ਤਰਸਿੱਕਾ, 25 ਸਤੰਬਰ (ਕੰਵਲ ਜੋਧਾਨਗਰੀ) – ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਦੇ ਖਿਲਾਫ ਅੱਕ ਚੁੱਕੇ ਕਿਸਾਨਾਂ ਵੱਲੋਂ ਜ਼ਿਲ੍ਹਾ ਪੱਧਰ ਤੇ ਦਿੱਤੇ ਜਾ ਰਹੇ ਧਰਨਿਆਂ ਤਹਿਤ ਪਿੰਡ ਮਾਨਵਾਲਾ ਵਿਖੇ ਜੀ ਟੀ ਰੋਡ ਤੇ ਸਥਿਤ ਰੋਹੀ ਤੇ ਕਿਸਾਨ ਜਥੇਬੰਧੀਆਂ ਵੱਲੋਂ ਰੋਸ ਧਰਨਾ ਦਿੱਤਾ ਗਿਆ।ਇਹ ਧਰਨਾ ਦੁਪਿਹਰ 12 ਵਜੇ ਤੋਂ ਰਾਤ 8.30 ਵਜੇ ਤੱਕ ਜਾਰੀ ਰਿਹਾ।ਇਸ ਸਮੇਂ ਦੌਰਾਨ ਜੀ ਟੀ ਰੋਡ ਤੇ ਕਿਸੇ ਵੀ ਵਹੀਕਲ ਨੂੰ ਨਹੀਂ ਜਾਣ ਦਿੱਤਾ ਗਿਆ ਜਿਸ ਕਾਰਨ ਰਾਹਗੀਰਾਂ ਨੂੰ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪਿਆ।ਇਸ ਮੌਕੇ ਵੱਖ-ਵੱਖ ਬੁਲਾਰਿਆ ਵੱਲੋਂ ਸਰਕਾਰ ਦੀਆਂ ਕਿਸਾਨ ਮਾਰੂ ਨੀਤੀਆਂ ਤੇ ਦੁੱਖ ਪ੍ਰਗਟ ਕਰਦੇ ਹੋਏ ਸਰਕਾਰ ਨੂੰ ਚਿਤਵਨੀ ਦਿੱਤੀ ਕਿ ਜੇਕਰ 1509 ਬਾਸਮਤੀ ਦਾ ਰੇਟ 5500ਫ਼- ਅਤੇ 1121 ਬਾਸਮਤੀ ਦਾ 5000ਫ਼- ਰੁਪਏ ਮੁੱਲ ਨਿਰਧਾਰਿਤ ਨਾ ਕੀਤਾ ਗਿਆ ਤਾਂ ਪੰਜਾਬ ਦੇ ਕਿਸਾਨ ਸੜਕਾ ਤੇ ਉਤਰਨ ਲਈ ਮਜਬੂਰ ਹੋ ਜਾਣਗੇ ਜਿਸ ਦੇ ਨਤੀਜੇ ਸਰਕਾਰ ਲਈ ਸਹੀ ਨਹੀਂ ਹੋਣਗੇ ਉਹਨਾਂ ਨੇ ਕਿਹਾ ਕਿ ਭਾਰੀ ਬਰਸਾਤ ਨਾਲ ਖਰਾਬ ਹੋਈ ਫਸਲ ਦਾ ਮੁਆਵਜ਼ਾ 30000ਫ਼- ਪ੍ਰਤੀ ਏਕੜ ਦਿੱਤਾ ਜਾਵੇ । ਇਸ ਮੌਕੇ ਲਗਾਇਆ ਗਿਆ ਧਰਨਾ ਬਿਨਾ ਕਿਸੇ ਨਤੀਜੇ ਦੇ ਸਮਾਪਤ ਕੀਤਾ ਗਿਆ ਅਤੇ ਅਗਲੇ ਧਰਨੇ ਦਾ ਐਲਾਨ ਸਰਵਣ ਸਿੰਘ ਪੰਧੇਰ ਸੂਬਾ ਸੀਨੀਅਰ ਮੀਤ ਪ੍ਰਧਾਨ ਅਤੇ ਜਿਲ੍ਹਾ ਪ੍ਰਧਾਨ ਗੁਰਬਚਨ ਸਿੰਘ ਚੱਬਾ ਵੱਲੋਂ 29 ਸਤੰਬਰ ਦਾ ਕੀਤਾ ਗਿਆ ਜੋ ਕਿ ਪੰਜਾਬ ਪੱਧਰ ਤੇ ਲਗਾਏ ਜਾਣਗੇ ।ਜਿਸ ਤਹਿਤ ਸੜ੍ਹਕਾ ਜਾਮ ਕੀਤੀਆਂ ਜਾਣਗੀਆਂ ।ਇਸ ਮੌਕੇ ਸਤਨਾਮ ਸਿੰਘ ਮੱਦਰ ਸਠਿਆਲਾ, ਦਲਬੀਰ ਸਿੰਘ ਵਦਾਦਪੁਰ, ਮੁਖਬੈਣ ਸਿੰਘ ਜੋਧਾਨਗਰੀ, ਜਗਤਾਰ ਸਿੰਘ ਡਿਹਰੀਵਾਲ, ਸਤਨਾਮ ਸਿੰਘ ਸੁਧਾਰ, ਗੁਰਦਿਆਲ ਸਿੰਘ ਛੀਨਾ, ਸਰਵਣ ਸਿੰਘ, ਵਰਪਾਲ, ਸਕੱਤਰ ਸਿੰਘ ਕੋਟਲਾ, ਜਗੀਰ ਕੌਰ ,ਪਿਆਰਾ ਸਿੰਘ ਪੰਡੋਰੀ, ਗੁਰਦੇਵ ਸਿੰਘ ਗੱਗੋਮਾਹਲ, ਸਵਿੰਦਰ ਸਿੰਘ ਰੂਪੋਵਾਲੀਆਂ, ਕੁਲਦੀਪ ਸਿੰਘ ਬਾਸਰਕੇ, ਚਰਨ ਸਿੰਘ ਕਲੇਰ ਘੁਮਾਨ, ਕਰਮ ਸਿੰਘ ਬੱਲ ਸਰਾਂ ਅਤੇ ਭਾਰੀ ਗਿਣਤੀ ਵਿੱਚ ਕਿਸਾਨ ਮੌਜੂਦ ਸਨ।
Check Also
ਡੀ.ਏ.ਵੀ ਪਬਲਿਕ ਸਕੂਲ ਵਿਖੇ ਲਿੰਗ ਸੰਵੇਦਨਸ਼ੀਲਤਾ ਵਰਕਸ਼ਾਪ ਦਾ ਆਯੋਜਨ
ਅੰਮ੍ਰਿਤਸਰ, 14 ਮਾਰਚ (ਜਗਦੀਪ ਸਿੰਘ) – ਆਰੀਆ ਰਤਨ ਡਾ. ਪੂਨਮ ਸੂਰੀ ਪਦਮ ਸ੍ਰੀ ਪੁਰਸਕਾਰ ਜੇਤੂ …
Punjab Post Daily Online Newspaper & Print Media