
ਜੰਡਿਆਲਾ ਗੁਰੂ, 19 ਅਪ੍ਰੈਲ (ਹਰਿੰਦਰਪਾਲ ਸਿੰਘ)- ਲੋਕ ਸਭਾ ਹਲਕਾ ਖਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਹਰਮਿੰਦਰ ਸਿੰਘ ਗਿੱਲ ਵਲੋਂ ਕੱਲ੍ਹ ਦੇਰ ਸ਼ਾਮ ਸ਼ਹਿਰ ਜੰਡਿਆਲਾ ਗੁਰੂ ਵਿਚ ਅਪਣਾ ਦਫ਼ਤਰ ਖੋਲਣ ਤੋਂ ਬਾਅਦ ਜਨਤਾ ਨੂੰ ਸੰਬੋਧਨ ਕਰਦੇ ਹੋਏ ਲੋਕਾਂ ਨੂੰ ਕਾਂਗਰਸ ਪਾਰਟੀ ਦੀਆਂ ਨੀਤੀਆਂ ਤੋਂ ਜਾਣੂ ਕਰਵਾਇਆ ਅਤੇ ਅਪਣੇ ਹੱਕ ਵਿਚ ਵੋਟਾਂ ਪਾਉਣ ਦੀ ਅਪੀਲ ਕੀਤੀ।ਸ੍ਰ. ਗਿੱਲ ਨੇ ਕਿਹਾ ਕਿ ਬਾਦਲ ਸਰਕਾਰ ਨੇ ਲੋਕਾਂ ਨੂੰ ਅਪਣੇ ਘਰਾਂ ਵਿਚ ਹੀ ਕਿਰਾਏਦਾਰ ਬਣਾਕੇ ਰੱਖ ਦਿੱਤਾ ਹੈ, ਜਿਸ ਲਈ ਸਾਨੂੰ ਕਈ ਤਰਾਂ ਦੇ ਟੈਕਸ ਦੇਣੇ ਪੈ ਰਹੇ ਹਨ, ਅਗਰ ਤੁਸੀਂ ਟੈਕਸ ਨਹੀ ਭਰਦੇ ਤਾਂ ਤੁਹਾਡੀਆਂ ਦੁਕਾਨਾਂ ਅਤੇ ਮਕਾਨਾਂ ਨੂੰ ਜੰਦਰੇ ਮਾਰ ਦਿੱਤੇ ਜਾਦੇ ਹਨ। ਇਸ ਮੋਕੇ ਉਹਨਾਂ ਦੇ ਨਾਲ ਜਤਿੰਦਰ ਸਿੰਘ ਨਾਟੀ, ਤਰਾਂ ਪਾਸੀ, ਅਮਿਤ ਕੁਮਾਰ, ਆਸ਼ੂ ਵਿਨਾਇਕ, ਸਿਕੰਦਰ ਮਾਨ, ਅਮਨਦੀਪ ਸਿੰਘ ਮਲਹੋਤਰਾ, ਗੁਰਮੀਤ ਸਿੰਘ, ਗੁਰਮੇਜ ਸਿੰਘ, ਸੁਨੀਲ ਚਤਰਥ, ਅਵਤਾਰ ਸਿੰਘ ਟੱਕਰ, ਹੈਪੀ ਬਰਾੜ, ਟੀਟੋ ਪਿਸਤੋਲ, ਸੁਖਦੇਵ ਸਿੰਘ ਪਹਿਲਵਾਨ, ਸਵਿੰਦਰ ਸਿੰਘ ਸੈਲੀ, ਕਸ਼ਮੀਰ ਸਿੰਘ ਜਾਣੀਆ, ਕਸ਼ਮੀਰ ਸਿੰਘ ਛੀਨਾ, ਚਰਨਜੀਤ ਸਿੰਘ ਟੀਟੋ, ਅੰਕੁਰ ਸਿੰਘ, ਮੰਗਤ ਰਾਮ ਮੰਗੀ, ਪ੍ਰੀਤਪਾਲ ਸਿੰਘ ਬੰਡਾਲਾ ਆਦਿ ਹਾਜ਼ਿਰ ਸਨ।
Check Also
ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ
ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …
Punjab Post Daily Online Newspaper & Print Media