ਅੰਮ੍ਰਿਤਸਰ, 25 ਨਵੰਬਰ (ਜਗਦੀਪ ਸਿੰਘ ਸੱਗੂ) ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਵੱਲੋਂ ਬੀਬੀ ਕੌਲਾਂ ਜੀ ਭਲਾਈ ਕੇਂਦਰ (ਚੈਰੀਟੇਬਲ) ਦੇ ਮੁੱਖੀ ਭਾਈ ਗੁਰਇਕਬਾਲ ਸਿੰਘ ਦੀ ਪ੍ਰੇਰਨਾ ਸਦਕਾ 11ਵਾਂ ‘ਜੀਅ ਦਇਆ ਪ੍ਰਵਾਨ’ ਸਮਾਗਮ ਭਲਾਈ ਕੇਂਦਰ ਵਿਖੇ ਕਰਵਾਇਆ ਗਿਆ।ਬੀਬੀ ਕੌਲਾਂ ਜੀ ਚੈਰੀਟੇਬਲ ਹਸਪਤਾਲ ਦੇ ਇੰਚਾਰਜ ਭਾਈ ਹਰਵਿੰਦਰਪਾਲ ਸਿੰਘ ਲਿਟਲ ਨੇ ਦੱਸਿਆ ਕਿ ਸਮਾਗਮ ਵਿੱਚ ਸੰਤ ਮਹਾਂਪੁਰਸ਼ ਸੰਤ ਬਾਬਾ ਸੁਖਦੇਵ ਸਿੰਘ ਭੁੱਚੋਂ ਕਲਾਂ ਵਾਲਿਆਂ ਨੇ ਗੁਰਮਤਿ ਵੀਚਾਰਾਂ ਨਾਲ ਸੰਗਤਾਂ ਨੂੰ ਨਿਹਾਲ ਕੀਤਾ ਅਤੇ ਸੰਤ ਬਾਬਾ ਹਰਭਜਨ ਸਿੰਘ ਨਾਨਕਸਰ ਵਾਲਿਆਂ ਨੇ ਫੋਨ ਰਾਹੀਂ ਅਸੀਸਾਂ ਬਖਸ਼ੀਆਂ।ਭਾਈ ਗੁਰਇਕਬਾਲ ਸਿੰਘ ਨੇ ਕਥਾ ਕੀਰਤਨ ਕਰਦਿਆਂ ਦੱਸਿਆ ਕਿ ਹਰ ਜੀਵ ਜੰਤੂ ਰੱਬ ਦੇ ਹੀ ਬਣਾਏ ਹੋਏ ਹਨ ਅਤੇ ਇਹਨਾਂ ‘ਤੇ ਦਇਆ ਕਰਨੀ ਰੱਬ ਦੇ ਘਰ ਦਾ ਬੜਾ ਵੱਡਾ ਪੁੰਨ ਹੈ।ਭਾਈ ਹਰਵਿੰਦਰਪਾਲ ਸਿੰਘ ਲਿਟਲ ਤੋਂ ਇਲਾਵਾ ਗਿ. ਠਾਕੁਰ ਸਿੰਘ ਜੀ ਕਥਾ ਵਾਚਕ ਦਮਦਮੀ ਟਕਸਾਲ, ਭਾਈ ਮਨਿੰਦਰ ਸਿੰਘ ਸ੍ਰੀ ਨਗਰ ਵਾਲੇ, ਭਾਈ ਜਸਕਰਨ ਸਿੰਘ ਪਟਿਆਲੇ ਵਾਲੇ, ਭਾਈ ਤਜਿੰਦਰ ਸਿੰਘ ਖੰਨੇ ਵਾਲੇ, ਭਾਈ ਉਂਕਾਰ ਸਿੰਘ ਊਨਾ ਸਾਹਿਬ ਵਾਲੇ, ਭਾਈ ਗੁਰਪ੍ਰੀਤ ਸਿੰਘ ਸ਼ਿਮਲੇ ਵਾਲੇ, ਬੱਦੋਵਾਲ ਵਾਲੀਆਂ ਬੀਬੀਆਂ ਦੇ ਢਾਡੀ ਜੱਥੇ, ਬਾਬਾ ਕੁੰਦਨ ਸਿੰਘ ਸੰਗੀਤ ਅਕੈਡਮੀ ਜੱਥਾ, ਸਿਵਲ ਲਾਈਨ ਬੀਬੀਆਂ ਦਾ ਜੱਥਾ ਅਤੇ ਬੀਬੀ ਬਲਜਿੰਦਰ ਕੌਰ ਖਡੂਰ ਸਾਹਿਬ ਵਾਲਿਆਂ ਦੇ ਜੱਥੇ ਨੇ ਕਥਾ ਕੀਰਤਨ ਦੀ ਹਾਜ਼ਰੀ ਭਰੀ।ਇਸ ਮੌਕੇ ਪਿੰਡਾਂ ਸ਼ਹਿਰਾਂ ਦੀਆਂ ਸੰਗਤਾ ਤੋਂ ਇਲਾਵਾ ਭਾਈ ਜਸਬੀਰ ਸਿੰਘ ਬੈਂਕ ਵਾਲੇ, ਭਾਈ ਦਵਿੰਦਰ ਸਿੰਘ, ਭਾਈ ਭਗਵਾਨ ਸਿੰਘ ਜੌਹਲ, ਸ. ਟਹਿਲਇੰਦਰ ਸਿੰਘ, ਸ. ਜਗਮੋਹਨ ਸਿੰਘ, ਸ. ਸੁਰਿੰਦਰ ਸਿੰਘ, ਡਾ. ਨਰਿੰਦਰ ਚਾਵਲਾ, ਡਾ. ਆਰ. ਐਸ. ਨਾਰੰਗ, ਡਾ. ਜੇ. ਐਸ. ਖਾਲਸਾ ਨੇ ਵੀ ਸਮਾਗਮ ਦਾ ਅਨੰਦ ਮਾਣਿਆ।
ਜਿਕਰਯੋਗ ਹੈ ਕਿ ਅਵਤਾਰ ਪੁਰਬ ਨੂੰ ਸਮਰਪਿੱਤ 11ਵੇ ਜੀਅ ਦਇਆ ਪ੍ਰਵਾਨ ਸਮਾਗਮ ਦੇ ਸਬੰਧ ਵਿੱਚ 18 ਨਵੰਬਰ ਤੋਂ 24 ਨਵੰਬਰ ਤੱਕ ਸ਼ਹਿਰ ਦੇ ਵੱਖ ਵੱਖ ਗੁਰਦੁਆਰਾ ਸਾਹਿਬ ਵਿਖੇ ਸ਼ਾਮ 6 ਵਜੇ ਤੋਂ 10 ਵਜੇ ਤੱਕ ਕੀਰਤਨ ਦੀਵਾਨਾਂ ਦੀ ਲੜੀ ਚਲਾਈ ਗਈ।ਜਿਸ ਵਿੱਚ ਸੰਤ ਮਹਾਂਪੁਰਸ਼ਾਂ ਅਤੇ ਪੰਥ ਪ੍ਰਸਿੱਧ ਕੀਰਤਨੀ ਜੱਥਿਆਂ ਨੇ ਹਾਜ਼ਰੀ ਭਰਕੇ ਸੰਗਤਾਂ ਨੂੰ ਨਿਹਾਲ ਕੀਤਾ।
Check Also
ਈ.ਟੀ.ਓ ਵਲੋਂ ਹਲਕਾ ਜੰਡਿਆਲਾ ਗੁਰੂ ਤੋਂ ‘ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ’ ਦੀ ਚੌਥੀ ਬੱਸ ਰਵਾਨਾ
ਅੰਮ੍ਰਿਤਸਰ, 26 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਅਤੇ ਹਲਕਾ ਜੰਡਿਆਲਾ ਗੁਰੂ …
Punjab Post Daily Online Newspaper & Print Media