Tuesday, November 24, 2026

ਦੱਸ ਚੱਕੀ ਬਾਸਮਤੀ ਦਾ ਭਰਿਆ ਟਰਾਲਾ ਵੱਜਣ ਕਾਰਨ ਡਰਾਇਵਰ ਦੀ ਮੋਤ

PPN0511201512

ਪੱਟੀ, ਭਿਖੀਵਿੰਡ 5 ਨਵੰਬਰ (ਅਵਤਾਰ ਸਿੰਘ ਢਿਲੋਂ, ਰਣਜੀਤ ਮਾਹਲਾ, ਕੁਲਵਿੰਦਰ ਕੰਬੋਕੇ)- ਬੀਤੀ ਦੇਰ ਰਾਤ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਦੇ ਗੁਰਦੁਵਾਰਾ ਸਾਹਿਬ ਨੂੰ ਜਾਂਦੇ ਰਸਤੇ ਉੱਪਰ ਬਣੇ ਗੇਟ ਵਿਚ ਇੱਕ ਦੱਸ ਚੱਕੀ ਬਾਸਮਤੀ ਦਾ ਭਰਿਆ ਟਰਾਲਾ ਵੱਜਣ ਕਾਰਨ ਡਰਾਈਵਰ ਦੀ ਮਲਬੇ ਚ’ ਧੱਸਣ ਕਾਰਨ ਮੋਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ ਟਰਾਲੇ ਦੇ ਮਾਲਿਕ ਗੁਰਮੀਤ ਸਿੰਘ ਨੇ ਦੱਸਿਆ ਕਿ ਡਰਾਇਵਰ ਬਲਵੰਤ ਸਿੰਘ ਪੁੱਤਰ ਚਰਨ ਸਿੰਘ ਵਾਸੀ ਮਾੜੀਮੇਘਾ ਨੇ ਭਿਖੀਵਿੰਡ ਦਾਣਾ ਮੰਡੀ ਤੋਂ ਬਾਸਮਤੀ ਦਾ ਟਰਾਲਾ ਭਰਕੇ ਅੰਮ੍ਰਿਤਸਰ ਜਾਣਾ ਸੀ ਤੇ ਜਦ ਓਹ ਟਰਾਲਾ ਮੋੜਣ ਲੱਗਾ ਤਾ ਸ਼ਹੀਦ ਬਾਬਾ ਦੀਪ ਸਿੰਘ ਜੀ ਦੇ ਜਨਮ ਸਥਾਨ ਗੁਰੂਦਵਾਰਾ ਪਹੁਵਿੰਡ ਸਾਹਿਬ ਨੂੰ ਜਾਂਦੇ ਰਸਤੇ ਉੱਪਰ ਬਣੇ ਗੇਟ ਵਿਚ ਜਾ ਵੱਜਾ ਜਿਸ ਕਾਰਨ ਟਰਾਲੇ ਉੱਪਰ ਮਲਬਾ ਡਿੱਗਣ ਕਾਰਨ ਡਰਾਈਵਰ ਦੀ ਮੋਕੇ ਤੇ ਹੀ ਮੋਤ ਹੋ ਗਈ। ਮੋਕੇ ਤੇ ਪਹੁੰਚੇ ਥਾਣਾ ਮੁਖੀ ਭਿਖੀਵਿੰਡ ਰਵੀਸ਼ੇਰ ਸਿੰਘ ਨੇ ਦੱਸਿਆ ਕਿ ਮਲਬੇ ਵਿਚ ਧੱਸਣ ਕਾਰਨ ਡਰਾਈਵਰ ਦੀ ਮੋਤ ਹੋ ਗਈ ਹੈ।

Check Also

ਪੱਤਰਕਾਰ ਅਮਰਜੀਤ ਸਿੰਘ ਭਾਟੀਆ ਨਮਿਤ ਅੰਤਿਮ ਅਰਦਾਸ ਅਤੇ ਸ਼ਰਧਾਂਜਲੀ ਸਮਾਗਮ ਅੱਜ 25 ਨਵੰਬਰ ਨੂੰ

ਅੰਮ੍ਰਿਤਸਰ, 24 ਨਵੰਬਰ (ਜਗਦੀਪ ਸਿੰਘ ਸੱਗੂ) – ਉਘੇ ਆਜ਼ਾਦੀ ਘੁਲਾਟੀਏ ਅਤੇ ਪੰਜਾਬੀ ਕਵੀ ਸਵ. ਵੀਰ …

Leave a Reply