Sunday, October 6, 2024

ਸਥਾਨਕ ਸਰਕਾਰ ਵਿਭਾਗ ਦੀਆਂ ਆਸਾਮੀਆਂ ਲਈ ਟੈਸਟ ਦੇਣ ਵਾਲੇ ਉਮੀਦਵਾਰ ਗੁੰਮਰਾਹ ਨਾ ਹੋਣ

Anil Joshi Pic 1ਅੰਮ੍ਰਿਤਸਰ, 18 ਨਵੰਬਰ (ਗੁਰਪ੍ਰੀਤ ਸਿੰਘ)- ਸਥਾਨਕ ਸਰਕਾਰ ਵਿਭਾਗ ਵੱਲੋਂ ਇਸੇ ਮਹੀਨੇ 7 ਤੇ 8 ਨਵੰਬਰ ਅਤੇ 14 15 ਨਵੰਬਰ ਨੂੰ ਵੱਖ-ਵੱਖ ਆਸਾਮੀਆਂ ਜਿਵੇਂ ਕਿ ਕਾਰਜਕਾਰੀ ਅਫਸਰ, ਜੂਨੀਅਰ ਇੰਜੀਨੀਅਰ, ਲੇਖਾਕਾਰ, ਏ.ਟੀ.ਪੀ. ਆਦਿ-ਆਦਿ ਲਈ ਲਿਖਤੀ ਪ੍ਰੀਖਿਆ ਲਈ ਗਈ ਹੈ।ਇਹ ਲਿਖਤੀ ਪ੍ਰੀਖਿਆ ਆਊਟਸੋਰਸਿੰਗ ਏਜੰਸੀ ਵੱਲੋਂ ਲਈ ਗਈ ਹੈ।ਜਿਸ ਵਿੱਚ ਸਥਾਨਕ ਸਰਕਾਰ ਵਿਭਾਗ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਭੂਮਿਕਾ ਨਹੀਂ ਹੈ। ਇਸ ਟੈਸਟ ਤੋਂ ਬਾਅਦ 48 ਘੰਟਿਆਂ ਦੇ ਅੰਦਰ-ਅੰਦਰ ਪ੍ਰਸ਼ਨ ਪੱਤਰਾਂ ਦੇ ਜਵਾਬ ਵੀ ਸਬੰਧਤ ਵੈਬਸਾਈਟ ਤੇ ਅੱਪਲੋਡ ਕਰ ਦਿੱਤੀ ਗਈ ਸੀ। ਜਿਸ ਦੇ ਨਾਲ ਇਹ ਟੈਸਟ ਦੇਣ ਵਾਲਾ ਹਰ ਉਮੀਦਵਾਰ ਆਪਣੇ ਨੰਬਰ ਖੁੱਦ ਵੀ ਕੈਲਕੁਲੇਟ ਕਰ ਸਕਦਾ ਹੈ।ਇਸ ਸਬੰਧ ਵਿੱਚ ਜੇਕਰ ਕਿਤੇ ਕੋਈ ਪ੍ਰੇਸ਼ਾਨੀ ਹੋਵੇ ਤਾਂ ਉਸ ਸਬੰਧੀ ਵੀ ਸਬੰਧਤ ਏਜੰਸੀ ਦੇ ਅਧਿਕਾਰੀਆਂ ਨਾਲ ਆਨਲਾਈਨ ਹੀ ਰਾਬਤਾ ਕਾਇਮ ਕੀਤਾ ਜਾ ਸਕਦਾ ਸੀ।ਇਸ ਸਾਰੇ ਪ੍ਰੋਸੈਸ ਨੂੰ ਆਊਟਸੋਰਸਿੰਗ ਏਜੰਸੀ ਵੱਲੋਂ ਪੂਰਾ ਕਰ ਲਿਆ ਗਿਆ ਹੈ ਅਤੇ ਆਉਂਦੇ 15 ਦਿਨਾਂ ਦੇ ਅੰਦਰ-ਅੰਦਰ ਨਤੀਜਾ ਵੀ ਵੈਬਸਾਈਟ ਤੇ ਅੱਪਲੋਡ ਕਰ ਦਿੱਤਾ ਜਾਵੇਗਾ।ਇਹ ਜਾਣਕਾਰੀ ਦਿੰਦਿਆਂ ਸਥਾਨਕ ਸਰਕਾਰਾਂ ਮੰਤਰੀ ਸੀz ਅਨਿਲ ਜੋਸ਼ੀ ਨੇ ਦੱਸਿਆ ਕਿ ਇਹ ਸਾਰਾ ਪ੍ਰੋਸੀਜਰ ਪੂਰਨ ਰੂਪ ਵਿੱਚ ਪਾਰਦਰਸ਼ੀ ਹੈ ਅਤੇ ਸਾਰੀਆਂ ਆਸਾਮੀਆਂ ਮੈਰਿਟ ਤੇ ਆਧਾਰ ਤੇ ਹੀ ਭਰੀਆਂ ਜਾਣਗੀਆਂ ਜਿਸ ਵਾਸਤੇ ਕਿਸੇ ਵੀ ਤਰ੍ਹਾਂ ਦੀ ਕੋਈ ਇੰਟਰਵਿਊ ਨਹੀਂ ਹੋਵੇਗੀ।ਉਨ੍ਹਾਂ ਵੱਲੋਂ ਉਮੀਦਵਾਰਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੇ ਗਲਤ ਪ੍ਰਚਾਰ ਤੋਂ ਪ੍ਰਭਾਵਿਤ ਨਾ ਹੋਣ ਅਤੇ ਲੋਕਾਂ ਦੇ ਬਹਿਕਾਵੇ ਵਿੱਚ ਨਾ ਆਉਣ।

Check Also

ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ

ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …

Leave a Reply