
ਪੱਟੀ, 4 ਨਵੰਬਰ (ਅਵਤਾਰ ਸਿੰਘ)- ਰਾਮ ਸ਼ਰਨਮ ਪੱਟੀ ਵਲੋ ਸ਼ਿਵਾਲਾ ਮੰਦਿਰ ਪੱਟੀ ਵਿਖੇ 13 ਜਰੂਰਤ ਮੰਦ ਪਰਿਵਾਰਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਸੁਦੇਸ਼ ਸਾਸਤਰੀ ਤੇ ਬਰਿਜ਼ ਭੂਸ਼ਨ ਸਾਹਨੀ ਵਲੋਂ ਅੰਮ੍ਰਿਤ ਵਾਣੀ ਸਤਸੰਗ ਕੀਤਾ ਗਿਆ। ਉਨਾਂ ਕਿਹਾ ਕਿ ਇਹ ਸੇਵਾ ਵਾਲਾ ਦਿਨ ਹੈ। ਰਾਮ ਨਾਮ ਜਪਣ ਨਾਲ ਚਿੰਤਾ ਦੂਰ ਹੋ ਜਾਦੀ ਹੈ। ਉਨ੍ਹਾਂ ਕਿਹਾ ਕਿ ਮਾਤਾ ਪਿਤਾ ਦੀ ਸੇਵਾ ਕਰਨ ਭਗਵਾਨ ਵੀ ਖੁਸ਼ ਹੋ ਜਾਂਦੇ ਹਨ। ਉਹਨਾਂ ਕਿਹਾ ਕਿ ਰਾਸ਼ਨ ਹਰ ਮਹੀਨੇ ਪਹਿਲੇ ਹਫਤੇ ਵਡਿੰਆ ਜਾਦਾ ਹੈ। ਲਗਾਤਾਰ 60 ਮਹੀਨੇ ਹੋ ਗਏ ਹਨ। ਇਸ ਵਾਰ ਰਾਸ਼ਨ ਡਾ. ਗੁਰੀ ਅਨੋਖਾ ਵਲੋਂ ਦਿੱਤਾ ਜਾ ਰਿਹਾ ਹੈ। ਇਹ ਰਾਸ਼ਨ ਜਰੂਰਤਮੰਦ ਪਰਿਵਾਰਾ ਨੂੰ ਹੀ ਦਿੱਤਾ ਜਾਦਾ ਹੈ। ਇਸ ਮੌਕੇ ਰਜਿੰਦਰ ਕੁਮਾਰ, ਰਾਮ ਬਲਾਸ, ਕਾਲਾ ਬੇਦੀ, ਤਿਲਕ ਰਾਜ, ਭੁਪਿੰਦਰ ਬੇਦੀ, ਵਿਜੈ ਕੁਮਾਰ, ਸੁਰਿੰਦਰ ਕੁਮਾਰ ਸਬਜੀ ਵਾਲੇ, ਪੰਡਿਤ ਸਤ ਨਰਾਇਣ, ਕੇਵਲ ਕ੍ਰਿਸ਼ਨ, ਸਤਪਾਲ ਤੇ ਸਮੂਹ ਮੈਬਰ ਹਾਜ਼ਰ ਸਨ।
Punjab Post Daily Online Newspaper & Print Media