Sunday, June 29, 2025
Breaking News

ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਵਲੋਂ ਵਿਸਾਖੀ ਮੌਕੇ ਵੋਟ ਪਾਉਣ ਦੀ ਅਪੀਲ ਕਰਦਾ ਮਾਰਚ ਕੱਢਿਆ ਗਿਆ

PPN190408
ਜੰਡਿਆਲਾ ਗੁਰੂ, 19 ਅਪ੍ਰੈਲ (ਹਰਿੰਦਰਪਾਲ ਸਿੰਘ) – ਸੇਂਟ ਸੋਲਜਰ ਇਲੀਟ ਕਾਨਵੈਂਟ ਸਕੂਲ ਜੰਡਿਆਲਾ ਗੁਰੂ ਦੇ ਬੱਚਿਆਂ ਨੇ ਅੱਜ ਵਿਸਾਖੀ ਆਪਨੇ ਅਨੋਖੇ ਢੰਗ ਨਾਲ ਮਨਾਈ।ਬੱਚਿਆ ਨੇ ਵਿਸਾਖੀ ਦੇ ਸ਼ੁੱਭ ਮੋਕੇ ਖਾਲਸੇ ਦਾ ਜਨਮ ਦਿਵਸ ਮਨਾਉਦੇ ਹੋਏ ਸਮਾਜ ਨੂੰ ਇਕ ਸੁਨੇਹਾ ਦਿੱਤਾ ਕਿ ਆਪਣੇ ਵੋਟ ਦੀ ਵਰਤੋ ਜਰੂਰ ਕਰੋ।ਇਸ ਵਾਸਤੇ ਬੱਚਿਆਂ ਨੇ ਸਲੋਗਨ ਤਿਆਰ ਕੀਤੇ ਤੇ ਵਿਸਾਖੀ ਨੂੰ ਮਨਾਉਂਦੇ ਹੋਏ ਸ਼ਹਿਰ ਦੇ ਬਜ਼ਾਰਾਂ ਵਿਚ ਇੱਕ ਮਾਰਚ ਕੀਤਾ।ਜਿਸ ਨੂੰ ਹਲਕੇ ਦੇ ਰਿਟਰਨਿੰਗ ਅਫ਼ਸਰ ਡਾ: ਰਜਤ ਉਬਰਾਏ ਪੀ. ਸੀ ਐਸ ਨੇ ਸੰਬੋਧਨ ਕੀਤਾ ਤੇ ਹਰੀ ਝੰਡੀ ਦੇ ਕੇ ਮਾਰਚ ਦੀ ਸ਼ੁਰੂਆਤ ਕੀਤੀ।ਸਕੂਲ ਦੇ ਪ੍ਰਿੰਸੀਪਲ ਮੰਗਲ ਸਿੰਘ ਕਿਸ਼ਨਪੁਰੀ ਦੀ ਅਗਵਾਈ ਵਿੱਚ ਇਹ ਮਾਰਚ ਸ਼ਹਿਰ ਵਾਸੀਆਂ ਨੂੰ ਇਹ ਸੰਦੇਸ਼ ਦੇਣ ਵਿਚ ਕਾਮਯਾਬ ਰਿਹਾ ਕਿ ਤੁਹਾਡੀ ਵੋਟ ਦੇਸ਼ ਦੀ ਤਕਦੀਰ ਬਦਲ ਸਕਦੀ ਹੈ।ਇਸ ਲਈ ਵੋਟ ਜਰੂਰ ਪਾਉ।ਮਾਰਚ ਵਿਚ ਸਕੂਲ ਦੀ ਪ੍ਰਿੰਸੀਪਲ ਅਮਰਪ੍ਰੀਤ ਕੋਰ,  ਮੈਨੇਜਰ ਅਮਨ ਝੰਡ, ਕੋਆਰਡੀਨੇਟਰ ਵਰਿਤੀ,  ਦੀਪੀਕਾ ਤੇ ਰਜਿੰਦਰ ਕੋਰ, ਬਲਰਾਮ ਦੱਤ ਹਾਜ਼ਿਰ ਸਨ।  ਸੁਖਚੈਨ ਸਿੰਘ ਨੇ ਮਾਰਚ ਦੀ ਅਗਵਾਈ ਕੀਤੀ ਤੇ ਬੱਚਿਆਂ ਨਾਲ ਨੱਕੜ ਨਾਟਕ ਪੇਸ਼ ਕੀਤੇ।ਇਹ ਮਾਰਚ ਵਾਪਸ ਸਕੂਲ ਆ ਕੇ ਸਮਾਪਤ ਹੋਇਆ।

Check Also

ਅਣ ਅਧਿਕਾਰਤ ਪਾਣੀ ਅਤੇ ਸੀਵਰੇਜ਼ ਦੇ ਕਨੈਕਸ਼ਨਾਂ ਨੂੰ ਕੀਤਾ ਗਿਆ ਰੈਗੂਲਰ – ਕਮਿਸ਼ਨਰ ਨਗਰ ਨਿਗਮ

ਕਿਹਾ, ਬਿਨਾਂ ਵਿਆਜ ਜੁਰਮਾਨੇ ਦੀਆਂ ਭਰੀਆਂ ਗਈਆਂ ਪ੍ਰਾਪਰਟੀ ਟੈਕਸ ਰਿਟਰਨਾਂ ਅੰਮ੍ਰਿਤਸਰ, 28 ਜੂਨ (ਸੁਖਬੀਰ ਸਿੰਘ) …

Leave a Reply