
ਮਹਿਲ ਕਲਾਂ, 22 ਨਵੰਬਰ (ਪ.ਪ.) – ਇਥੋਂ ਨੇੜਲੇ ਪਿੰਡ ਮਨਾਲ ਵਿਖੇ ਸਥਿਤ ਬਰੌਡਵੇ ਪਬਲਿਕ ਸਕੂਲ ਸਲਾਨਾ ਇਨਾਮ ਵੰਡ ਸਮਾਰੋਹ ਅਤੇ ਸਕੂਲੀ ਵਿਦਿਆਰਥੀਆਂ ਦਾ ਰੰਗ-ਰੰਗ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਗਈ। ਇਸ ਮੌਕੇ ਮੁੱਖ ਮਹਿਮਾਨ ਵਜੋਂ ਪੁੱਜੇ ਜਿਲਾ ਐਸ.ਪੀ.ਐਚ ਹੈੱਡਕੁਆਟਰ ਹਰਪ੍ਰੀਤ ਸਿੰਘ ਸੰਧੂ ਨੇ ਕਿਹਾ ਕਿ ਅੱਜ ਦੇ ਯੁੱਗ ਵਿਚ ਵਿੱਦਿਆ ਹਾਸਲ ਕਰਨਾ ਹਰ ਮਨੁੱਖ ਲਈ ਬੇਹੱਦ ਜ਼ਰੂਰੀ ਹੈ। ਇਸ ਮੌਕੇ ਸਕੂਲੀ ਬੱਚਿਆਂ ਵੱਲੋਂ ਦਾਜ ਪ੍ਰਥਾ,ਭਰੂਣ ਹੱਤਿਆ ਅਤੇ ਪ੍ਰਦੂਸਣ ਰਹਿਤ ਸਮਾਜ ਸਿਰਜਣ ਲਈ ਕੋਰੀਓਗਰਾਫੀਆਂ ਪੇਸ਼ ਕੀਤੀਆਂ ਗਈਆਂ ਅਤੇ ਲੋਕ ਨਾਚ, ਭੰਗੜਾ ਗਿੱਧਾ,ਗੀਤ ਅਤੇ ਨਾਟਕ ਆਦਿ ਦੀ ਪੇਸ਼ਕਾਰੀ ਵੀ ਕੀਤੀ ਗਈ। ਉਨ੍ਹਾਂ ਕਿਹਾ ਕਿ ਨਾਮਵਰ ਅਦਾਰਿਆਂ ਤੋਂ ਵਿੱਦਿਆ ਪ੍ਰਾਪਤ ਕਰਕੇ ਆਪਣੀ ਜਿੰਦਗੀ ਦੀ ਅਸਲ ਮੰਜ਼ਿਲ ਤੇ ਪਹੁੰਚ ਕੇ ਆਪਣਾ ਤੇ ਆਪਣੇ ਮਾਪਿਆਂ,ਪਿੰਡ ਅਤੇ ਦੇਸ਼ ਦਾ ਨਾਮ ਰੋਸ਼ਨ ਕਰਦਾ ਹੈ। ਇਸ ਮੌਕੇ ਸੰਸਥਾ ਦੇ ਚੇਅਰਮੈਨ ਰਣਜੀਤ ਸਿੰਘ ਚੀਮਾ ਅਤੇ ਸਕੁਲ਼ ਮੈਨੇਜਮੈਂਟ ਵੱਲੋਂ ਐਸ.ਪੀ.ਐਚ ਹਰਪ੍ਰੀਤ ਸਿੰਘ ਸੰਧੂ ਤੇ ਐਸ.ਐਚ.ਓ ਠੁੱਲੀਵਾਲ ਸਰਦਾਰਾ ਸਿੰਘ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ। ਇਸ ਸਮੇਂ ਮੁੱਖ ਮਹਿਮਾਨ ਦੀ ਅਗਵਾਈ ਵਿੱਚ ਹੋਰ ਪਤਵੰਤਿਆਂ ਵਲੋਂ ਵਿੱਦਿਅਕ ਖੇਤਰ ਵਿਚ ਵੱਖ-ਵੱਖ ਪੁਜ਼ੀਸ਼ਨਾਂ ਹਾਸਲ ਕਰਨ ਵਾਲੇ ਵਿਦਿਆਰਥੀਆਂ ਨੂੰ ਸਨਮਾਨਿਤ ਕੀਤਾ ਗਿਆ।
Punjab Post Daily Online Newspaper & Print Media