Friday, April 24, 2026

ਦਮਦਮੀ ਟਕਸਾਲ ਮਹਿਤਾ ਪੁੱਜੇ ਉਪ ਮੁੱਖ ਮੰਤਰੀ ਸੁਖਬੀਰ ਬਾਦਲ

ਸੁਖਬੀਰ ਬਾਦਲ ਨੇ ਕੀਤੀ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨਾਲ ਬੰਦ ਕਮਰਾ ਮੀਟਿੰਗ

PPN0411201511

ਚੌਂਕ ਮਹਿਤਾ, 4 ਨਵੰਬਰ (ਜੋਗਿੰਦਰ ਸਿੰਘ ਮਾਣਾ)- ਪੰਜਾਬ ਦੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅੱਜ ਦਮਦਮੀ ਟਕਸਾਲ ਦੇ ਹੈੱਡਕੁਆਟਰ ਗੁਰੁਦਆਰਾ ਗੁਰਦਰਸ਼ਨ ਪ੍ਰਕਾਸ਼ ਮਹਿਤਾ ਵਿਖੇ ਨਤਮਸਤਕ ਹੋਣ ਲਈ ਪਹੁੰਚੇ।ਉਪ ਮੁੱਖ ਮੰਤਰੀ ਬਾਅਦ ਦੁਪਹਿਰ ਕਰੀਬ ਪੌਣੇ ਦੋ ਵਜੇ ਹੈਲੀਕਾਪਟਰ ਰਾਹੀਂ ਦਮਦਮੀ ਟਕਸਾਲ ਮਹਿਤਾ ਵਿਖੇ ਪੁੱਜੇ ਸਬ ਤੋਂ ਪਹਿਲਾਂ ਸ੍ਰ.ਬਾਦਲ ਗੁਰਦੁਆਰਾ ਸਾਹਿਬ ‘ਚ ਸ਼੍ਰੀ ਗੁਰੁ ਗ੍ਰੰਥ ਸਾਹਿਬ ਜੀ ਅੱਗੇ ਨਤਮਸਤਕ ਹੋਏ, ਉਪਰੰਤ ਉਪ ਮੁੱਖ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੁ ਦੇ ਵਿਧਾਇਕ ਬਲਜੀਤ ਸਿੰਘ ਜਲਾਲ ਉਸਮਾਂ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨਾਲ ਮੁਲਾਕਾਤ ਕਰਨ ਲਈ ਸਿੱਧੇ ਉਨ੍ਹਾਂ ਦੇ ਕਮਰੇ ‘ਚ ਚੱਲੇ ਗਏ।ਜਿੱਥੇ ਉਨ੍ਹਾਂ ਨੇ ਗਿਆਨੀ ਖਾਲਸਾ ਨਾਲ ਕਰੀਬ ਡੇਢ ਘੰਟੇ ਦੀ ਮੀਟਿੰਗ ਦੌਰਾਨ ਗੁਪਤ ਵਿਚਾਰ ਵਿਟਾਂਦਰਾ ਕੀਤਾ।ਮੀਟਿੰਗ ਦੀ ਸਮਾਪਤੀ ਉਪਰੰਤ ਸ੍ਰ.ਬਾਦਲ ਨੇ ਮੀਡੀਆ ਤੋ ਦੂਰੀ ਬਣਾਈ ਰੱਖੀ ਤੇ ਮੀਡੀਆ ਦੇ ਰੂ-ਬ-ਰੂ ਹੋਏ ਬਿੰਨ੍ਹਾਂ ਹੀ ਉੱਥੋਂ ਚਲੇ ਗਏ।ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਨੇ ਕਿਹਾ ਕਿ ਉਪ ਮੁਖ ਮੰਤਰੀ ਸੁਖਬੀਰ ਸਿੰਘ ਬਾਦਲ ਨਾਲ ਉਨ੍ਹਾਂ ਦੀ ਅੱਜ ਹੋਈ ਮੀਟਿੰਗ ਦਾ ਮੁੱਖ ਏਜੰਡਾ ਪੰਜਾਬ ਦੇ ਅਜੋਕੇ ਹਲਾਤਾਂ ਨਾਲ ਸੰਬੰਧਤ ਸੀ ।ਉਨਾਂ੍ਹ ਕਿਹਾ ਕਿ ਪੰਜਾਬ ‘ਚ ਵੱਖ ਵੱਖ ਜਗਾ੍ਹ ਤੇ ਸ੍ਰੀ ਗੁਰੁ ਗ੍ਰੰਥ ਸਾਹਿਬ ਜੀ ਦੀ ਹੋਈ ਬੇਅਦਬੀ ਦੀਆਂ ਘਟਨਾਵਾਂ ਨੂੰ ਲੈ ਕੇ ਸਰਕਾਰ ਨੂੰ ਪਹਿਲਾਂ ਵੀ ਮੰਮੋਰੰਡਮ ਦਿੱਤਾ ਗਿਆ ਸੀ, ਕਿ ਸਰਕਾਰ ਇਸਨੂੰੰ ਰੋਕਣ ਲਈ ਪੂਰੀ ਤਰ੍ਹਾਂ ਨਾਲ ਗੰਭੀਰ ਹੋਵੇ ਅਤੇ ਇੰਨ੍ਹਾਂ ਪੰਥ ਵਿਰੋਧੀ ਸਰਾਰਤੀ ਅਨਸਰਾਂ ਨੂੰ ਜਲਦ ਤੋਂ ਜਲਦ ਗ੍ਰਿਫਤਾਰ ਕੀਤਾ ਜਾਵੇ।ਜਿਸ ਤੇ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਫਿਰ ਦਮਦਮੀ ਟਕਸਾਲ ਪਹੁਚ ਕੇ ਸੰਤ ਸਮਾਜ ਨੂੰ ਭਰੋਸਾ ਦਿਵਾਇਆ ਕਿ ਸਰਕਾਰ ਪੰਜਾਬ ‘ਚ ਗੁਰੁ ਗ੍ਰੰਥ ਸਾਹਿਬ ਜੀ ਦੀ ਹੋ ਰਹੀ ਬੇਅਦਬੀ ਨੂੰ ਲੈ ਕੇ ਪੂਰੀ ਤਰ੍ਹਾਂ ਚਿੰੰਤਤ ਹੈ ਤੇ ਪੁਰੀ ਗੰਭੀਰਤਾ ਨਾਲ ਇਹ ਕਾਲੇ ਕਰਨਾਮੇ ਕਰਨ ਵਾਲੇ ਸ਼ਰਾਰਤੀ ਅਨਸਰਾਂ ਦੀ ਭਾਲ ਕਰ ਰਹੀ ਹੈ।ਇਸ ਮੌਕੇ ਸ੍ਰ ਬਾਦਲ ਨੇ ਦਮਦਮੀ ਟਕਸਾਲ ਵਿਖੇ ਸ੍ਰੀ ਆਖੰਡ ਪਾਠ ਸਾਹਿਬ ਦੇ ਵੱਧ ਤੋਂ ਵੱਧ ਭੋਗ ਪਾਏ ਜਾਣ ਦੀ ਬੇਨਤੀ ਵੀ ਕੀਤੀ।ਸੰਤ ਗਿਆਨੀ ਹਰਨਾਮ ਸਿੰਘ ਖਾਲਸਾ ਕੋਲੋ ਸਰਬੱਤ ਖਾਲਸਾ ਸੱਦੇ ਜਾਣ ਬਾਰੇ ਪੁੱਛੇ ਗਏ ਇੱਕ ਸਵਾਲ ਦੇ ਜੁਆਬ ਦਿੰਦੇ ਉਨਾ੍ਹਂ ਕਿਹਾ ਕਿ ਸੰਤ ਸਮਾਜ ਸਰਬੱਤ ਖਾਲਸਾ ‘ਚ ਸਮੂਲੀਅਤ ਨਹੀਂ ਕਰੇਗਾ, ਕਿਉ ਕਿ ਸਰਬੱਤ ਖਾਲਸਾ ਬਲਾਉਣਾ ਸਿੱਖ ਕੌਮ ਲਈ ਬਹੁਤਾ ਉੱਚਾ ਦਰਜਾ ਰੱਖਦਾ ਹੈ।ਉਨਾ੍ਹਂ ਕਿਹਾ ਕਿ ਸਰਬੱਤ ਖਾਲਸਾ ਬਲਾਉਣ ਲਈ ਸਭ ਤੋ ਪਹਿਲਾ ਸਮੂੰਹ ਸਿੱਖ ਸੰਗਤ, ਧਾਰਮਿਕ ਜਥੇਬੰਦੀਆ ਨੁੰ ਇਕੱਤਰ ਹੋ ਕੇ ਬੈਠਣਾ ਚਾਹੀਦਾ ਹੈ ਅਤੇ ਸਮੂੰਹ ਸਿੱਖ ਸੰਗਤ ਨਾਲ ਵਿਚਾਰ ਵਿਟਾਂਦਾਰਾ ਕਰਕੇ ਸਿੱਖ ਕੌਮ ਦੇ ਹਿੱਤ ਲਈ ਫੈਸਲੇ ਲੈਣੇ ਚਾਹੀਦੇ ਹਨ।ਉਨ੍ਹਾਂ ਕਿਹਾ ਕਿ ਜੇ ਸਰਬੱਤ ਖਾਲਸਾ ਬਲਾਉਣ ਦੀ ਜਗ੍ਹਾਂ ਸਿੱਖ ਆਗੂਆ ਦੀ ਕੋਈ ਪੰਥਕ ਇਕੱਤਰਤਾ ਜਾਂ ਕਾਨਵੋਕੇਸ਼ਨ ਹੋਵੇ ਤਾਂ ਸੰਤ ਸਮਾਜ ਇਸ ਵਿੱਚ ਸ਼ਾਮੂਲੀਅਤ ਕਰ ਸਕਦਾ ਹੈ।

Check Also

ਕਮਿਸ਼ਨਰ ਸ਼ੇਰਗਿੱਲ ਵੱਲੋਂ ਕਰਮਚਾਰੀਆਂ ਨੂੰ ਜਨਗਣਨਾ ਡਿਊਟੀ ਜਿੰਮੇਵਾਰੀ ਨਾਲ ਨਿਭਾਉਣ ਦੀ ਅਪੀਲ

ਅੰਮ੍ਰਿਤਸਰ, 23 ਅਪ੍ਰੈਲ (ਸੁਖਬੀਰ ਸਿੰਘ) – ਨਗਰ ਨਿਗਮ ਅੰਮ੍ਰਿਤਸਰ ਦੇ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਨੇ …

Leave a Reply