Wednesday, April 29, 2026

ਸਰਕਾਰੀ ਸਕੂਲ ਚੱਕ ਸੇਖੂਪੁਰ ਕਲਾਂ ਦੇ ਵਿਦਿਆਰਥੀਆਂ ਦੀ ਜਿਲਾ ਪੱਧਰੀ ਮੁਕਬਲਿਆਂ ਲਈ ਚੋਣ

PPN2609201511ਸੰਦੌੜ, 26 ਸਤੰਬਰ (ਹਰਮਿੰਦਰ ਸਿੰਘ ਭੱਟ)- ਪਿੰਡ ਚੱਕ ਸੇਖੂਪੁਰ ਕਲਾਂ ਸਕੂਲ਼ ਦੇ ਵਿਦਿਆਰਥੀਆ ਨੇ ਬਲਾਕ ਪੱਧਰੀ ਪੇਡੂ ਖੇਡਾਂ ਵਿਚ ਸਕੂਲ਼ ਅਤੇ ਆਪਣੇ ਮਾਪਿਆ ਦਾ ਨਾਮ ਰੌਸਨ ਕਰਦਿਆ ਜਿਲ੍ਹਾਂ ਪੱਧਰੀ ਮੁਕਾਬਲਿਆ ਲਈ ਚੁਣੇ ਗਏ।ਇਸ ਸੰਬਧੀ ਜਾਣਕਾਰੀ ਦਿੰਦਿਆ ਸਕੂਲ਼ ਦੇ ਮੁੱਖ ਅਧਿਆਪਕ ਜਸਬੀਰ ਸਿੰਘ ਕੰਗਣਵਾਲ ਨੇ ਦੱਸਿਆ ਕਿ ਬੀਤੇ ਦਿਨੀ ਮਾਲੇਰਕੋਟਲਾ-2 ਬਲਾਕ ਦੀਆ ਹੋਈਆ ਪੇਡੂ ਖੇਡਾਂ ਵਿਚ ਸਕੂਲ਼ ਦੇ ਵਿਦਿਆਰਥੀਆ ਦੀ ਟੀਮ ਨੇ ਕਬੱਡੀ ਵਿਚੋ ਬਲਾਕ ਵਿਚੋ ਪਹਿਲਾ ਸਥਾਨ ਅਤੇ ਫੁਟਬਾਲ ਵਿਚੋ ਦੂਜਾ ਸਥਾਨ ਪ੍ਰਾਪਤ ਕੀਤਾ।ਜੇਤੂ ਵਿਦਿਆਰਥੀਆ ਦਾ ਸਕੂਲ਼ ਪਹੁੰਚਣ ਤੇ ਸੁਆਗਤ ਕੀਤਾ ਅਤੇ ਵਿਦਿਆਰਥੀਆ ਨੂੰ ਮੈਡਲ ਪਾ ਕੇ ਸਨਮਾਨਿਤ ਕੀਤਾ।ਇਸ ਮੌਕੇ ਸਕੂਲ਼ ਦੇ ਮੁੱਖ ਅਧਿਆਪਕ ਜਸਬੀਰ ਸਿੰਘ, ਅਮਨਪ੍ਰੀਤ ਕੌਰ, ਸਿਕੰਦਰ ਸਿੰਘ,ਰੀਤੂ ਜੈਨ, ਅਮਨਜੀਤ ਸਿੰਘ, ਨਿਰਮਲ ਸਿੰਘ, ਰੇਖਾ ਰਾਣੀ, ਆਇਸਾ ਪ੍ਰਵੀਨ, ਰਵਿੰਦਰ ਕੌਰ, ਪਰਮਜੀਤ ਕੌਰ, ਸੁਖਜੀਤ ਸਿੰਘ, ਕਮਲਪ੍ਰੀਤ ਕੌਰ, ਕਿਰਨਾ ਦੇਵੀ ਅਤੇ ਕਿਰਨਦੀਪ ਕੌਰ ਆਦਿ ਹਾਜਰ ਸਨ।

Check Also

ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ

ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …

Leave a Reply