Tuesday, November 24, 2026

ਪੰਜਾਬ ਦਲਿਤ ਵਿਕਾਸ ਮੋਰਚਾ ਸੰਗਠਨ ਕੀਤਾ ਗਠਨ

PPN0210201510ਅੰਮ੍ਰਿਤਸਰ, 1 ਅਕਤੂਬਰ (ਗੁਰਚਰਨ ਸਿੰਘ) ਸਥਾਨਕ ਘਿਉ ਮੰਡੀ ਸਥਿਤ ਭਗਵਾਨ ਵਾਲਮੀਕਿ ਮੰਦਰ ਵਿਖੇ ਪੁਸ਼ਪ ਕਲਿਆਣ ਦੀ ਪ੍ਰਧਾਨਗੀ ਹੇਠ ਦਲਿਤ ਸਮਾਜ ਦੀ ਭਲਾਈ ਲਈ ਅਹਿਮ ਮੀਟਿੰਗ ਕੀਤੀ ਗਈ।ਜਿਸ ਵਿੱਚ ਪੰਜਾਬ ਭਰ ਤੋਂ ਦਲਿਤ ਸਮਾਜ ਦੇ ਨੇਤਾਵਾਂ ਨੇ ਹਿੱਸਾ ਲਿਆ।ਮੀਟਿੰਗ ਦੌਰਾਨ ਸਮੂਹ ਨੇਤਾਵਾਂ ਨੇ ਸਰਵਸੰਮਤੀ ਦੇ ਨਾਲ ਪੰਜਾਬ ਦਲਿਤ ਵਿਕਾਸ ਮੋਰਚਾ ਸੰਗਠਨ ਗਠਨ ਕੀਤਾ ਗਿਆ।ਜਿਸ ਵਿੱਚ ਸੰਗਠਨ ਦੇ ਪ੍ਰਦੇਸ਼ ਚੇਅਰਮੈਨ ਦੇ ਤੋਰ ਤੇ ਪੁਸ਼ਪ ਕਲਿਆਣ ਨੂੰ ਨਿਯੁੱਕਤ ਕੀਤਾ ਅਤੇ ਪੰਜਾਬ ਪ੍ਰਧਾਨ ਅਕਾਸ਼ ਨਰਾਇਣ (ਹੈਪੀ ਭਗਤ), ਜਨਰਲ ਸਕੱਤਰ ਹੈਪੀ ਗਿੱਲ ਭੀਲ, ਉਪ ਪ੍ਰਧਾਨ ਤੇਜਿੰਦਰ ਬਾਵਾ, ਰਮੇਸ਼ ਕੁਮਾਰ, ਸਕੱਤਰ ਜਗਦੀਸ਼ ਅਟਵਾਲ, ਸੁਨੀਲ ਬੱਬਰ, ਅਸ਼ਵਨੀ ਕੁਮਾਰ ਆਸ਼ੂ, ਕਾਕਾ, ਖਜਾਨਚੀ ਗੁਰਮੇਜ, ਸਲਾਹਕਾਰ ਵਿਸ਼ਾਲ, ਆਡੀਟਰ ਨਿੱਕਾ ਨੂੰ ਨਿਯੂਕਤ ਕੀਤਾ ਗਿਆ।ਇਸ ਮੌਕੇ ਪੰਜਾਬ ਪ੍ਰਧਾਨ ਨੇ ਮੀਟਿੰਗ ਨੂੰ ਸਬੋਧਨ ਕਰਦਿਆ ਕਿਹਾ ਕਿ ਦਲਿਤ ਸਮਾਜ ਦੀ ਭਲਾਈ ਲਈ ਪੰਜਾਬ ਵਿੱਚ ਜਲਦ ਹੀ ਨਵੀਆਂ ਹੋਰ ਨਿਯੁੱਕਤੀਆਂ ਕੀਤੀਆਂ ਜਾਣਗੀਆਂ।ਉਨ੍ਹਾਂ ਕਿਹਾ ਕਿ ਅੱਜ ਪੰਜਾਬ ਵਿੱਚ ਨਸ਼ਿਆਂ ਦੇ ਕਾਰਨ ਨੌਜਵਾਨ ਪੀੜੀ ਨੂੰ ਬਰਬਾਦ ਹੋਣੋ ਬਚਾਉਣ ਲਈ ਸੰਗਠਨ ਨਸ਼ਿਆਂ ਦੇ ਖਿਲਾਫ ਮੁਹਿੰਮ ਚਲਾਵੇਗਾ।

Check Also

ਜਥੇਦਾਰ ਗੜਗੱਜ ਦੀ ਅਗਵਾਈ ‘ਚ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਲਈ ਸਿੱਖ ਸ਼ਰਧਾਲੂਆਂ ਦਾ ਜਥਾ ਰਵਾਨਾ

ਅੰਮ੍ਰਿਤਸਰ, 22 ਨਵੰਬਰ (ਗੁਰਪ੍ਰੀਤ ਸਿੰਘ) – ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸ੍ਰੀ ਗੁਰੂ ਨਾਨਕ …

Leave a Reply