ਜੰਡਿਆਲਾ ਗੁਰੂ, 20 ਅਪ੍ਰੈਲ (ਹਰਿੰਦਰਪਾਲ ਸਿੰਘ ) – ਸਾਡੀ ਲੜਾਈ ਨਾ ਕਾਂਗਰਸ ਅਤੇ ਨਾ ਹੀ ਭਾਜਪਾ ਨਾਲ ਹੈ, ਬਲਕਿ ਸਾਡੀ ਲੜਾਈ ਭ੍ਰਿਸ਼ਟਾਚਾਰ ਅਤੇ ਪਰਿਵਾਰਵਾਦ ਦੇ ਖਿਲਾਫ ਹੈ। ਉਕਤ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੀ ਚੰਡੀਗੜ੍ਹ ਤੋਂ ਉਮੀਦਵਾਰ ਗੁਲ ਪਨਾਗ ਵਲੋਂ ਖਡੂਰ ਸਾਹਿਬ ਹਲਕੇ ਤੋਂ ਪਾਰਟੀ ਉਮੀਦਵਾਰ ਬਲਦੀਪ ਸਿੰਘ ਦੇ ਹੱਕ ਵਿਚ ਜੰਡਿਆਲਾ ਗੁਰੂ ਵਿਖੇ ਰੋਡ ਸ਼ੋਅ ਦੋਰਾਨ ਪੱਤਰਕਾਰਾਂ ਨਾਲ ਗੱਲਬਾਤ ਦੋਰਾਨ ਕਰਦੇ ਹੋਏ ਕਹੇ। ਉਨਾਂ ਕਿਹਾ ਕਿ ਉਨਾਂ ਨੂੰ ਪ੍ਰਦੇਸ਼ ਵਿਚ ਕਿਧਰੇ ਵੀ ਮੋਦੀ ਲਹਿਰ ਦਿਖਾਈ ਨਹੀ ਦੇ ਰਹੀ।ਭਾਜਪਾ ਮੋਦੀ ਦੇ ਨਾਮ ‘ਤੇ ਵੋਟਾਂ ਮੰਗ ਰਹੀ ਹੈ, ਕੀ ਭਾਜਪਾ ਕੋਲ ਅਪਨੀਆ ਕੋਈ ਨੀਤੀਆ ਨਹੀ ਹਨ?
ਪੱਤਰਕਾਰ ਸੰਮੇਲਨ ਦੋਰਾਨ ਆਮ ਆਦਮੀ ਪਾਰਟੀ ਨੂੰ ‘ਖੂੰਖਾਰ’ ਰੂਪ ਵਿਚ ਦੇਖਿਆ ਗਿਆ ਜਦੋਂ ਗੁੱਸੇ ਵਿਚ ਲਾਲ-ਪੀਲੇ ਹੋਏ ਪਾਰਟੀ ਉਮੀਦਵਾਰ ਨੇ ਸਮਰਥੱਕਾਂ ਨੂੰ ਧੱਕੇ ਮਾਰ ਕੇ ਬਾਹਰ ਕੱਢਣ ਨੂੰ ਕਿਹਾ। ਨਾ ਹੀ ਪਾਰਟੀ ਉਮੀਦਵਾਰ ਅਤੇ ਨਾ ਹੀ ਚੋਣ ਪ੍ਰਚਾਰ ਕਰਨ ਆਈ ਪਾਰਟੀ ਆਗੂ ਗੁਲ ਪਨਾਗ ਵਿਚ ‘ਆਮ ਆਦਮੀ ਪਾਰਟੀ’ ਵਾਲੀਆਂ ਗੱਲਾਂ ਦਿਖਾਈ ਦੇ ਰਹੀਆਂ ਸਨ।ਗੁਲ ਪਨਾਗ ਨੇ ਵੀ ਫੋਟੋ ਖਿਚਾਵਾਉਣ ਲਈ ਅੱਗੇ ਆ ਰਹੇ ਸਮਰਥਕਾਂ ਨੂੰ ਕੌੜੀ ਜੁਬਾਨ ਵਿਚ ਬੋਲਦੇ ਹੋਏ ਕਿਹਾ ਕਿ ‘ਹੱਥ ਨਾ ਲਗਾਉਣਾ ਨਹੀ ਤਾ…’ ਇਸ ਤੋਂ ਬਾਅਦ ਪਾਰਟੀ ਸਮੱਰਥਕਾਂ ਵਿਚ ਖੁਸਰ-ਫੁਸਰ ਹੋਣੀ ਸ਼ੁਰੂ ਹੋ ਗਈ ਕਿ ਇਹਨਾ ਲੀਡਰਾਂ ਦਾ ਹੁਣੇ ਹੀ ਇਹ ਹਾਲ ਹੈ, ਜਿੱਤ ਕੇ ਕੀ ਕਰਨਗੇ? ਰੋਡ ਸ਼ੋਅ ਦੋਰਾਨ ਰਾਜ਼ੇਸ਼ ਪਾਠਕ, ਸਤਨਾਮ ਸਿੰਘ ਕਲਸੀ, ਡਿੰਪੀ ਗਿਫਟ ਸਟੋਰ ਵਾਲੇ ਮੌਜੂਦ ਸਨ।
Check Also
ਡੀ.ਏ.ਵੀ ਇੰਟਰਨੈਸ਼ਨਲ ਸਕੂਲ ‘ਚ ਬਾਰਹਵੀਂ ਅਤੇ ਦਸਵੀਂ ਬੋਰਡ ਪ੍ਰੀਖਿਆ ਤੋਂ ਪਹਿਲਾਂ ਵਿਸ਼ੇਸ਼ ਹਵਨ
ਅੰਮ੍ਰਿਤਸਰ, 12 ਫਰਵਰੀ (ਜਗਦੀਪ ਸਿੰਘ) – ਡੀ.ਏ.ਵੀ ਇੰਟਰਨੈਸ਼ਨਲ ਸਕੂਲ ਦੇ ਬਾਰਹਵੀਂ ਤੇ ਦਸਵੀਂ ਦੇ ਵਿਦਿਆਰਥੀਆਂ …