Wednesday, June 17, 2026

ਕਾਰ ਬੇਕਾਬੂ ਹੋਣ ਨਾਲ, ਇੱਕ ਵਿਅਕਤੀ ਦੀ ਮੌਤ

PPN200414
ਪੱਟੀ/ਝਬਾਲ, 20 ਅਪ੍ਰੈਲ (ਰਾਣਾ)- ਥਾਣਾ ਭਿੱਖੀਵਿੰਡ ਦੇ ਅਧੀਨ ਆਉਦੇ ਪਿੰਡ ਸੁਰ ਸਿੰਘ ਵਿਖੇ ਮੇਨ ਰੋਡ ਸਟੇਡੀਅਮ ਦੇ ਸਾਹਮਣੇ ਕਾਰ ਪਲਟਣ ਨਾਲ ਇੱਕ ਵਿਅਕਤੀ ਦੀ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।ਇਕੱਤਰ ਜਾਣਕਾਰੀ ਅਨੁਸਾਰ ਕੁਲਦੀਪ ਸਿੰਘ ਕੰਡਾ (43) ਪੁੱਤਰ ਸੰਤੋਖ ਸਿੰਘ ਕੰਡਾ ਵਾਸੀ ਭਿੱਖੀਵਿੰਡ ਜੋ ਕਿ ਰੋਜ ਦੀ ਤਰ੍ਹਾ ਇਕੱਲਾ ਸਵਿਫਟ ਡਿਜਾਇਰ ਕਾਰ ਤੇ ਆਪਣੀ ਸੋਨੇ ਦੀ ਦੁਕਾਨ ਗੱਗੋਬੂਹੇ ਵਿਖੇ ਜਾ ਰਿਹਾ ਸੀ। ਅਚਾਨਕ ਪਿੰਡ ਸੁਰ ਸਿੰਘ ਨਜਦੀਕ ਗੱਡੀ ਦੀ ਡਰਾਇਵਰ ਸਾਇਡ ਵਾਲਾ ਟਾਇਰ ਫਟ ਜਾਣ ਨਾਲ ਗੱਡੀ ਦਾ ਸੰਤੁਲਨ ਵਿਗੜ ਗਿਆ ਅਤੇ ਗੱਡੀ ਦੀਆਂ ਪਲਟੀਆਂ ਲੱਗਣ ਉਪਰੰਤ ਦਰਖਤਾਂ ਵਿੱਚ ਜਾ ਵੱਜੀ ਤੇ ਕੁਲਦੀਪ ਸਿੰਘ ਕੰਡਾ ਦੀ ਮੌਕੇ ਤੇ ਹੀ ਮੌਤ ਹੋ ਗਈ, ਜੋ ਆਪਣੇ ਪਿੱਛੇ 2 ਲੜਕੇ ਤੇ ਇੱਕ ਲੜਕੀ ਛੱਡ ਗਿਆ ਹੈ।

Check Also

ਐਮ.ਪੀ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ ਟ੍ਰੇਨ ਦੇ ਨਵੇਂ ਰੂਟ ਲਈ ਰੇਲ ਮੰਤਰੀ ਦਾ ਕੀਤਾ ਧੰਨਵਾਦ

ਅੰਮ੍ਰਿਤਸਰ, 15 ਜੂਨ (ਸੁਖਬੀਰ ਸਿੰਘ) – ਅੰਮ੍ਰਿਤਸਰ ਤੋਂ ਸੰਸਦ ਮੈਂਬਰ ਗੁਰਜੀਤ ਸਿੰਘ ਔਜਲਾ ਨੇ ਅੰਮ੍ਰਿਤਸਰ-ਕਟੜਾ …

Leave a Reply