ਛੇਹਰਟਾ, 1 ਅਕਤੂਬਰ (ਸੁਖਬੀਰ ਖੁਰਮਨੀਆ)- ਸਰਕਾਰੀ ਹਾਈ ਸਕੂਲ ਪੁਤਲੀਘਰ ਵਿਖੇ ਡੀਈਓ ਸਤਿੰਦਰਬੀਰ ਸਿੰਘ ਤੇ ਏਈਓ ਕੁਲਜਿੰਦਰ ਸਿੰਘ ਮੱਲੀ ਦੇ ਦਿਸ਼ਾ ਨਿਰਦੇਸ਼ਾਂ ਹੇਂਠ ਲੜਕਿਆਂ ਦੇ ਅੰਡਰ-14,17,19 ਵਰਗ ਦੇ ਤਿੰਨ ਦਿਨਾਂ ਜਿਲ੍ਹਾ ਅੰਤਰ ਜੋਨ ਖੋ-ਖੋ ਟੂਰਨਾਮੈਂਟ ਕਰਵਾਏ ਗਏ, ਜਿਸ ਦੀ ਸ਼ੁਰੂਆਤ ਹੈੱਡ ਮਾਸਟਰ ਮਨੋਹਰ ਸਿੰਘ, ਪ੍ਰਿੰਸੀਪਲ ਬਾਸਰਕੇ ਗਿੱਲਾਂ ਤੇ ਚੇਅਰਮੈਨ ਖੋ-ਖੋ ਗੁਰਵਿੰਦਰ ਸਿੰਘ ਨੇ ਖਿਡਾਰੀਆ ਨਾਲ ਮੁਲਾਕਾਤ ਕਰਕੇ ਕੀਤੀ।ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਨਸ਼ਿਆਂ ਨੇ ਆਪਣੇ ਪੈਰ ਪੁਰੀ ਤਰ੍ਹਾਂ ਪਸਾਰ ਲਏ ਹਨ, ਜਿਸ ਨੂੰ ਰੌਕਣ ਲਈ ਸਰਕਾਰ ਕਈ ਤਰ੍ਹਾਂ ਦੇ ਉਪਰਾਲੇ ਕਰ ਰਹੀ ਹੈ ਤੇ ਸਕੂਲਾਂ ਕਾਲਜਾਂ ਵਿਚ ਖੇਡਾਂ ਕਰਵਾ ਕੇ ਨਸ਼ਿਆਂ ਵੱਲ ਧੱਸ ਰਹੇ ਨੌਜਵਾਨਾਂ ਨੂੰ ਖੇਡਾਂ ਨਾਲ ਜੌੜਣ ਦਾ ਉਪਰਾਲਾ ਕਰ ਰਹੀ ਹੈ।ਇਸ ਟੂਰਨਾਮੈਂਟ ਵਿੱਚ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਹਰਸ਼ਾਂ ਛੀਨਾ ਨੇ ਪਹਿਲਾ, ਸ਼੍ਰੀ ਗੁਰੂ ਹਰਗੋਬਿੰਦ ਪਬਲਿਕ ਸਕੂਲ ਹੁਸ਼ਿਆਰ ਨਗਰ ਨੇ ਦੂਜਾ ਤੇ ਸਰਕਾਰੀ ਮਿਡਲ ਸਕੂਲ ਖੈਰਾਬਾਦ ਨੇ ਤੀਜਾ ਸਥਾਨ ਹਾਸਲ ਕੀਤਾ। ਇਸ ਮੋਕੇ ਕੌ ਚੇਅਰਮੈਨ ਨਿਸ਼ਾਨ ਸਿੰਘ ਪੀਟੀਆਈ, ਮਨਿੰਦਰ ਸਿੰਘ ਡੀਪੀਈ, ਕਾਬਲ ਸਿੰਘ, ਸੁਖਪਾਲ ਕੌਰ, ਸੰਜੂ, ਜਸਵਿੰਦਰ ਸਿੰਘ, ਅਮਿਤ ਕੁਮਾਰ ਡੀਪੀਈ, ਕੋਚ ਪੰਕਜ ਕੁਮਾਰ ਆਦਿ ਹਾਜਰ ਸਨ।
Check Also
ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ
ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …
Punjab Post Daily Online Newspaper & Print Media