
ਸੰਦੌੜ, 1 ਨਵੰਬਰ (ਹਰਮਿੰਦਰ ਸਿੰਘ ਭੱਟ) – ਬੀਤੇ ਦਿਨ ਪਿੰਡ ਬਰਗਾੜੀ ਵਿਖੇ ਪਾਵਨ ਸਰੂਪ ਸਾਹਿਬ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੇ ਸਬੰਧ ਵਿਚ ਕਸਬੇ ਸੰਦੌੜ ਦੇ ਨੇੜਲੇ ਪਿੰਡ ਬਿਸਨਗੜ੍ਹ, ਜਲਵਾਣਾ ਅਤੇ ਫਰਵਾਲੀ ਵਿਖੇ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਹਜ਼ੂਰੀ ਵਿਚ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਪਾਏ ਗਏ। ਭੋਗ ਪੈਣ ਉਪਰੰਤ ਪੰਥ ਪ੍ਰਸਿੱਧ ਪ੍ਰਚਾਰਕ ਗੁਰਦੁਆਰਾ ਗੁਰੂਸਰ ਪਾਤਿਸ਼ਾਹੀ ਛੇਵੀਂ ਦੇ ਮੁੱਖ ਸੇਵਾਦਾਰ ਵੀਰ ਮਨਪ੍ਰੀਤ ਸਿੰਘ ਅਲੀਪੁਰ ਖ਼ਾਲਸਾ ਵਾਲਿਆਂ ਨੇ ਵੱਖ ਵੱਖ ਗੁਰੂ ਘਰਾਂ ਵਿਚ ਹਾਜ਼ਰੀ ਭਰ ਕੇ ਕਥਾ ਕੀਰਤਨ ਰਾਹੀ ਸੰਗਤਾਂ ਨੂੰ ਪ੍ਰੇਰਿਤ ਅਤੇ ਸਰਕਾਰਾਂ ਦੀਆਂ ਮਾਰੂ ਨੀਤੀਆਂ ਪ੍ਰਤੀ ਜਾਗਰੂਕ ਕਰਦਿਆਂ ਕਿਹਾ ਕਿ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਰਬ ਧਰਮਾਂ ਨੇ ਉੱਚਤਾ ਦਾ ਅਸਥਾਨ ਨਿਵਾਜ ਕੇ ਸਤਿਕਾਰਿਆ ਹੈ ਜਿਸ ਕਾਰਨ ਲਗਾਤਾਰ ਅਖੌਤੀ ਪੰਥਕ ਸਰਕਾਰਾਂ ਅਤੇ ਜਨਤਾ ਦੀ ਸੇਵਾ ਲਈ ਚੁਣੇ ਗਏ ਨੌਕਰ ਜੋ ਕਿ ਪੁਲਿਸ ਪ੍ਰਸ਼ਾਸਨ ਦੇ ਉੱਚ ਅਹੁਦਿਆਂ ਤੇ ਬਹਿ ਕੇ ਧੱਕੇਸ਼ਾਹੀ ਕਰ ਰਹੇ ਹਨ ਉਨ੍ਹਾਂ ਦੀ ਹੀ ਨਾਲਾਇਕੀ ਦੇ ਕਾਰਨ ਦਿਨ ਪਰ ਦਿਨ ਲਗਾਤਾਰ ਬੇਰੋਕ ਹੋਈਆ ਬੇਅਦਬੀਆਂ ‘ਤੇ ਬੇਦੋਸ਼ੇ ਸਿੰਘਾਂ ਨੂੰ ਗੋਲੀਆਂ ਮਾਰਨ ਵਾਲਿਆਂ ਨੂੰ ਪੰਜਾਬ ਦੀ ਜਨਤਾ ਤੋਂ ਇਲਾਵਾ ਦੇਸ਼ਾਂ ਵਿਦੇਸ਼ਾਂ ਦੀ ਸੰਗਤ ਕਦੇ ਵੀ ਮਾਫ਼ ਨਹੀਂ ਕਰੇਗੀ।ਉਨ੍ਹਾਂ ਕਿਹਾ ਕਿ ਹੁਣ ਪੰਥ ਦੇ ਨਾਂਅ ‘ਤੇ ਪੰਜਾਬ ਦੀ ਜਨਤਾ ਨੂੰ ਪਿਛਲੇ ਸਮੇਂ ਤੋਂ ਗੁਮਰਾਹ ਕਰਦੀ ਆ ਰਹੀ ਸਰਕਾਰ ਦਾ ਚਿਹਰਾ ਨੰਗਾਂ ਹੋ ਚੁੱਕਾ ਹੈ ਅਤੇ ਇਸ ਵੋਟਾਂ ਦੇ ਲਾਲਚ ਵਿਚ ਅਣਭੋਲ ਲੋਕਾਂ ਨੂੰ ਗੁਮਰਾਹ ਕਰ ਰਹੀਆਂ ਸਰਕਾਰਾਂ ਤੋਂ ਹਰੇਕ ਧਰਮ ਦੇ ਲੋਕ ਤੋਬਾ ਕਰ ਚੁੱਕੇ ਹਨ।
ਇਸ ਮੌਕੇ ਗੁਰਦੁਆਰਾ ਸਿੰਘ ਸਭਾ ਬਿਸਨਗੜ ਦੇ ਹੈੱਡ ਗ੍ਰੰਥੀ ਬਾਬਾ ਅਵਤਾਰ ਸਿੰਘ, ਪ੍ਰਧਾਨ ਚਮਕੌਰ ਸਿੰਘ, ਸੂਬੇਦਾਰ ਨਿਰਮਲ ਸਿੰਘ, ਭਾਈ ਰਣਧੀਰ ਸਿੰਘ, ਭਾਈ ਕੁਲਵੰਤ ਸਿੰਘ, ਭਾਈ ਜਗਤਾਰ ਸਿੰਘ, ਭਾਈ ਸੁਰਜੀਤ ਸਿੰਘ, ਗੁਰਦੁਆਰਾ ਸੰਤ ਅਤਰ ਸਰ ਸਾਹਿਬ ਜੀ ਫਰਵਾਲੀ ਦੇ ਹੈੱਡ ਗ੍ਰੰਥੀ ਬਾਬਾ ਹਰਦੀਪ ਸਿੰਘ, ਪ੍ਰਧਾਨ ਭੁਪਿੰਦਰ ਸਿੰਘ ਸੋਹੀ, ਬਾਬਾ ਹਰਪਾਲ ਸਿੰਘ ਸੋਹੀ, ਭਾਈ ਕਮਲਜੀਤ ਸਿੰਘ ਸੋਹੀ, ਬਲਵਿੰਦਰ ਸਿੰਘ ਕਹਿਲ(ਕੰਪਿਊਟਰ ਉਪਰੇਟਰ), ਭਾਈ ਗੁਰਮੁਖ ਸਿੰਘ, ਭਾਈ ਮੁਕੰਦ ਸਿੰਘ, ਭਾਈ ਜਗਤਾਰ ਸਿੰਘ ਸਕੱਤਰ, ਗੁਰਦੁਆਰਾ ਸਿੰਘ ਸਭਾ ਜਲਵਾਣਾ ਦੇ ਹੈਡ ਗ੍ਰੰਥੀ ਗੁਰਮੀਤ ਸਿੰਘ, ਪ੍ਰਧਾਨ ਭਾਈ ਨਾਇਬ ਸਿੰਘ, ਭਾਈ ਹਰਦੀਪ ਸਿੰਘ, ਭਾਈ ਲਾਭ ਸਿੰਘ, ਭਾਈ ਗੁਰਚਰਨ ਸਿੰਘ, ਭਾਈ ਬਲਦੇਵ ਸਿੰਘ, ਭਾਈ ਜਸਵਿੰਦਰ ਸਿੰਘ ਤੋਂ ਇਲਾਵਾ ਇਲਾਕੇ ਦੀਆ ਸੰਗਤਾਂ ਨੂੰ ਇਕਤਰ ਹੋ ਕੇ ਸਿਖ ਪੰਥ ਦੇ ਚੜ੍ਹਦੀ ਕਲਾ ਲਈ ਅਰਦਾਸ ਕੀਤੀ ਗਈ।
Punjab Post Daily Online Newspaper & Print Media