Wednesday, July 3, 2024

ਸੂਬੇਦਾਰ ਨਿਰਮਲ ਸਿੰਘ ਦਾ ਸਰਕਾਰੀ ਸਨਮਾਨਾਂ ਨਾਲ ਸੰਸਕਾਰ

Aqua Speed_20151026_100629

ਬਟਾਲਾ, 29 ਅਕਤੂੁਬਰ (ਨਰਿੰਦਰ ਬਰਨਾਲ) – ਸੂਬੇਦਾਰ ਨਿਰਮਲ ਸਿੰਘ (57) ਪੁੱਤਰ ਕਹੇਰ ਸਿੰਘ ਵਾਸੀ ਗੁੰਝੀਆ ਬੇਟ ਜਿਲਾ ਗੁਰਦਾਸਪੁਰ ਦੀ ਬੀਤੀ ਦਿਨੀ ਫਿਰੋਜਪੁਰ ਏਅਰ ਫੋਰਸ਼ ਵਿਚ ਅਚਾਨਕ ਮੌਤ ਹੋ ਗਈ ਸੀ ਅਤੇ ਅੱਜ ਉਸ ਦਾ ਸਰਕਾਰੀ ਸਨਮਾਨਾਂ ਨਾਲ ਪਿੰਡ ਦੇ ਸਮਸ਼ਾਨ ਘਾਟ ਵਿਖੇ ਹਜਾਰਾ ਸੇਜਲ ਅੱਖਾ ਨਾਲ ਸੰਸਕਾਰ ਕਰ ਦਿੱਤਾ ਗਿਆ ਹੈ।ਮ੍ਰਿਤਕ ਨਿਰਮਲ ਸਿੰਘ ਦੀ ਦੇਹ ਲੈ ਕੇ ਆਏ ਸੂਬੇਦਾਰ ਨਛੱਤਰ ਸਿੰਘ,ਵਰੰਟ ਅਫਸਰ ਆਰ ਰਸ਼ੋਆ,ਨੇਕ ਧਰਮ ਪਾਲ ਅਤੇ ਸਿਪਾਹੀ ਕੁਲਜੀਤ ਸਿੰਘ ਨੇ ਦਸਿਆ ਹੈ ਕਿ ਸੂਬੇਦਾਰ ਨਿਰਮਲ ਸਿੰਘ 24 ਅਕਤੂਬਰ ਨੂੰ ਛੁੱਟੀ ਕੱਟ ਕੇ ਘਰੋ ਗਿਆ ਸੀ ਅਤੇ 25 ਅਕਤੂਬਰ ਨੇ ਸਵੇਰੇ ਦਿਲ ਦੀ ਧੜਕਣ ਰੁੱਕਣ ਨਾਲ ਮੌਤ ਹੋ ਗਈ। ਜਦੋ ਅੱਜ ਸਵੇਰੇ ਪਿੰਡ ਅੰਦਰ ਲਾਸ਼ ਪੁੱਜੀ ਤਾਂ ਸਾਰਾ ਪਿੰਡ ਮਾਤਮ ਵਿਚ ਛਾਇਆ ਹੋਇਆ ਸੀ ਅਤੇ ਪਰਿਵਾਰ ਦਾ ਵਿਰਲਾਪ ਵੇਖ ਕੇ ਹਰ ਵਿਅਕਤੀ ਦੀ ਅੱਖਾ ਨਮ ਹੋਈਆ ਪਏ ।ਸੂਬੇਦਾਰ ਨਿਰਮਲ ਸਿੰਘ ਦੀ ਦੇਹ ਨੂੰ 12 ਸਿੱਖ ਲਾਈ ਤਿੱਬੜੀ ਕੈਂਟ ਦੇ ਜਵਾਨਾ ਨੇ ਪੁੱਠੇ ਹਥਿਆਰ ਕਰਕੇ ਸਲਾਮੀ ਦਿੱਤੀ ਅਤੇ ਮਾਤਮੀ ਧੁੰਨ ਵੀ ਵਜਾਈ।ਉਨਾ ਦੇ ਪਰਿਵਾਰ ਨੇ ਦੱਸਿਆ ਕਿ ਨਿਰਮਲ ਸਿੰਘ 1978 ਵਿਚ ਫੌਜ ਵਿਚ ਭਰਤੀ ਹੋਏ ਸਨ ਅਤੇ 26 ਸਾਲ ਦੀ ਸੇਵਾ ਬਾਅਦ ਫਿਰ ਦੁਬਾਰਾ 2004 ਵਿਚ ਏਅਰ ਫੋਰਸ ਵਿਖੇ ਬਤੋਰ ਸੂਬੇਦਾਰ ਡੀ.ਐਸ.ਸੀ. ਭਰਤੀ ਹੋਏ ਸਨ ਅਤੇ ਅਪ੍ਰੈਲ 2016 ਵਿਚ ਉਨਾ ਨੇ ਸੇਵਾ ਮੁਕਤ ਹੋਣਾ ਸੀ ਪਰ ਉਹ ਪਹਿਲਾ ਹੀ ਸੰਸਾਰ ਨੂੰ ਅਲਵਿਦਾ ਕਹਿ ਗਏ ਹਨ।ਉਨਾ ਨੂੰ ਸਰਧਾਂਜਲੀ ਭੇਟ ਕਰਨ ਵਾਲਿਆਂ ਵਿੱਚ ਸਰਪੰਚ ਰਤਨੋਦੇਵੀ, ਸਰਪੰਚ ਕਿਰਪਾਲ ਸਿੰਘ, ਲੰਬੜਦਾਰ ਚੰਨਣ ਸਿੰਘ, ਡਾਕਟਰ ਬਲਕਾਰ ਸਿੰਘ, ਬਾਬਾ ਰਣਜੀਤ ਸਿੰਘ ਸੀਨੀਅਰ ਕਾਂਗਰਸੀ ਆਗੂ, ਫਤਿਹ ਸਿੰਘ, ਮਾਸਟਰ ਬਲਵੀਰ ਸਿੰਘ, ਮਾਸਟਰ ਜਰਨੈਲ ਸਿੰਘ ਆਦਿ ਸ਼ਾਮਲ ਸਨ।

Check Also

ਯੂਨੀਵਰਸਿਟੀ ਕਾਮਨ ਐਡਮਿਸ਼ਨ ਟੈਸਟ (ਅੰਡਰ-ਗਰੈਜੂਏਟ) 2024 ਦੇ ਦੂਜੇ ਦਾਖਲੇ ਕਾਉਂਸਲਿੰਗ 4 ਜੁਲਾਈ ਤੋਂ

ਅੰਮ੍ਰਿਤਸਰ, 2 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਵੱਲੋਂ ਵੱਖ-ਵੱਖ ਅੰਡਰ ਗ੍ਰੈਜੂਏਟ …

Leave a Reply