
ਛੇਹਰਟਾ, 8 ਨਵੰਬਰ (ਸੁਖਬੀਰ ਖੁਰਮਨੀਆ) – ਡਾਕਟਰ ਇੰਦਰਜੀਤ ਸਿਘ ਦੀ ਪੁਸਤਕ ‘ਲੋਪੋਕੇ’ ਦਾ ਰਲੀਜ਼ ਸਮਾਗਮ ਅੰਮ੍ਰਿਤਸਰ ਸਰਹੱਦੀ ਸਾਹਿਤ ਸਭਾ ਵਲੋਂ ਭਾਸ਼ਾ ਵਿਭਾਗ ਪੰਜਾਬ ਦੇ ਸਹਿਯੋਗ ਨਾਲ ਖਾਲਸਾ ਕਾਲਜ ਸੀਨੀਅਰ ਸੈਕੰਡਰੀ ਸਕੂਲ ਵਿਖੇ ਹੋਇਆ।ਪੁਸਤਕ ਦੀ ਘੁੱੰਡ ਚੁਕਾਈ ਰਸਮ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਚੇਤਨ ਸਿੰਘ ਵਲੋਂ ਕੀਤੀ ਗਈ।ਸਟੇਜ ਸਕੱਤਰ ਦੀ ਭੂਮਿਕਾ ਪੰਜਾਬੀ ਦੇ ਉੱਘੇ ਸ਼ਾਇਰ ਦੇਵ ਦਰਦ ਨੇ ਬਾਖੁਬੀ ਨਿਭਾਈ। ਪੰਜਾਬੀ ਸਾਹਿਤ ਦੇ ਪ੍ਰਸਿੱਧ ਚਿੰਤਕ ਉੱਧਮ ਸਿੰਘ ਸ਼ਾਹੀ ਨੇ ਪੁਸਤਕ ਦਾ ਵਿਸਲੇਸ਼ਣ ਕਰਦਿਆ ਦੱਸਿਆ ਕਿ ਲੇਖਕ ਨੇ ਪੁਸਤਲ ਲੋਪੋਕੇ ਦੇ ਇਤਿਹਾਸਕ, ਸਾਹਿੱਤਕ, ਸਭਿਆਚਾਰਕ, ਵਿਦਿੱਅਕ ਤੇ ਧਾਰਮਿਕ ਪੱਖ ਨੂੰ ਬਾਖੂਬੀ ਉਜਾਗਰ ਕੀਤਾ ਹੈ। ਚੇਤਨ ਸਿੰਘ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਨੇ ਅਜੋਕੇ ਸਮੇਂ ਸਰਵੇ ਪੁਸਤਕਾਂ ਦੀ ਮਹੱਤਤਾ ਦੱਸਦੇ ਹੋਏ ਭਾਸ਼ਾ ਵਿਭਾਗ ਵਲੋਂ ਲਿਖਵਾਈਆਂ ਗਈਆਂ ਸਰਵੇ ਪੁਸਤਕਾਂ ਵਿਚੋਂ ਲੋਪੋਕੇ ਸਰਵੇ ਪੁਸਤਕ ਨੂੰ ਉੱਤਮ ਪੁਸਤਕ ਦੱਸਿਆ। ਜਿਲ੍ਹਾਂ ਭਾਸ਼ਾ ਅਫਸਰ ਡਾਕਟਰ ਭੁਪਿੰਦਰ ਸਿੰਘ ਮੱਟੂਨੇ ਪੁਸਤਕ ਦੇ ਵੱਖ ਵੱਖ ਪੱਖਾਂ ਤੇ ਆਪਣੇ ਵਿਚਾਰ ਪੇਸ਼ ਕੀਤੇ। ਇਸ ਮੋਕੇ ਡਾਕਟਰ ਇੰਦਰਜੀਤ ਸਿੰਘ ਨੂੰ ਸਰਕਾਰੀ ਹਾਈ ਸਕੂਲ ਕਾਲਾ ਦੀ ਮੁੱਖ ਅਧਿਆਪਕਾ ਤੇ ਸਮੂਹ ਸਟਾੱਫ ਵਲੋਂ ਸਨਮਾਨਤ ਵੀ ਕੀਤਾ ਗਿਆ। ਸਮਾਗਮ ਦੇ ਅੰਤ ਵਿਚ ਡਾਕਟਰ ਇੰਦਰਜੀਤ ਸਿੰਘ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ। ਇਸ ਮੋਕੇ ਮੁਖਤਾਰ ਗਿੱਲ, ਜਗਤਾਰ ਸਿੰਘ, ਅਜੀਤ ਸਿੰਘ, ਸੁਖਬੀਰ ਸਿੰਘ ਖੁਰਮਣੀਆਂ, ਡਾਕਟਰ ਅਮਰਜੀਤ ਸਿੰਘ, ਦਲਬੀਰ ਸਿੰਘ, ਡਾਕਟਰ ਭੁਪਿੰਦਰ ਸਿੰਘ ਭਾਟੀਆ, ਦਿਲਬਾਗ ਸਿੰਘ, ਹਰਜਿੰਦਰਪਾਲ, ਕਸ਼ਮੀਰ ਸਿੰਘ, ਵਿਨੋਦ ਕਾਲੀਆ, ਕਨਵਰ ਸੰਧੂ, ਅਮਰ ਸਿੰਘ, ਸੁਖਚੈਨ ਸਿੰਘ ਸੋਹਲ, ਰਘੁਬੀਰ ਸਿੰਘ, ਪਰਮਿੰਦਰ ਸਿੰਘ,ਗੁਰਿੰਦਰ ਸਿੰਘ, ਰਮੇਸ਼ਪਾਲ ਕੌਰ, ਦੁਰਲਭਜੀਤ ਕੌਰ, ਅਵਤਾਰ ਸਿੰਘ ਤੇ ਹੌਰ ਸਾਹਿਤਕਾਰ ਹਾਜਰ ਸਨ।
Punjab Post Daily Online Newspaper & Print Media