ਪੱਟੀ, 1 ਅਕਤੂਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਆਤਮਾ ਸਕੀਮ ਤਹਿਤ ਹਾੜੀ ਦੀ ਫਸਲ ਸਬੰਧੀ ਖੇਤਬਾੜੀ ਦਫਤਰ ਪੱਟੀ ਵਿਖੇ ਬਲਾਕ ਪੱਧਰੀ ਕਿਸਾਨ ਸਿਖਲਾਈ ਕੈਂਪ ਲਗਾਇਆ ਗਿਆ।ਜਿਸ ਵਿਚ ਇਲਾਕੇ ਦੇ ਕਿਸਾਨਾਂ ਨੇ ਵੱਡੀ ਗਿਣਤੀ ਵਿਚ ਭਾਗ ਲਿਆ।ਇਹ ਕੈਂਪ ਮੁੱਖ ਖੇਤੀ ਬਾੜੀ ਅਫਸਰ ਡਾ. ਰਵੇਲ ਸਿੰਘ ਔਲਖ ਦੇ ਦਿਸ਼ਾ ਨਿਰਦੇਸ਼ਾਂ ਅਤੇ ਖੇਤੀਬਾੜੀ ਅਫਸਰ ਡਾ. ਸੁਖਵਿੰਦਰ ਸਿੰਘ ਦੀ ਅਗਵਾਈ ਹੇਠ ਲਗਵਾਇਆ ਗਿਆ।ਜਿਸ ਵਿਚ ਵੱਖ ਵੱਖ ਵਿਭਾਗਾਂ ਦੇ ਮਾਹਿਰਾਂ ਨੇ ਕਿਸਾਨਾਂ ਨੂੰ ਤਕਨੀਕੀ ਜਾਣਕਾਰੀ ਦਿੱਤੀ।ਇਸ ਮੌਕੇ ਡਾ. ਸੁਖਚੈਨ ਸਿੰਘ ਪੀ.ਡੀ ਆਤਮਾ ਨੇ ਆਤਮਾ ਸਕੀਮ ਦੇ ਸਹਿਯੋਗ ਨਾਲ ਚੱਲ ਰਹੀਆਂ ਗਤੀਵਿਧੀਆਂ ਬਾਰੇ ਜਾਣਕਾਰੀ ਦਿੱਤੀ।ਡਾ.ਜਸਵਿੰਦਰ ਸਿੰਘ ਭਾਟੀਆ ਨੇ ਇਸ ਕੇਂਪ ਵਿਚ ਛੋਲਿਆਂ ਅਤੇ ਦਾਲਾਂ ਦੀ ਕਾਸ਼ਤ ਸਬੰਧੀ ਕਿਸਾਨਾਂ ਨੂੰ ਭਰਪੂਰ ਜਾਣਕਾਰੀ ਦਿੱਤੀ।ਡਾ. ਰੇਨੂੰ ਵਿਰਦੀ ਨੇ ਸੁਚੱਜੇ ਮੰਡੀਕਰਨ ਅਤੇ ਸਰਕਾਰ ਵੱਲੋਂ ਮੰਡੀ ਵੱਲੋਂ ਨਿਰਧਾਰਿਤ ਕੀਤੇ ਖਰਚੇ ਬਾਰੇ ਜਾਣਕਾਰੀ ਦਿੱਤੀ।ਡਾ. ਤਜਿੰਦਰ ਸਿੰਘ ਬਾਗਬਾਨੀ ਵਿਭਾਗ ਅਫਸਰ ਨੇ ਸਬਜੀਆਂ, ਫਲਾਂ, ਅਤੇ ਘਰੇਲੂ ਬਗੀਚੀ ਬਾਰੇ ਜਾਣਕਾਰੀ ਦਿੱਤੀ।ਡਾ. ਸੁਖਵਿੰਦਰ ਸਿੰਘ ਖੇਤੀਬਾੜੀ ਅਫਸਰ ਪੱਟੀ ਨੇ ਕਣਕ ਦੀ ਬਿਜਾਈ ਅਤੇ ਕੀੜੇ ਮਕੌੜਿਆਂ ਸਬੰਧੀ ਜਾਣਕਾਰੀ ਦਿੰਦਿਆਂ ਕਿਸਾਨ ਵੀਰਾਂ ਨੂੰ ਦੱਸਿਆਂ ਕਿ ਖੇਤੀਬਾੜੀ ਮਾਹਿਰਾਂ ਅਨੁਸਾਰ ਹੀ ਆਪਣੀ ਫਸਲ ਨੂੰ ਲੋੜੀਦੀ ਖਾਦ ਅਤੇ ਸ਼ਿਫਾਰਸ਼ ਸ਼ੁਧਾ ਦਵਾੲਅਿਾਂ ਦੀ ਵਰਤੋਂ ਕਰਨ ਤਾਂ ਕਿ ਘੱਟ ਖਰਚ ਕਰਕੇ ਵੱਧ ਮੁਨਾਫਾ ਕਮਾਇਆਜਾ ਸਕੇ।ਇਸ ਸਿਖਲਾਈ ਕੈਂਪ ਵਿਚ ਉਚੇਚੇ ਤੌਰ ਤੇ ਹਾਜਰ ਹੋਏ ਮੁੱਖ ਖੇਤੀ ਬਾੜੀ ਅਫਸਰ ਡਾ. ਔਲ਼ਖ ਨੇ ਜਿਲ੍ਹੇ ਅੰਦਰ ਚੱਲ ਰਹੀਆਂ ਗਤੀਵਿਧੀਆਂ ਅਤੇ ਸਕੀਮਾਂ ਬਾਰੇ ਕਿਸਾਨਾਂ ਨਾਲ ਵਿਚਾਰ ਸਾਂਝੇ ਕੀਤੇ ਆਉਣ ਵਾਲੇ ਹਾੜੀ ਸੀਜਣ ਦੌਰਾਨ ਖਾਦ ਕਮੀ ਨਾ ਆਉਣ ਬਾਰੇ ਕਿਸਾਨਾਂ ਨੁੰ ਵਿਸ਼ਵਾਸ਼ ਦੁਆਇਆ। ਡਾ. ਜਸਬੀਰ ਸਿੰਘ ਨੇ ਸਟੇਜ ਸਕੱਤਰ ਦੀ ਭੂਮਿਕਾ ਬਾਖੂਬੀ ਨਿਭਾਈ।ਇਸ ਕੈਪ ਨੂੰ ਕਾਮਯਾਬ ਕਰਨ ਵਿਚ ਖੇਤੀਬਾੜੀ ਵਿਕਾਸ ਅਫਸਰ ਡਾ. ਗੁਰਸਾੇਿਹਬ ਸਿੰਘ, ਰਜਿੰਦਰ ਕੁਮਾਰ ਖੇਤੀਬਾੜੀ ਵਿਸਥਾਰ ਅਫਸਰ ਅਤੇ ਸਮੂਹ ਖੇਤੀਬਾੜੀ ਵਿਭਾਗ ਦੇ ਸਟਾਫ ਨੇ ਭਰਪੂਰ ਯੋਗਦਾਨ ਪਾਇਆ।ਇਸ ਮੌਕੇ ਤੇ ਕਿਸਾਨ ਅਗਾਂਹ ਵੱਧੂ ਕਿਸਾਨ ਤਰਲੋਕ ਸਿੰਘ, ਸੁਖਵਿੰਦਰ ਸਿੰਘ, ਬੋਹੜ ਸਿੰਘ, ਬਲਦੇਵ ਸਿੰਘ, ਸੁੱਚਾ ਸਿੰਘ, ਅਮਰਜੀਤ ਸਿੰਘ, ਬਲਵਿੰਦਰ ਸਿੰਘ ਆਦਿ ਹਾਜਰ ਸਨ।
Check Also
ਯੂ.ਪੀ.ਐਸ.ਸੀ ਦੀ ਪ੍ਰੀਖਿਆ ਪਾਸ ਕਰਨ ਵਾਲੇ ਸਿੱਖ ਵਿਦਿਆਰਥੀਆਂ ਨੂੰ ਜਲਦ ਕੀਤਾ ਜਾਵੇਗਾ ਸਨਮਾਨਿਤ- ਐਡਵੋਕੇਟ ਧਾਮੀ
ਅੰਤ੍ਰਿੰਗ ਕਮੇਟੀ ਨੇ ਇੱਕ-ਇੱਕ ਲੱਖ ਰੁਪਏ ਦੀ ਸਨਮਾਨ ਰਾਸ਼ੀ ਨੂੰ ਦਿੱਤੀ ਪ੍ਰਵਾਨਗੀ ਅੰਮ੍ਰਿਤਸਰ, 26 ਅਪ੍ਰੈਲ …
Punjab Post Daily Online Newspaper & Print Media