
ਚੌਕ ਮਹਿਤਾ, ਖੁਜ਼ਾਲਾ 18 ਅਕਤੂਬਰ (ਜੋਗੰਦਰ ਸਿੰਘ ਮਾਨਾ, ਸਿੰਕਦਰ ਸਿੰਘ ਖਾਲਸਾ) – ਸ੍ਰੀ ਗੁਰੁ ਰਾਮਦਾਸ ਭਲਾਈ ਸੋਸਾਇਟੀ (ਰਜਿ:) ਚੰਨਣਕੇ ਦੀ ਇੱਕ ਅਹਿਮ ਮੀਟਿੰਗ ਪ੍ਰਧਾਨ ਬਾਬਾ ਸੁਖਵੰਤ ਸਿੰਘ ਦੀ ਅਗਵਾਈ ਵਿਚ ਕੀਤੀ ਗਈ ਜਿਸ ਵਿਚ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਪ੍ਰਤੀ ਭਾਰੀ ਰੋਸ ਪ੍ਰਗਟ ਕੀਤਾ ਗਿਆ।ਸੋਸਾਇਟੀ ਦੇ ਪ੍ਰਧਾਨ ਜਥੇਦਾਰ ਬਾਬਾ ਸੁਖਵੰਤ ਸਿੰਘ ਅਤੇ ਮੀਤ ਪ੍ਰਧਾਨ ਬਾਬਾ ਗੁਰਮੀਤ ਸਿੰਘ ਕਿਹਾ ਕਿ ਚਾਰ ਮਹੀਨੇ ਪਹਿਲਾ ਪਿੰਡ ਬਰਾਗੜ੍ਹੀ ਤੋ ਗੁੰਮ ਹੋਈ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬੀੜ੍ਹ ਸਾਹਿਬ ਦੇ ਪੰਜ ਦਿਨ ਪਹਿਲਾ ਪਾਵਨ ਅੰਗ ਖਿਲਰੇ ਹੋਏ ਮਿਲਣ ਦੀ ਘਟਨਾ ਦੀ ਸਖਤ ਸ਼ਬਦਾਂ ਵਿਚ ਨਿੰਦਾ ਕੀਤੀ।ਉਨਾ੍ਹਂ ਕਿਹਾ ਕਿ ਧਾਰਮਿਕ ਜਥੇਬੰਦੀਆਂ ਅਤੇ ਸਿੱਖ ਸੰਗਤਾਂ ਵੱਲੋ ਕੋਟਕਪੂਰਾ ਵਿਖੇ ਦੋਸ਼ੀਆਂ ਦੀ ਗ੍ਰਿਫਤਾਰੀ ਲਈ ਸ਼ਾਂਤ ਮਈ ਢੰਗ ਨਾਲ ਲਗਾਏ ਧਰਨੇ ਦੌਰਾਨ ਪੰਜਾਬ ਪੁਲਿਸ ਵੱਲੋ ਸਿੱਧੀਆਂ ਗੋਲੀਆਂ ਚਲਾ ਕੇ ਸਿੰਘਾਂ ਨੂੰ ਸ਼ਹੀਦ ਕਰ ਦੇਣ ਅਤੇ ਸੈਕੜੇ ਦੇ ਕਰੀਬ ਸਿੰਘਾਂ ਨੂੰ ਜੱਖਮੀ ਕਰ ਦੇਣ ਦੀ ਘਟਨਾ ਸਿੱਖ ਧਰਮ ਤੇ ਘੋਰ ਅੱਤਿਆਚਾਰ ਹੈ।ਉਨਾ੍ਹਂ ਕਿਹਾ ਕਿ ਇਸ ਘਟਨਾ ਨਾਲ ਸਿੱਖ ਧਰਮ ਦਾ ਘਾਣ ਹੋਇਆ ਹੈ ਅਤੇ ਇੱਕ ਵਾਰ ਫਿਰ ਜਲ੍ਹਿਆਂ ਵਾਲੇ ਬਾਗ ਦਾ ਸਾਕਾ ਦੁਹਰਾਇਆ ਗਿਆ ਹੈ।ਮੀਟਿੰਗ ਦੌਰਾਨ ਸਮੂੰਹ ਸੋਸਾਇਟੀ ਮੈਂਬਰਾਂ ਨੇ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਜਲਦ ਤੋ ਜਲਦ ਗ੍ਰਿਫਤਾਰ ਕਰਕੇ ਸਖਤ ਸਜਾਵਾਂ ਦੇਣ ਦੀ ਮੰਗ ਕੀਤੀ।ਇਸ ਮੌਕੇ-ਪ੍ਰਧਾਨ ਬਾਬਾ ਸੁਖਵੰਤ ਸਿੰਘ, ਭਾਈ ਗੁਰਮੀਤ ਸਿੰਘ, ਬਾਬਾ ਲੱਖਾ ਸਿੰਘ ਸੂਰੋਪੱਡਾ, ਭਾਈ ਹਰਜੀਤ ਸਿੰਘ ਭੌਏਵਾਲ, ਭਾਈ ਮਨਜੀਤ ਸਿੰਘ, ਭਾਈ ਸਾਹਬ ਸਿੰਘ, ਭਾਈ ਗੁਰਨਾਮ ਸਿੰਘ, ਭਾਈ ਹਰਜੀਤ ਸਿੰਘ ਫੌਜੀ, ਭਾਈ ਗੁਰਦੇਵ ਸਿੰਘ, ਭਾਈ ਗੁਰਦੀਪ ਸਿੰਘ, ਭਾਈ ਮੰਗਲ ਸਿੰਘ, ਭਾਈ ਸਤਨਾਮ ਸਿੰਘ, ਭਾਈ ਪ੍ਰੀਤ ਸਿੰਘ ਆਦਿ ਸਿੰਘ ਹਾਜਰ ਸਨ।
Punjab Post Daily Online Newspaper & Print Media