ਬਟਾਲਾ, 29 ਅਕਤੂਬਰ (ਨਰਿੰਦਰ ਬਰਨਾਲ)- ਅੱਜ ਨਜਦੀਕੀ ਪਿੰਡ ਵੀਲਾ ਤੇਜਾ ਦੇ ਸਰਕਾਰੀ ਪ੍ਰਇਮਰੀ ਸਕੂਲ ਦੀ ਗਰਾਂਊਂਡ ਵਿਚ ਕਲੱਸਟਰ ਅਧੀਨ ਪੈਦੇ ਪਿੰਡ ਤੇਜਾ ਕਲਾਂ, ਤੇਜਾ ਖੁਰਦ ਅਤੇ ਮਹਿਮੇ ਚੱਕ ਸਕੂਲ ਦੇ ਬੱਚਿਆਂ ਦੀਆਂ ਖੇਡਾਂ ਬੀ. ਪੀ. ਈ. ਓ ਸz. ਗੁਰਮੀਤ ਸਿੰਘ ਦੀ ਦੇਖ ਰੇਖ ਤਹਿਤ ਸੈਂਟਰ ਇੰਚਾਰਜ ਪਲਵਿੰਦਰ ਸਿੰਘ ਰੰਧਾਵਾ ਦੀ ਅਗਵਾਈ ਚ ਕਰਵਾਈਆਂ ਗਈਆਂ।ਇਸ ਮੌਕੇ ਖੇਡ ਇੰਚਾਰਜ ਸਤਨਾਮ ਸਿੰਘ ਵੀਲਾ ਤੇਜਾ ਨੇ ਦੱਸਿਆ ਕਿ ਇੰਨਾਂ ਖੇਡਾਂ ਵਿੱਚ ਖੋ-ਖੋ, ਦੌੜਾਂ, ਕਬੱਡੀ, ਲੰਬੀ ਅਤੇ ਉਚੀ ਛਾਲ ਆਦਿ ਦੇ ਮੁਕਾਬਲਿਆਂ ‘ਚ ਬੱਚਿਆ ਨੇ ਪੂਰਾ ਉਤਸ਼ਾਹ ਵਿਖਾਇਆ।ਇਸ ਮੌਕੇ ਹਰਦੀਪ ਸਿੰਘ, ਮੈਡਮ ਦਲਜੀਤ ਕੌਰ, ਰਜਿੰਦਰ ਕੌਰ, ਬਲਜੀਤ ਕੌਰ ਅਤੇ ਮਨਦੀਪ ਕੌਰ ਆਦਿ ਹਾਜਰ ਸਨ।
Check Also
ਆਸ਼ੀਰਵਾਦ ਡੇ ਬੋਰਡਿੰਗ ਸਕੂਲ ਦੀ ਵਿਦਿਆਰਥਣ ਗੁਰਪ੍ਰੀਤ ਕੌਰ ਦਾ ਸਨਮਾਨ
ਸੰਗਰੂਰ, 8 ਜੁਲਾਈ (ਜਗਸੀਰ ਲੌਂਗੋਵਾਲ) – ਆਸ਼ੀਰਵਾਦ ਡੇ ਬੋਰਡਿੰਗ ਸੀਨੀਅਰ ਸੈਕੰਡਰੀ ਸਕੂਲ ਝਾੜੋਂ ਦੀ ਵਿਦਿਆਰਥਣ …