Wednesday, July 22, 2026

94 ਨਵ-ਨਿਯੱਕਤ ਵਣ ਗਾਰਡਾਂ ਦੀ ਪਾਸਿੰਗ ਆਊਟ ਪਰੇਡ – 9 ਲੜਕੀਆਂ ਵੀ ਸ਼ਾਮਲ

PPN2010201515ਹੁਸ਼ਿਆਰਪੁਰ, 20 ਅਕਤੂਬਰ (ਸਤਵਿੱਦਰ ਸਿੰਘ) -ਜੰਗਲਾਤ ਵਿਭਾਗ ਦੇ 94 ਨਵ-ਨਿਯੁਕਤ ਵਣ ਗਾਰਡ ਸਿਖਿਆਰਥੀ ਜਿਨ੍ਹਾਂ ਵਿੱਚ 9 ਲੜਕੀਆਂ ਵੀ ਸ਼ਾਮਲ ਹਨ, ਜੋ ਪਿਛਲੇ ਇੱਕ ਮਹੀਨੇ ਤੋਂ ਪੁਲਿਸ ਰਿਕਰੂਟ ਟਰੇਨਿੰਗ ਸੰਸਥਾ ਜਹਾਨਖੇਲਾਂ ਵਿਖੇ ਆਪਣੀ ਇਨਡਕਸ਼ਨ ਸਿਖਲਾਈ ਹਾਸਲ ਕਰ ਰਹੇ ਸਨ, ਦੀ ਪਾਸਿੰਗ ਆਊਟ ਪਰੇਡ ਪੀ ਆਰ ਟੀ ਸੀ ਜਹਾਨਖੇਲਾਂ ਦੇ ਪਰਿਸਰ ਵਿੱਚ ਸਥਿਤ ਚਮਨ ਸਟੇਡੀਅਮ ਵਿਖੇ ਕਰਵਾਈ ਗਈ ਆਈ.ਐਫ.ਐਸ. ਸ੍ਰੀ ਧਰਿੰਦਰ ਸਿੰਘ ਐਡੀਸ਼ਨਲ ਪ੍ਰਿੰਸੀਪਲ ਚੀਫ਼ ਕੰਜ਼ਰਵੇਟਰ ਫਾਰੈਸਟ-ਕਮ-ਚੀਫ਼ ਵਾਈਲਡ ਲਾਈਫ ਵਾਰਡਨ ਪੰਜਾਬ ਨੇ ਬਤੌਰ ਮੁੱਖ ਮਹਿਮਾਨ ਪਰੇਡ ਦਾ ਨਿਰੀਖਣ ਕੀਤਾ ਅਤੇ ਇੱਕ ਪ੍ਰਭਾਵਸ਼ਾਲੀ ਮਾਰਚ ਪਾਸਟ ਤੋਂ ਸਲਾਮੀ ਲਈ।
ਮੁੱਖ ਮਹਿਮਾਨ ਸ੍ਰੀ ਧਰਿੰਦਰ ਸਿੰਘ ਨੇ ਪਰੇਡ ਦੀ ਪ੍ਰਭਾਵਕਾਰੀ ਪੇਸ਼ਕਸ਼ ਦੀ ਸ਼ਲਾਘਾ ਕਰਦੇ ਹੋਏ ਪਾਸ ਆਊਟ ਹੋ ਕੇ ਜਾ ਰਹੇ ਸਮੂਹ ਸਿਖਿਆਰਥੀਆਂ ਨੂੰ ਆਪਣੀ ਭਾਵੀ ਪੇਸ਼ੇਵਰਾਨਾ ਜਿੰਦਗੀ ਵਿੱਚ ਦੇਸ਼ ਸੇਵਾ ਦੇ ਸੰਕਲਪ ਨੂੰ ਨਿਜ ਦੇ ਸੁਆਰਥ ਤੋਂ ਉਪਰ ਰੱਖਣ ਦੀ ਪ੍ਰੇਰਨਾ ਦਿੰਦੇ ਹੋਏ ਉਨ੍ਹਾਂ ਨੂੰ ਸਾਰੀਆਂ ਕਠਿਨ ਪ੍ਰਸਥਿਤੀਆਂ ਵਿੱਚ ਇਸ ਆਦਰਸ਼ ਦਾ ਅਨੁਸਰਨ ਕਰਨ ਦੀ ਤਾਕੀਦ ਕੀਤੀ। ਇਸ ਮੌਕੇ ‘ਤੇ ਪੇਸ਼ ਕੀਤੀ ਆਪਣੀ ਕਾਰਗੁਜ਼ਾਰੀ ਰਿਪੋਰਟ ਵਿੱਚ ਪੀ ਆਰ ਟੀ ਸੀ ਜਹਾਨਖੇਲਾਂ ਦੇ ਕਮਾਂਡੈਂਟ ਸ੍ਰੀ ਰਾਕੇਸ਼ ਕੌਂਸ਼ਲ ਨੇ ਸਿਖਲਾਈ ਦੌਰਾਨ ਸਿਖਿਆਰਥੀਆਂ ਨੂੰ ਦਿੱਤੇ ਗਏ ਪੇਸ਼ੇਵਰਾਨਾ ਹੁਨਰਾਂ ਦਾ ਵੇਰਵਾ ਦਿੱਤਾ ਅਤੇ ਇਹ ਵਿਸ਼ਵਾਸ਼ ਪ੍ਰਗਟਾਇਆ ਕਿ ਪਾਸ ਆਊਟ ਹੋ ਕੇ ਜਾ ਰਹੇ ਸਾਰੇ ਸਿਖਿਆਰਥੀ ਜੰਗਲਾਤ ਵਿਭਾਗ ਨਾਲ ਸਬੰਧਤ ਕਾਨੂੰਨ ਅਤੇ ਵਿਵਸਥਾ ਦੀਆਂ ਸਥਿਤੀਆਂ ਦਾ ਸਾਹਮਣਾ ਕਾਮਯਾਬੀ ਨਾਲ ਕਰ ਸਕਣਗੇ। ਪੀ. ਆਰ. ਟੀ. ਸੀ ਦੀਆਂ ਦਹਿਲੀਜਾਂ ਤੋਂ ਪਾਸ ਆਊਟ ਹੋਣ ਮਗਰੋਂ ਆਪਣੀ ਪੇਸ਼ੇਵਰਾਨਾ ਜਿੰਦਗੀ ਵਿਵਹਾਰਿਕ ਰੂਪ ਵਿੱਚ ਸ਼ੁਰੂ ਕਰਨ ਜਾ ਰਹੇ ਹਨ ਜੰਗਲਾਤ ਵਿਭਾਗ ਦੇ ਵਣ ਗਾਰਡ ਸਿਖਿਆਰਥੀਆਂ ਵੱਲੋਂ ਇਸ ਅਵਸਰ ‘ਤੇ ਵੱਖ-ਵੱਖ ਪੇਸ਼ੇਵਰਾਨਾ ਅਤੇ ਸਭਿਆਚਾਰਕ ਗਤੀਵਿਧੀਆਂ ਜਿਨ੍ਹਾਂ ਵਿੱਚ ਬਿਨਾਂ ਹਥਿਆਰਾਂ ਦੇ ਲੜਾਈ ਅਤੇ ਮਲਵਈ ਗਿੱਧਾ ਆਦਿ ਸ਼ਾਮਲ ਸਨ, ਦਾ ਇੱਕ ਪ੍ਰਭਾਵਸ਼ਾਲੀ ਪ੍ਰਦਰਸ਼ਨ ਵੀ ਪੇਸ਼ ਕੀਤਾ ਗਿਆ ਜਿਸ ਦੀ ਉਥੇ ਮੌਜੂਦ ਦਰਸ਼ਕਾਂ ਨੇ ਭਰਪੂਰ ਸ਼ਲਾਘਾ ਕੀਤੀ। ਇਸ ਮੌਕੇ ‘ਤੇ ਜੰਗਲਾਤ ਵਿਭਾਗ ਦੇ ਸੀਨੀਅਰ ਅਧਿਕਾਰੀ ਜਿਨ੍ਹਾਂ ਵਿੱਚ ਆਈ ਐਫ ਐਸ ਸ੍ਰੀ ਚਰਚਲ ਕੁਮਾਰ ਸੀ ਐਫ ਸ਼ਿਵਾਲਕ ਸਰਕਲ ਹੁਸ਼ਿਆਰਪੁਰ, ਡੀ ਐਫ ਓ ਹੁਸ਼ਿਆਰਪੁਰ ਵਿਸ਼ਾਲ ਚੋਹਾਨ ਅਤੇ ਡੀ. ਐਫ. ਓ ਰੋਪੜ ਨਰੇਸ਼ ਮਹਾਜਨ ਵਿਸ਼ੇਸ਼ ਤੌਰ ‘ਤੇ ਹਾਜ਼ਰ ਸਨ, ਜਿਨ੍ਹਾਂ ਨੇ ਵਣ ਗਾਰਡਾਂ ਨੂੰ ਦਿੱਤੀ ਗਈ ਇੰਡਕਸ਼ਨ ਟਰੇਨਿੰਗ ਦੇ ਮਿਆਰਾਂ ‘ਤੇ ਆਪਣੀ ਖੁਸ਼ੀ ਪ੍ਰਗਟ ਕੀਤੀ ਅਤੇ ਪੀ ਆਰ ਟੀ ਸੀ ਦੇ ਕਮਾਂਡੈਂਟ ਅਤੇ ਸਮੂਹ ਸਟਾਫ਼ ਨੇ ਜੰਗਲਾਤ ਵਿਭਾਗ ਦੇ ਵਣ ਗਾਰਡਾਂ ਨੂੰ ਉਚ ਮਿਆਰੀ ਪੇਸ਼ੇਵਰਾਨਾ ਸਿਖਲਾਈ ਦੇਣ ਲਈ ਪ੍ਰਸੰਸਾ ਕੀਤੀ।

Check Also

ਕੈਬਨਿਟ ਮੰਤਰੀ ਈ.ਟੀ.ਓ ਨੇ ਰੱਖਿਆ ਕਾਲੇਕੇ-ਰਮਾਣਾ ਚੱਕ ਸੜਕ ਦੇ ਨਵੀਨੀਕਰਨ ਕਾਰਜ਼ ਦਾ ਨੀਂਹ ਪੱਥਰ

ਅੰਮ੍ਰਿਤਸਰ, 21 ਜੁਲਾਈ: ਪੰਜਾਬ ਦੇ ਲੋਕ ਨਿਰਮਾਣ ਅਤੇ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਅੱਜ …

Leave a Reply