Thursday, June 25, 2026

ਦਾਣਾ ਮੰਡੀ ਪੱਟੀ ਵਿਖੇ 1509 ਬਾਸਮਤੀ ਦੀ ਚੁਕਾਈ ਨਾ ਹੋਣ ਕਾਰਨ ਅੰਬਾਰ ਲੱਗੇ

PPN1410201514

ਪੱਟੀ, 14 ਅਕਤੂਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ) – ਸੂਬਾ ਸਰਕਾਰ ਵਲੋਂ 1509 ਬਾਸਮਤੀ ਦੀ ਖਰੀਦ ਤਾਂ ਸੁਰੂ ਕਰਵਾ ਦਿੱਤੀ ਗਈ ਹੈ, ਪਰ ਉਸਦੀ ਢੁਆਈ ਦਾ ਕੋਈ ਪੁਖਤਾ ਪ੍ਰਬੰਧ ਨਾ ਹੋਣ ਕਾਰਣ ਲੇਬਰ ਤੇ ਪੱਲੇਦਾਰਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਲੇਬਰ ਯੂਨੀਅਨ ਦੇ ਪ੍ਰਧਾਂਨ ਜੱਗਾ ਸਿੰਘ, ਕਸ਼ਮੀਰ ਸਿੰਘ ਵਾਇਸ ਪ੍ਰਧਾਨ, ਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਸਰਕਾਰ ਵਲੋਂ 1509 ਕਿਸਮ ਦਾ ਆੜਤੀਆਂ ਨੂੰ ਪੈਸਾ ਜਾਰੀ ਨਹੀ ਕੀਤਾ ਜਾ ਰਿਹਾ, ਜਿਸ ਕਾਰਨ ਆੜਤੀ ਲਿਫਟਿੰਗ ਨਹੀ ਕਰਵਾ ਰਹੇ।ਜਿਸ ਕਾਰਨ ਪੱਟੀ ਦਾਣਾ ਮੰਡੀ ਵਿਚ 1509 ਦੇ ਵੱਡੇ ਅੰਬਾਰ ਲਗ ਗਏ ਹਨ। ਯੂਨੀਅਨ ਨੇ ਮੰਗ ਕੀਤੀ ਹੈ ਕਿ ਇਸ ਦੀ ਚੁਕਾਈ ਦਾ ਜਲਦੀ ਤੋਂ ਜਲਦੀ ਪ੍ਰਬੰਧ ਕੀਤਾ ਜਾਵੇ।ਇਸ ਮੌਕੇ ਕਸਤੂਰੀ ਲਾਲ ਸੈਕਟਰੀ, ਜਗਜੀਤ ਸਿੰਘ, ਹਰਜੀਤ ਸਿੰਘ, ਕੁਲਦੀਪ ਸਿੰਘ ਤੇ ਹੋਰ ਹਾਜ਼ਰ ਸਨ।

Check Also

12ਵੇਂ ਅੰਤਰਾਸ਼ਟਰੀ ਯੋਗ ਦਿਵਸ ਦੇ ਸਬੰਧ ‘ਚ `ਬੀ.ਵਾਈ.ਐਸ` ਵੱਲੋਂ ਵੱਖ-ਵੱਖ ਥਾਵਾਂ ‘ਤੇ ਕੀਤੇ ਸਮਾਗਮ

ਅੰਮ੍ਰਿਤਸਰ, 24 ਜੂਨ (ਜਗਦੀਪ ਸਿੰਘ) – ਭਾਰਤੀ ਯੋਗ ਸੰਸਥਾਨ (ਬੀ.ਵਾਈ.ਐਸ) ਵੱਲੋਂ ਅੰਮ੍ਰਿਤਸਰ ਸਮੇਤ ਕਈ ਥਾਵਾਂ …

Leave a Reply