
ਸੰਦੌੜ, ਨਥਾਣਾ,30 ਸਤੰਬਰ (ਹਰਮਿੰਦਰ ਸਿੰਘ ਭੱਟ, ਸਿੱਧੂ) – ਡਾ: ਤੇਜਵੰਤ ਸਿੰਘ ਰੰਧਾਵਾ ਸਿਵਲ ਸਰਜਨ ਬਠਿੰਡਾ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਸਿਵਲ ਹਸਪਤਾਲ ਨਥਾਣਾ ਵਿਚ ਸੀਨੀਅਰ ਮੈਡੀਕਲ ਅਫ਼ਸਰ ਡਾ: ਕੁੰਦਨ ਕੁਮਾਰ ਪਾਲ ਦੀ ਦੇਖ ਰੇਖ ਹੇਠ ਵਿਸ਼ਵ ਦਿਲ ਦਿਵਸ ਮਨਾਇਆ ਗਿਆ। ਇਸ ਮੌਕੇ ਡਾ: ਕੁੰਦਨ ਕੁਮਾਰ ਪਾਲ ਨੇ ਵਿਸ਼ੇਸ਼ ਮੀਟਿੰਗ ਨੂੰ ਸੰਬੋਧਨ ਕਰਦਿਆ ਕਿਹਾ ਕਿ ਬੱਚਿਆਂ ਨੂੰ ਜੰਕਫੂਡ ਤੋ ਦੂਰ ਰੱਖਿਆਂ ਜਾਵੇ ਅਤੇ ਭੋਜਨ ਸਾਦਾ ਹੀ ਖਾਧਾ ਹੀ ਜਾਵੇ। ਉਨ੍ਹਾਂ ਸਿਹਤ ਕਰਮੀਆਂ ਨੂੰ ਪਿੰਡ ਪੱਧਰ ਤੇ ਇਹ ਜਾਣਕਾਰੀਆਂ ਮੁਹੱਈਆਂ ਕਰਨ ਵਾਸਤੇ ਲਾਮਬੰਦ ਕੀਤਾ ਕਿ ਦਿਲ ਦੀਆਂ ਬਿਮਾਰੀਆਂ ਦਾ ਸਰਕਾਰੀ ਹਸਪਤਾਲਾਂ ਵਿਚ ਮੁਫ਼ਤ ਇਲਾਜ ਕੀਤਾ ਜਾਂਦਾ ਹੈ,ਇਸ ਸਹੂਲਤ ਬਾਰੇ ਵੱਧ ਤੋਂ ਵੱਧ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਸਰੀਰ ਦੀ ਸਮੇਂ-ਸਮੇਂ ਤੇ ਜਾਂਚ ਕਰਵਾਉਣੀ ਵੀ ਯਕੀਨੀ ਬਣਾਈ ਜਾਵੇ। ਇਸ ਮੌਕੇ ਰਾਜਵਿੰਦਰ ਸਿੰਘ ਰੰਗੀਲਾ ਅਤੇ ਹਰੀਸ਼ ਕੁਮਾਰ ਨੇ ਵੀ ਸੰਬੋਧਨ ਕੀਤਾ।
Punjab Post Daily Online Newspaper & Print Media