Wednesday, September 9, 2026

ਜਿਲਾ ਪੱਧਰੀ ਖੇਡਾਂ ਦੀ ਤਿਆਂਰੀ ਵਿੱਚ ਜੁਟੀ ਛੰਨਾਂ ਸਕੂਲ ਦੀ ਫੁੱਟਬਾਲ ਟੀਮ

PPN2111201514

ਸੰਦੌੜ, 21 ਨਵੰਬਰ (ਹਰਮਿੰਦਰ ਸਿੰਘ ਭੱਟ)- ਸਰਕਾਰੀ ਪ੍ਰਾਇਮਰੀ ਸਕੂਲ ਛੰਨਾਂ ਦੀ ਫੁੱਟਬਾਲ ਟੀਮ ਕਿਸੇ ਜਾਣ ਪਹਿਚਾਣ ਦੀ ਮੁਥਾਜ ਨਹੀਂ ਜੋ ਪਛਿਧਲੇ ਸਮੇਂ ਤੋਂ ਸਰਕਾਰੀ ਪ੍ਰਾਇਮਰੀ ਸਕੂਲਾਂ ਦੀਆਂ ਸੈਂਟਰ ਅਤੇ ਬਲਾਕ ਪੱਧਰੀ ਖੇਡਾਂ ਵਿੱਚ ਆਪਣੀ ਸਰਦਾਰੀ ਕਾਇਮ ਰੱਖ ਰਹੀ ਹੈ।ਇਸ ਵਾਰ ਵੀ ਸੈਂਟਰ ਅਤੇ ਬਲਾਕ ਪੱਧਰੀ ਸ਼ੇਰਪੁਰ ਦੀਆਂ ਹੋਈਆਂ ਖੇਡਾਂ ਵਿੱਚੋਂ ਵੱਖ-ਵੱਖ ਸਕੂਲਾਂ ਅਤੇ ਸੈਂਟਰਾਂ ਦੀਆਂ ਟੀਮਾਂ ਨੂੰ ਹਰਾ ਕੇ ਇਸ ਟੀਮ ਨੇ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ।ਇੰਨ੍ਹੀ ਦਿਨੀ ਛੰਨਾਂ ਪ੍ਰਾਇਮਰੀ ਸਕੂਲ ਦੇ ਇਹ ਫੁੱਟਬਾਲ ਟੀਮ ਦੇ ਖਿਡਾਰੀ ਆਪਣੇ ਅਧਿਆਪਕ ਅਤੇ ਕੋਚ ਕੇਵਲ ਸਿੰਘ ਮਾਹਮਦਪੁਰ ਦੀ ਅਗਵਾਈ ਵਿੱਚ ਜਿਲਾ ਪੱਧਰੀ ਖੇਡਾਂ ਦੀ ਤਿਆਰੀ ਵਿੱਚ ਰੁੱਝੇ ਹੋਏ ਹਨ।ਦੱਸਣਯੋਗ ਹੈ ਕਿ ਇਸ ਟੀਮ ਦੇ ਕਈ ਖਿਡਾਰੀ ਫੁੱਟਬਾਲ ਮੁਕਾਬਲਿਆਂ ਵਿੱਚ ਪੰਜਾਬ ਪੱਧਰ ਤੱਕ ਮੱਲਾਂ ਮਾਰ ਚੁੱਕੇ ਹਨ।ਗੱਲਬਾਤ ਕਰਦਿਆਂ ਮਾ ਕੇਵਲਸਿੰਘ ਨੇ ਦੱਸਿਆ ਕਿ ਟੀਮ ਜਿਲਾ ਪੱਧਰੀ ਮੁਕਾਬਲਿਆਂ ਲਈ ਆਪਣੀ ਪੂਰੀ ਤਿਆਰੀ ਨਾਲ ਉੱਤਰੇਗੀ।ਇਸ ਸਮੇਂ ਅਧਿਆਪਕ ਹਰਚਰਨ ਸਿੰਘ ਪੰਜਗਰਾਈਆਂ,ਮੈਡਮ ਨਰਿੰਦਰ ਕੌਰ ਆਦਿ ਹਾਜਰ ਸਨ।

Check Also

ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੰਮ੍ਰਿਤਸਰ ਵਿਖੇ ਮੈਰਾਥਨ 12 ਸਤੰਬਰ ਨੂੰ

ਅੰਮ੍ਰਿਤਸਰ, 8 ਸਤੰਬਰ (ਜਗਦੀਪ ਸਿੰਘ) – ਪੰਜਾਬ ਸਰਕਾਰ ਦੇ ਸੱਭਿਆਚਾਰਕ ਮਾਮਲੇ, ਪੁਰਾਤੱਤਵ ਅਤੇ ਅਜਾਇਬ ਘਰ …

Leave a Reply