ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ 46ਵਾਂ ਸਥਾਪਨਾ ਦਿਵਸ ਬੜੀ ਸ਼ਰਧਾ ਨਾਲ ਮਨਾਇਆ

ਅੰਮ੍ਰਿਤਸਰ, 24 ਨਵਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਨੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ 46ਵਾਂ ਸਥਾਪਨਾ ਦਿਵਸ ਬੜੀ ਸ਼ਰਧਾ ਅਤੇ ਉਤਸ਼ਾਹ ਨਾਲ ਮਨਾਇਆ ਗਿਆ। ਸਵੇਰ ਵੇਲੇ ਸ੍ਰੀ ਅਖਡ ਪਾਠ ਦੇ ਭੋਗ ਉਪਰਤ ਕੀਰਤਨ ਅਤੇ ਅਰਦਾਸ ਨਾਲ ਪੂਰੇ ਦਿਨ ਦੇ ਪ੍ਰੋਗਰਾਮ ਆਰਭ ਹੋਏ ਤੇ ਸ਼ਾਮ ਵੇਲੇ ਕੀਰਤਨ ਦਰਬਾਰ ਨਾਲ ਜਸ਼ਨਾਂ ਦੀ ਸਮਾਪਤੀ ਹੋਈ। ਵਿਦਵਾਨਾਂ ਨੇ ਆਪਣੇ ਭਾਸ਼ਣਾਂ ਵਿਚ ਗੁਰੂ ਨਾਨਕ ਦੇਵ ਜੀ ਦੀਆਂ ਸਿਖਿਆਵਾਂ, ਫਲਸਫੇ ਤੇ ਉਨ੍ਹਾਂ ਦੀ ਵਰਤਮਾਨ ਸਮੇਂ ਵਿਚ ਸਿਖਿਆ ਦੇ ਵਿਕਾਸ ਵਿਚ ਸਾਰਥਿਕਤਾ ਬਾਰੇ ਵਿਚਾਰ ਪ੍ਰਗਟਾਏ।
ਜਸ਼ਨਾਂ ਦੇ ਹਿੱਸੇ ਵਜੋਂ ਯੂਨੀਵਰਸਿਟੀ ਦੀ ਭਾਈ ਗੁਰਦਾਸ ਲਾਇਬ੍ਰੇਰੀ ਵਿਚ ਸਿੱਖ ਧਰਮ, ਸਿੱਖ ਫਲਸਫੇ ਅਤੇ ਸਿੱਖ ਇਤਿਹਾਸ ਸਬਧੀ ਪੁਸਤਕਾਂ, ਖਰੜਿਆਂ ਅਤੇ ਦੁਰਲੱਭ ਪੁਸਤਕਾਂ ਸਬਧੀ ਪ੍ਰਦਰਸ਼ਨੀ ਤੋਂ ਇਲਾਵਾ ਯੂਨੀਵਰਸਿਟੀ ਦੀਆਂ ਅਕਾਦਮਿਕ, ਖੇਡਾਂ, ਸਭਿਆਚਾਰਕ ਅਤੇ ਹੋਰ ਪ੍ਰਾਪਤੀਆਂ ਨੂੰ ਦਰਸਾਉਂਦੀ ਤਸਵੀਰਾਂ ਦੀ ਪ੍ਰਦਰਸ਼ਨੀ ਵੀ ਲਾਈ ਗਈ। ਇਸ ਮੌਕੇ ਯੂਨੀਵਰਸਿਟੀ ਨਾਲ ਸਬਧਤ ਕਾਲਜਾਂ ਦੇ ਪੇਂਟਿੰਗ ਅਤੇ ਲੋਕ ਕਲਾ ਪ੍ਰਦਰਸ਼ਨੀ ਮੁਕਾਬਲੇ ਵੀ ਕਰਵਾਏ ਗਏ।
ਇਸ ਮੌਕੇ ਪ੍ਰੋਫੈਸਰ ਕਪਤਾਨ ਸਿੰਘ ਸੋਲੰਕੀ, ਮਾਨਯੋਗ ਗਵਰਨਰ ਪੰਜਾਬ ਅਤੇ ਯੂਨੀਵਰਸਿਟੀ ਦੇ ਕੁਲਪਤੀ ਨੇ ਸਮਾਰੋਹ ਦੀ ਪ੍ਰਧਾਨਗੀ ਕੀਤੀ। ਪ੍ਰੋਫੈਸਰ ਮਰੀਨਲ ਮੀਰੀ, ਮਾਨਯੋਗ ਮੈਂਬਰ ਪਾਰਲੀਮੈਂਟ (ਰਾਜ ਸਭਾ) ਤੇ ਚੇਅਰਮੈਨ, ਇੰਡੀਅਨ ਕੌਂਸਲ ਆਫ ਫਿਲਾਸਫੀਕਲ ਰੀਸਰਚ, ਨਵੀਂ ਦਿੱਲੀ ਅਤੇ ਪ੍ਰੋ. ਬਲਵੰਤ ਸਿੰਘ ਢਿੱਲੋਂ, ਸਾਬਕਾ ਡਾਇਰੈਕਟਰ, ਸੈਂਟਰ ਆਨ ਸਟੱਡੀਜ਼ ਇਨ ਸ੍ਰੀ ਗੁਰੂ ਗ੍ਰੰਥ ਸਾਹਿਬ, ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਗੁਰੂ ਨਾਨਕ ਭਵਨ ਆਡੀਟੋਰੀਅਮ ਵਿਖੇ ਵਿਦਿਅਕ ਭਾਸ਼ਣ ਦਿੱਤੇ। ਯੂਨੀਵਰਸਿਟੀ ਦੇ ਵਾਈਸ-ਚਾਂਸਲਰ ਪ੍ਰੋਫੈਸਰ ਅਜਾਇਬ ਸਿਘ ਬਰਾੜ ਨੇ ਵੱਖ-ਵੱਖ ਸਮਾਗਮਾਂ ਦੀ ਅਗਵਾਈ ਕੀਤੀ ਅਤੇ ਮਹਿਮਾਨਾਂ ਨੂੰ ਜੀ ਆਇਆਂ ਆਖਿਆ।ਰਜਿਸਟਰਾਰ ਡਾ. ਸ਼ਰਨਜੀਤ ਸਿੰਘ ਢਿੱਲੋਂ ਨੇ ਮੰਚ-ਸਚਾਲਨ ਕੀਤਾ ਜਦੋਂਕਿ ਡੀਨ, ਵਿਦਿਅਕ ਮਾਮਲੇ, ਪ੍ਰੋ. ਪਰਮਜੀਤ ਸਿੰਘ ਨੇ ਮਹਿਮਾਨਾਂ ਅਤੇ ਪਤਵਤਿਆਂ ਦਾ ਧਨਵਾਦ ਕੀਤਾ।
ਪ੍ਰੋਫੈਸਰ ਸੋਲੰਕੀ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੇ ਨਾਂ ਦੇ ਸਥਾਪਿਤ ਇਸ ਯੂਨੀਵਰਸਿਟੀ ਦੇ ਉਦੇਸ਼ ਦੀ ਵਿਵਹਾਰਕਤਾ ਵਿਦਿਆਰਥੀਆਂ ਦੇ ਆਚਰਣ ਅਤੇ ਵਿਹਾਰ ਵਿਚ ਝਲਕਣੇ ਚਾਹੀਦੇ ਹਨ। ਉਨ੍ਹਾਂ ਕਿਹਾ ਕਿ ਅੱਜ ਦੇਸ਼ ਨੂੰ ਰਾਸ਼ਟਰੀ ਇਕਜੁਟਤਾ, ਸਮਰਪਣ ਅਤੇ ਆਪਸੀ ਭਾਈਚਾਰੇ ਦੀ ਸਖਤ ਲੋੜ ਹੈ ਅਤੇ ਸਾਡੇ ਦਸਾਂ ਗੁਰੂ ਸਾਹਿਬਾਨਾਂ ਨੇ ਅਧਿਆਤਮਿਕਤਾ ਅਤੇ ਇਨਾਂ੍ਹ ਭਾਵਨਾ ਪ੍ਰਤੀ ਮਾਨਵਤਾ ਨੂੰ ਸੇਧ ਦਿੱਤੀ ਹੈ। ਉਨ੍ਹਾਂ ਕਿਹਾ ਕਿ ਯੂਨੀਵਰਸਿਟੀ ਦੇ ਸਥਾਪਨਾ ਦਿਵਸ ਦੇ ਜਸ਼ਨਾਂ ਨੂੰ ਮਨਾਉਂਦਿਆਂ ਸਾਨੂੰ ਸਵੈ ਪੜਚੋਲ ਵੀ ਕਰਨੀ ਚਾਹੀਦੀ ਤਾਂ ਜੋ ਮਿੱਥੇ ਉਦੇਸ਼ ਚੱਲਿਆ ਜਾ ਸਕੇ। ਉਨ੍ਹਾਂ ਕਿਹਾ ਕਿ ਵਿਦਿਆਰਥੀ ਰਾਸ਼ਟਰ ਦਾ ਭਵਿੱਖ ਹੁੰਦੇ ਹਨ ਅਤੇ ਇਨ੍ਹਾਂ ਤੋਂ ਬਗੈਰ ਕੋਈ ਵੀ ਰਾਸ਼ਟਰ ਵਿਕਾਸ ਨਹੀਂ ਕਰ ਸਕਦਾ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਦੀ ਸ਼ੁਭ-ਬੁਧ ਅਤੇ ਸ਼ੁਭ-ਕਰਮ ਨਾ ਸਿਰਫ ਉਨ੍ਹਾਂ ਨੂੰ ਵਿਕਸਿਤ ਕਰਦੇ ਹਨ ਸਗੋਂ ਆਪਣੇ ਸਮਾਜ ਅਤੇ ਰਾਸ਼ਟਰ ਦੇ ਵਿਕਾਸ ਵਿਚ ਯੋਗਦਾਨ ਪਾਉਂਦੇ ਹਨ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਅੰਦਰ ਦੇਸ਼ ਪ੍ਰਤੀ ਚੰਗੀ ਮਾਨਸਿਕਤਾ, ਤਿਆਗ ਦੀ ਭਾਵਨਾ ਅਤੇ ਉੱਚੀ-ਸੁੱਚੀ ਸੋਚ ਹੋਣ ਅੱਜ ਸਮੇਂ ਦੀ ਮੁੱਖ ਲੋੜ ਹੈ।
ਆਪਣੇ ਵਿਦਿਅਕ ਭਾਸ਼ਣ ਦੌਰਾਨ ਪ੍ਰੋਫੈਸਰ ਮਰੀਨਲ ਮੀਰੀ ਨੇ ਕਿਹਾ ਕਿ ਭਾਰਤ ਵੱਖ-ਵੱਖ ਧਰਮਾਂ ਅਤੇ ਭਾਸ਼ਾਵਾਂ ਦਾ ਇਕ ਵਿਸ਼ਾਲ ਅਤੇ ਸੁੰਦਰ ਘਰ ਹੈ। ਏਨੀਆਂ ਵਿਭਿੰਨਤਾਵਾਂ ਹੋਣ ਦੇ ਬਾਵਜੂਦ ਵੀ ਸਾਡੇ ਗੁਰੂਆਂ-ਪੀਰਾਂ ਅਤੇ ਅਵਤਾਰਾਂ ਦੇ ਸੰਦੇਸ਼ ਸਦਕਾ ਭਾਰਤ ਇਕਜੁੱਟ ਹੈ। ਅਜੋਕੇ ਯੁਗ ਵਿਚ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਤੇ ਸਿਖਿਆਵਾਂ ਪੂਰੇ ਭਾਰਤ ਦੀ ਸੋਚ ਦਾ ਹਿੱਸਾ ਹਨ। ਉਨ੍ਹਾਂ ਕਿਹਾ ਕਿ ਸਿੱਖ ਧਰਮ ਸਰਵ ਧਰਮਾਂ ਦਾ ਕੇਂਦਰ ਬਿੰਦੂ ਹੈ ਅਤੇ ਆਪਣੀਆਂ ਵਿਲੱਖਣਤਾਵਾਂ ਦੇ ਨਾਲ-ਨਾਲ ਇਸ ਵਿਚ ਸਾਰੇ ਧਰਮਾਂ ਦੀਆਂ ਸਿਖਿਆਵਾਂ ਅਤੇ ਵਿਚਾਰਧਾਰਾਵਾਂ ਹਨ ਜੋ ਕਿ ਇਕਜੁੱਟਤਾ ਅਤੇ ਅਖੰਡਤਾ ਦਾ ਸੰਦੇਸ਼ ਦਿੰਦੀ ਹੈ। ਉਨ੍ਹਾਂ ਕਿਹਾ ਕਿ ਅੱਜ ਰਾਸ਼ਟਰ ਨਿਰਮਾਣ ਲਈ ਚੰਗੀ ਸਿਖਿਆ ਦੀ ਬਹੁਤ ਲੋੜ ਜੋ ਕਿ ਗੁਰੂ ਨਾਨਕ ਦੇਵ ਯੂਨੀਵਰਸਿਟੀ ਪੂਰੀ ਕਰ ਰਹੀ ਹੈ। ਪ੍ਰੋ. ਢਿੱਲੋਂ ਨੇ ਆਪਣੇ ਭਾਸ਼ਣ ਵਿਚ ਕਿਹਾ ਕਿ ਗੁਰੂ ਨਾਨਕ ਦੇਵ ਜੀ ਦੀ ਬਾਣੀ ਅਜੋਕੇ ਯੁਗ ਵਿਚ ਵੀ ਆਪਣੀ ਸਾਰਥਿਕਤਾ ਰੱਖਦੀ ਹੈ ਅਤੇ ਮਨੁੱਖ ਨੂੰ ਜਾਤਪਾਤ ਤੋਂ ਉਪਰ ਉੱਠ ਕੇ ਸਰਬਤ ਦੇ ਭਲੇ ਲਈ ਕਾਰਜਸ਼ੀਲ ਦੀ ਪ੍ਰੇਰਨਾ ਦਿੰਦੀ ਹੈ। ਉਨ੍ਹਾਂ ਕਿਹਾ ਕਿ ਸਿਖਿਆ ਸਮਾਜ ਦੇ ਭਲਾਈ ਲਈ ਹੋਣੀ ਚਾਹੀਦੀ ਹੈ ਅਤੇ ਇਸ ਲਈ ਵੱਧ ਤੋਂ ਵੱਧ ਉਪਰਾਲੇ ਕਰਨੇ ਚਾਹੀਦੇ ਹਨ।
ਇਸ ਤੋਂ ਪਹਿਲਾਂ ਵਾਈਸ-ਚਾਂਸਲਰ ਪ੍ਰੋ. ਬਰਾੜ ਨੇ ਆਪਣੇ ਸਵਾਗਤੀ ਭਾਸ਼ਣ ਵਿਚ ਯੂਨੀਵਰਸਿਟੀ ਦੀਆਂ ਅਕਾਦਮਿਕ, ਖੋਜ, ਖੇਡਾਂ ਅਤੇ ਸਭਿਆਚਾਰਕ ਖੇਤਰਾਂ ਵਿਚ ਹੋਈਆਂ ਪ੍ਰਾਪਤੀਆਂ ‘ਤੇ ਚਾਨਣਾ ਪਾਇਆ।
ਇਸ ਮੌਕੇ ‘ਤੇ ਦੁਰਲੱਭ ਪੁਸਤਕਾਂ ਖਰੜਿਆਂ ਦੀ ਪ੍ਰਦਰਸ਼ਨੀ, ਲੋਕ ਕਲਾ ਪ੍ਰਦਰਸ਼ਨੀ ਲਾਈ ਗਈ । ਲੋਕ ਕਲਾ ਪ੍ਰਦਰਸ਼ਨੀ ਮੁਕਾਬਲੇ ਵਿਚ ਬੀ.ਬੀ.ਕੇ.ਡੀ.ਏ.ਵੀ. ਕਾਲਜ, ਅੰਮ੍ਰਿਤਸਰ ਨੇ ਪਹਿਲਾ, ਐਸ.ਐਸ.ਐਮ. ਕਾਲਜ, ਦੀਨਾਨਗਰ ਅਤੇ ਮਾਤਾ ਗੁਜਰੀ ਮੈਮੋਰੀਅਲ ਕਾਲਜ ਆਫ ਐਜੂਕੇਸ਼ਨ ਬਲਵੰਡਾ ਨੇ ਸਾਂਝੇ ਤੌਰ ਤੇ ਦੂਜਾ ਅਤੇ ਆਰ.ਆਰ.ਬਾਵਾ ਡੀ.ਏ.ਵੀ. ਕਾਲਜ ਫਾਰ ਗਰਲਜ਼ ਬਟਾਲਾ ਅਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਕਾਲਜ ਪੱਟੀ, ਸਾਂਝੇ ਤੌਰ ‘ਤੇ ਤੀਜਾ ਸਥਾਨ ਹਾਸਲ ਕੀਤਾ। ਇਸ ਤੋਂ ਇਲਾਵਾ ਆਰ.ਆਰ.ਐਮ.ਕੇ. ਆਰਿਆ ਮਹਿਲਾ ਮਹਾਵਿਦਿਆਲਾ ਪਠਾਨਕੋਟ ਅਤੇ ਸ੍ਰੀ ਗੁਰੂ ਅੰਗਦ ਦੇਵ ਕਾਲਜ ਖਡੂਰ ਸਾਹਿਬ ਤਰਨਤਾਰਨ ਨੂੰ ਸਾਂਝੇ ਤੌਰ ‘ਤੇ ਹੌਸਲਾ ਅਫਜ਼ਾਈ ਪੁਰਸਕਾਰ ਦਿੱਤਾ ਗਿਆ। ਪੇਂਟਿੰਗ ਮੁਕਾਬਲੇ ਵਿਚ ਖਾਲਸਾ ਕਾਲਜ ਆਫ ਐਜੂਕੇਸ਼ਨ ਅੰਮ੍ਰਿਤਸਰ ਦੇ ਇਕਬਾਲ ਸਿੰਘ ਨੇ ਪਹਿਲਾ, ਖਾਲਸਾ ਕਾਲਜ ਅੰਮ੍ਰਿਤਸਰ ਦੇ ਮਲਕੀਤ ਸਿੰਘ ਨੇ ਦੂਜਾ ਅਤੇ ਡੀ.ਏ.ਵੀ. ਕਾਲਜ ਆਫ ਐਜੂਕੇਸ਼ਨ ਅੰਮ੍ਰਿਤਸਰ ਦੀ ਦੀਪਿਕਾ ਸ਼ਰਮਾ ਅਤੇ ਯੂਨੀਵਰਸਿਟੀ ਕੈਂਪਸ ਦੇ ਹਿੰਦੀ ਵਿਭਾਗ ਦੇ ਮੀਟੂ ਟੂਡੂ ਨੇ ਸਾਂਝੇ ਤੌਰ ‘ਤੇ ਤੀਜਾ ਸਥਾਨ ਹਾਸਲ ਕੀਤਾ।ਸ਼ਾਮ ਵੇਲੇ ਲਾਇਲਪੁਰ ਖਾਲਸਾ ਕਾਲਜ ਜਲੰਧਰ ਅਤੇ ਡੀ.ਏ.ਵੀ. ਕਾਲਜ ਜਲੰਧਰ ਦੀਆਂ ਟੀਮਾਂ ਦੇ ਪ੍ਰਦਰਸ਼ਨੀ ਹਾਕੀ ਮੈਚ ਤੋਂ ਇਲਾਵਾ ਗੁਰਦੁਆਰਾ ਸਾਹਿਬ ਵਿਖੇ ਸ਼ਬਦ ਕੀਰਤਨ ਦਰਬਾਰ ਕਰਵਾਇਆ ਗਿਆ। ਯੂਨੀਵਰਸਿਟੀ ਕੈਂਪਸ ਵਿਚ ਇਮਾਰਤਾਂ ‘ਤੇ ਦੀਪਮਾਲਾ ਕੀਤੀ ਗਈ। ਇਸ ਮੌਕੇ ਸਭ ਨੇ ਰਲ ਮਿਲ ਕੇ ਗੁਰੂ ਕਾ ਲਗਰ ਛਕਿਆ।
Punjab Post Daily Online Newspaper & Print Media
