Sunday, September 6, 2026

ਚਾਚਾ ਨਹਿਰੂ ਦਾ ਜਨਮ ਦਿਨ ਬਾਲ ਦਿਵਸ ਵਜੋਂ ਮਨਾਇਆ

PPN1411201505

ਅੰਮ੍ਰਿਤਸਰ, 14 ਨਵੰਬਰ (ਜਗਦੀਪ ਸਿੰਘ ਸੱਗੂ) ਸਥਾਨਕ ਸਰਕਾਰੀ ਐਲੀਮੈਂਟਰੀ ਸਕੂਲ ਖੈਰਾਬਾਦ ਬਲਾਕ ਅੰਮ੍ਰਿਤਸਰ-੩ ਵਿਖੇ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਪੰਡਿਤ ਜਵਾਹਰ ਲਾਲ ਨਹਿਰੂ ਦਾ ਜਨਮ ਦਿਨ ਬਾਲ ਦਿਵਸ ਵਜੋਂ ਮਨਾਇਆ ਗਿਆ।ਸੈਂਟਰਲ ਮੁੱਖ ਅਧਿਆਪਕ ਸ੍ਰੀ ਰੋਸ਼ਨ ਲਾਲ ਸ਼ਰਮਾ ਸਟੇਟ ਤੇ ਨੈਸ਼ਨਲ ਐਵਾਰਡੀ ਦੀ ਅਗਵਾਈ ‘ਚ ਹੋਏ ਇੱਕ ਪ੍ਰਭਾਵਸ਼ਾਲੀ ਪ੍ਰੋਗਰਾਮ ਦੌਰਾਨ ਬੱਚਿਆਂ ਅਤੇ ਅਧਿਆਪਕਾਂ ਨੇ ਪੰਡਿਤ ਜੀ ਦੀ ਫੋਟੋ ‘ਤੇ ਫੁੱਲਮਾਲਾ ਅਰਪਿਤ ਕੀਤੀ। ਇਸ ਮੌਕੇ ਸ੍ਰੀ ਰੋਸ਼ਨ ਲਾਲ ਸ਼ਰਮਾ ਨੇ ਕਿਹਾ ਕਿ ਪੰਡਿਤ ਜਵਾਹਰ ਲਾਲ ਨਹਿਰੂ ਉਘੇ ਸੁਤੰਤਰਤਾ ਸੇਨਾਨੀ ਅਤੇ ਉਨਾਂ ਨੇ ਦੇਸ਼ ਦੀ ਅਜ਼ਾਦੀ ਵਿੱਚ ਅਹਿਮ ਯੋਗਦਾਨ ਪਾਇਆ।ਉਹ ਵਿਸ਼ਵ ਸਾਂਤੀ ਤੇ ਅਮਨ ਦੇ ਦੂਤ ਸਨ ਅਤੇ ਬੱਚਿਆਂ ਨਾਲ ਬਹੁਤ ਪਿਆਰ ਕਰਦੇ ਸਨ, ਇਸੇ ਲਈ ਉਨਾਂ ਨੂੰ ਚਾਚਾ ਨਹਿਰੂ ਵਜੋਂ ਵੀ ਯਾਦ ਕੀਤਾ ਜਾਂਦਾ ਹੈ। ਉਨਾਂ ਦੱਸਿਆ ਕਿ 16 ਸਾਲ ਦੀ ਉਮਰ ਵਿੱਚ ਜਵਹਾਰ ਲਾਲ ਵਲੈਤ ਚਲੇ ਗਏ, ਉਥੇ ਪੜ੍ਹਾਈ ਕਰਨ ਮਗਰੋਂ ਬੈਰਿਸਟਰੀ ਦੀ ਡਿਗਰੀ ਲੈ ਕੇ ਭਾਰਤ ਪਰਤਣ ‘ਤੇ ਉਨਾਂ ਨੇ ਪ੍ਰਣ ਕੀਤਾ ਕਿ ਜਦ ਤੱਕ ਭਾਰਤ ਦੀਆਂ ਗੁਲਾਮੀ ਦੀਆਂ ਦੀਆਂ ਜੰਜੀਰਾਂ ਕੱਟੀਆਂ ਨਹੀਂ ਜਾਂਦੀਆਂ, ਉਦੋ ਤੱਕ ਉਹ ਅਰਾਮ ਨਾਲ ਨਹੀਂ ਬੈਠਣਗੇ।1947 ਵਿੱਚ ਦੇਸ਼ ਵਾਸੀਆਂ ਦੀ ਘਾਲਣਾ ਸਫਲ ਹੋਈ ਤਾਂ ਪੰਡਿਤ ਜਵਾਹਰ ਲਾਲ ਨਹਿਰੂ ਨੂੰ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਬਣਾਇਆ ਗਿਆ।ਉਨਾਂ ਨੇ ਬੱਚਿਆਂ ਨੂੰ ਅਪੀਲ ਕੀਤੀ ਉਹ ਵੀ ਚਾਚਾ ਨਹਿਰੂ ਦੇ ਜੀਵਨ ਤੋਂ ਮਿਹਨਤ ਤੇ ਨਿਮਰਤਾ ਦੀ ਪ੍ਰਰੇਣਾ ਲੈਣ।ਬੱਚਿਆਂ ਵਲੋਂ ਸੱਭਿਆਚਾਰਕ ਪ੍ਰੋਹਗਰਾਮ ਵੀ ਪੇਸ਼ ਕੀਤਾ ਗਿਆ।ਇਸ ਮੌਕੇ ਸਿਮਰਜੀਤ ਕੌਰ, ਲਵਲੀਨ ਕੌਰ, ਕੁਲਦੀਪ ਕੌਰ, ਹਰਭਜਨ ਕੌਰ, ਕਵਲਪ੍ਰੀਤ ਕੌਰ ਆਦਿ ਸ਼ਾਮਿਲ ਸਨ।

Check Also

 ਖਾਲਸਾ ਕਾਲਜ ਵਿਖੇ ਮਿਲਟਰੀ ਲਿਟਰੇਚਰ ਫੈਸਟੀਵਲ ਦਾ ਦੂਜਾ ਦਿਨ ਸੰਨ ‘65 ਦੀ ਜੰਗ ’ਤੇ ਰਿਹਾ ਕੇਂਦਰਿਤ

ਅੰਮ੍ਰਿਤਸਰ, 5 ਸਤੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਵਿਖੇ ਕਰਵਾਏ ਜਾ ਰਹੇ ਦੋ-ਰੋਜ਼ਾ ਮਿਲਟਰੀ …

Leave a Reply