Tuesday, March 10, 2026

ਕਾਤਰੋਂ ਵਿਖੇ ਜੌਨ ਪੱਧਰੀ ਖੇਡਾਂ ਦਾ ਉਦਘਾਟਨ ਹੋਇਆ

U
U

ਸੰਦੌੜ, 30 ਅਕਤੂਬਰ (ਹਰਮਿੰਦਰ ਸਿੰਘ ਭੱਟ)- ਸਰਕਾਰੀ ਹਾਈ ਸਕੂਲ ਕਾਤਰੋਂ ਵਿਖੇ ਮੁੱਖ ਅਧਿਆਪਕ ਜਰਨੈਲ ਸਿੰਘ ਦੀ ਅਗਵਾਈ ਦੇ ਵਿਚ ਕੋਚ ਸਵ. ਕੁਲਵਿੰਦਰ ਸਿੰਘ ਅਲੀਪੁਰ ਦੀ ਯਾਦ ਵਿਚ ਦੋ ਰੋਜ਼ਾ ਜੌਨ ਪੱਧਰੀ ਐਥਲੈਟਿਕਸ ਮੀਟ ਸ਼ੁਰੂ ਹੋਈ ਜਿਸ ਦਾ ਉਦਘਾਟਨ ਮਾਰਕੀਟ ਕਮੇਟੀ ਸ਼ੇਰਪੁਰ ਦੇ ਸਾਬਕਾ ਚੇਅਰਮੈਨ ਅਤੇ ਪੰਚਾਇਤ ਯੂਨੀਅਨ ਦੇ ਪ੍ਰਧਾਨ ਰਣਜੀਤ ਸਿੰਘ ਰੰਧਾਵਾ ਅਤੇ ਗਰਾਮ ਪੰਚਾਇਤ ਕਾਤਰੋਂ ਨੇ ਕੀਤਾ।ਇਸ ਟੂਰਨਾਮੈਂਟ ਵਿਚ ਜੌਨ ਦੇ 25 ਸਰਕਾਰੀ ਹਾਈ,ਸੈਕੰਡਰੀ ਅਤੇ ਮਾਨਤਾ ਪ੍ਰਾਪਤ ਸਕੂਲਾਂ ਦੇ ਸੈਂਕੜੇ ਖਿਡਾਰੀ ਤੇ ਖਿਡਾਰਨਾਂ ਭਾਗ ਲੈ ਰਹੇ ਹਨ ਅੱਜ ਖੇਡਾਂ ਦੇ ਪਹਿਲੇ ਦਿਨ ਲੜਕੀਆਂ ਦੇ ਮੁਕਾਬਲੇ ਕਰਵਾਏ ਗਏ।ਇਸ ਉਦਘਾਟਨ ਸਮਾਰੋਹ ਸਮੇਂ ਮੁੱਖ ਮਹਿਮਾਨ ਰਣਜੀਤ ਸਿੰਘ ਰੰਧਾਵਾ ਦੇ ਨਾਲ ਮੁੱਖ ਅਧਿਆਪਕ ਜਰਨੈਲ ਸਿੰਘ, ਜੋਨ ਇੰਚਾਰਜ ਕੁਲਵਿੰਦਰ ਸਿੰਘ ਪੀ.ਟੀ.ਆਈ, ਬਾਬਾ ਸੁਖਵਿੰਦਰ ਸਿੰਘ, ਸਵ.ਕੋਚ ਕੁਲਵਿੰਦਰ ਸਿੰਘ ਅਲੀਪੁਰ ਦੇ ਸਪੁੱਤਰ ਸ. ਪੁਸ਼ਪਿੰਦਰ ਸਿੰਘ, ਰਜੇਸ਼ ਰਿਖੀ ਪੰਜਗਰਾਈਆਂ, ਪ੍ਰਿੰਸੀਪਲ ਅਖ਼ਤਰ ਖਾਂ, ਲੈਕਚਰਾਰ ਕੁਲਵਿੰਦਰ ਕੌਰ, ਦਰਸ਼ਨ ਸਿੰਘ, ਰੇਸ਼ਮ ਸਿੰਘ, ਰਮਜ਼ਾਨ ਖ਼ਾਨ, ਹਰਦਿਆਲ ਸਿੰਘ ਪੰਚ, ਸੋਹਣ ਲਾਲ, ਪੰਚ ਮਹਿੰਦਰ ਸਿੰਘ, ਸਤਵਿੰਦਰ ਸਿੰਘ ਲਵਲੀ, ਹਰਨੇਕ ਸਿੰਘ, ਹਰਪ੍ਰੀਤ ਸਿੰਘ ਦੀਦਾਰ ਗੜ੍ਹ, ਭੀਮ ਸਿੰਘ, ਹਰਨੇਕ ਸਿੰਘ ਸਮੇਤ ਵੱਡੀ ਗਿਣਤੀ ਦੇ ਵਿਚ ਸਰੀਰਕ ਸਿੱਖਿਆ ਅਧਿਆਪਕ ਤੇ ਕੋਚ ਹਾਜ਼ਰ ਸਨ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਇਸਤਰੀ ਦਿਵਸ ’ਤੇ ਸੈਮੀਨਾਰ

ਅੰਮ੍ਰਿਤਸਰ, 10 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਯੂਨੀਵਰਸਿਟੀ ਦੇ ਸਕੂਲ ਆਫ਼ ਲਾਅ ਵੱਲੋਂ ‘ਇਸਤਰੀਆਂ …

Leave a Reply