Wednesday, September 9, 2026

ਟਰੈਕਟਰ ਟਰਾਲੀ ਨਾਲ ਟਕਰਾਉਣ ਤੇ ਦੋ ਦੀ ਮੌਤ

PPN1811201514ਪੱਟੀ, 18 ਨਵੰਬਰ (ਅਵਤਾਰ ਸਿੰਘ ਢਿੱਲੋ, ਰਣਜੀਤ ਮਾਹਲਾ)- ਬੀਤੀ ਰਾਤ ਪੱਟੀ ਤਰਨਤਾਰਨ ਰੋਡ ਤੇ ਸਥਿਤ ਪਿੰਡ ਸ਼ਹਾਬਪੁਰ ਨੇੜੇ ਤੇਜ ਰਫਤਾਰ ਨਾਲ ਆ ਰਹੀ ਟੇ੍ਰਕਟਰ ਟਰਾਲੀ ਅਤੇ ਮੋਟਰਸਾਈਕਲ ਵਿਚ ਹੋਈ ਭਿਆਨਕ ਟੱਕਰ ਵਿਚ ਮੋਟਰਸਾਈਕਲ ਸਵਾਰ ਦੋਨਾਂ ਵਿਆਕਤੀਆਂ ਦੀ ਮੌਤ ਦਾ ਸਮਾਚਾਰ ਹੈ।ਟੱਕਰ ਮਾਰਨ ਉਪਰੰਤ ਟਰੈਕਟਰ ਚਾਲਕ ਮੋਕੇ ਤੋਂ ਫਰਾਰ ਹੋ ਗਿਆ।ਘਟਨਾ ਸਥਾਨ ਤੇ ਪੁੱਜੀ ਪੁਲਿਸ ਨੇ ਕਾਰਵਾਈ ਆਰੰਭ ਕਰ ਦਿੱਤੀ ਹੈ।ਜਾਣਕਾਰੀ ਅਨੁਸਾਰ ਮੋਟਰਸਾਈਕਲ ਸਵਾਰ ਗੁਰਪ੍ਰੀਤ ਸਿੰਘ ਗੋਰਾ (23) ਪੁੱਤਰ ਕਰਨੈਲ ਸਿੰਘ ਵਾਸੀ ਜੌੜਾ ਆਪਣੇ ਮੋਟਰਸਾਈਕਲ ਨੰਬਰ (ਪੀ.ਬੀ.46-9199) ਤੇ ਸਵਾਰ ਹੋ ਕੇ ਗਿਆਨ ਸਿੰਘ ਵਾਸੀ ਜੌੜਾ ਨਾਲ ਤਰਨਤਾਰਨ ਅਨਾਜ ਮੰਡੀ ਤੋਂ ਵਾਪਿਸ ਆਪਣੇ ਪਿੰਡ ਆ ਰਿਹਾ ਸੀ।ਜਦ ਇਹ ਦੋਵੇਂ ਸਵਾਰ ਪਿੰਡ ਸ਼ਾਹਬਾਜਪੁਰ ਦੇ ਨੇੜੇ ਪਹੁੰਚੇ ਤਾਂ ਪੱਟੀ ਵੱਲੋਂ ਤੇਜ ਰਫਤਾਰ ਨਾਲ ਆ ਰਹੇ ਟਰੈਕਟਰ ਟਰਾਲੀ ਨੇ ਮੋਟਰਸਾਈਕਲ ਵਿਚ ਟੱਕਰ ਮਾਰ ਦਿੱਤੀ।ਜਿਸ ਨਾਲ ਮੋਟਰਸਾਈਕਲ ਸਵਾਰ ਗੰਭੀਰ ਰੂਪ ਵਿਚ ਜ਼ਖਮੀ ਹੋ ਗਏ। ਟੱਕਰ ਵੱਜਣ ਨਾਲ ਮੋਟਰਸਾਈਕਲ ਨੂ ਅੱਗ ਲੱਗ ਗਈ।ਰਾਹਗੀਰਾਂ ਵੱਲੋਂ ਤਰੁੰਤ 108 ਐਬੂਲੈਂਸ ਨੂੰ ਸੂਚਿਤ ਕੀਤਾ ਗਿਆ ਜਿਸ ‘ਤੇ ਡਾ. ਗੁਰਲਾਲ ਸਿੰਘ ਅਤੇ ਡਰਾਈਵਰ ਜਸਵਿੰਦਰ ਸਿੰਘ ਮੌਕੇ ਤੇ ਪਹੁੰਚ ਗਏ ਅਤੇ ਗੰਬੀਰ ਰੂਪ ਵਿਚ ਜਖਮੀ ਗੁਰਪ੍ਰੀਤ ਸਿੰਘ ਅਤੇ ਗਿਆਨ ਸਿੰਘ ਨੂੰ ਸਿਵਲ ਹਸਪਤਾਲ ਵਿਖੇ ਲਿਆਦਾ, ਜਿੱਥੇ ਡਾਕਟਰਾਂ ਨੇ ਉਨ੍ਹਾਂ ਨੂੰ ਮ੍ਰਿਤਕ ਕਰਾਰ ਦੇ ਦਿੱਤਾ।ਇਸ ਸਬੰਧੀ ਪੁਲਿਸ ਨੇ ਦੋਵੇ ਲਾਸ਼ਾਂ ਕਬਜ਼ੇ ਵਿਚ ਲੈ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ

ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …

Leave a Reply