Wednesday, September 9, 2026

ਸਪਰਿੰਗ ਫੀਲਡਜ਼ ਪਬਲਿਕ ਸਕੂਲ ਵਿਖੇ ਬੱਚਿਆਂ ਡਾਂਸ ਮੁਕਾਬਲਾ ਕਰਵਾਇਆ

PPN0711201527

ਅੰਮ੍ਰਿਤਸਰ,7 ਨੰਵਬਰ (ਗੁਰਚਰਨ ਸਿੰਘ)- ਅਜਾਦ ਨਗਰ ਸੌ ਫੁੱਟੀ ਰੋਡ ਸਥਿਤ ਸਪਰਿੰਗ ਫੀਲਡਜ਼ ਪਬਲਿਕ ਸਕੂਲ ਵਿਖੇ ਡਾਂਸ ਪ੍ਰੋਗਰਾਮ ਆਯੋਜਿਤ ਕੀਤਾ ਗਿਆ।ਜਿਸ ਵਿਚ ਨਰਸਰੀ, ਐਲ.ਕੇ.ਜੀ ਅਤੇ ਯੂ.ਕੇ.ਜੀ ਦੇ ਬੱਚਿਆਂ ਨੇ ਹਿੱਸਾ ਲਿਆ ਅਤੇ ਵੱਖ-ਵੱਖ ਧੁਨਾਂ ਤੇ ਡਾਂਸ ਕਰਕੇ ਆਪਣਾ ਜ਼ੋਹਰ ਦਿਖਾਇਆ ।ਬੱਚਿਆ ਨੇ ਆਪਣੀ ਕਲਾ ਬਿਹਤਰੀਨ ਪੇਸ਼ਕਸ਼ ਦੌਰਾਨ ਸਾਰਿਆਂ ਦੇ ਮਨ ਨੂੰ ਮੋਹ ਲਿਆ।ਪ੍ਰੋਗਰਾਮ ਵਿਚ ਵਿਜੇਤਾ ਟੀਮ ਨੂੰ ਪ੍ਰਿੰਸੀਪਲ ਸ੍ਰੀਮਤੀ ਤੇਜਿੰਦਰ ਮਲਹੋਤਰਾ ਵੱਲੋ ਇਨਾਮ ਦੇ ਕੇ ਸਨਮਾਨਿਤ ਕੀਤਾ ਅਤੇ ਬਾਕੀ ਬੱਚਿਆਂ ਨੂੰ ਹਰ ਗਤੀਵਿਧੀਆਂ ਵਿੱਚ ਭਾਗ ਲੈਣ ਲਈ ਉਤਸ਼ਾਹਿਤ ਕੀਤਾ ।ਇਸ ਮੌਕੇ ਵਾਇਸ ਪ੍ਰਿੰਸੀਪਲ ਸ੍ਰੀਮਤੀ ਰੁਪਿੰਦਰਜੀਤ ਕੋਰ, ਸਤਨਾਮ ਸਿੰਘ ਡਾਂਸ ਟੀਚਰ ਸਮੇਤ ਸਕੂਲ ਦਾ ਸਾਰਾ ਸਟਾਫ ਮੌਜੂਦ ਸੀ।

Check Also

ਖ਼ਾਲਸਾ ਯੂਨੀਵਰਸਿਟੀ ਵੱਲੋਂ ਅਧਿਆਪਕ ਦਿਵਸ ਦੇ ਸਬੰਧ ’ਚ ਵਿਸ਼ੇਸ਼ ਭਾਸ਼ਣ ਕਰਵਾਇਆ

ਰਾਜਬੀਰ ਸਿੰਘ ਨੇ ਜੇਤੂ ਵਿਦਿਆਰਥੀਆਂ ਨੂੰ ਕੀਤਾ ਸਨਮਾਨਿਤ ਅੰਮ੍ਰਿਤਸਰ, 8 ਸਤੰਬਰ (ਸੁਖਬੀਰ ਸਿੰਘ ਖੂਰਮਣੀਆਂ) – …

Leave a Reply