ਸੰਦੌੜ, 26 ਨਵੰਬਰ (ਹਰਮਿੰਦਰ ਸਿੰਘ ਭੱਟ)- ਯੰਗ ਸਪੋਰਟਸ ਐਂਡ ਵੈਲਫੈਅਰ ਕਲੱਬ ਸੰਦੌੜ ਵੱਲੋਂ ਸੰਤ ਬਾਬਾ ਬਲਵੰਤ ਸਿੰਘ ਸਿਹੌੜਾ ਸਾਹਿਬ ਵਾਲਿਆਂ ਦੀ ਯਾਦ ਵਿਚ ਕਬੱਡੀ ਕੱਪ ਕਰਵਾਇਆ ਗਿਆ ਜਿਸ ਦਾ ਉਦਘਾਟਨ ਸੰਤ ਕਮਲ ਦਾਸ ਕੁਟੀਆ ਸੰਦੌੜ ਨੇ ਕੀਤਾ।ਇਸ ਟੂਰਨਾਮੈਂਟ ਵਿਚ ਨੂੰ ਸਮਰਪਿਤ ਕਰਵਾਇਆ ਤਿੰਨ ਦਿਨ੍ਹਾਂ ਪੇਂਡੂ ਖੇਡ ਮੇਲਾ ਸਾਨੋ ਸ਼ੌਕਤ ਨਾਲ ਸਮਾਪਤ ਹੋ ਗਿਆ।ਇਸ ਟੂਰਨਾਮੈਂਟ ਵਿਚ ਕਰਮਜੀਤ ਸਿੰਘ ਜਨਾਬ, ਸਵਰਨ ਸਿੰਘ ਕੈਨੇਡਾ, ਪ੍ਰਧਾਨ ਗੁਰਜੀਤ ਸਿੰਘ ਕਾਲਾ, ਸਰਪੰਚ ਹਰਜੀਤ ਸਿੰਘ ਸੰਘਾ, ਗਿਆਨ ਦਾਸ ਕੈਨੇਡਾ, ਬੀਰ ਸਿੰਘ, ਗੁਰਮੀਤ ਸਿੰਘ ਗੀਤੀ ਕੈਨੇਡਾ, ਮਹਿੰਦਰਪਾਲ ਸਿੰਘ, ਇੰਜ. ਕੁਲਵਿੰਦਰ ਸਿੰਘ, ਗੁਰਜੰਟ ਸਿੰਘ, ਏਕਮ ਸਿੰਘ ਕਹਿਲ, ਹਾਕਮ ਸਿੰਘ ਕਹਿਲ,ਬਲਾਕ ਸੰਮਤੀ ਮੈਂਬਰ ਦਵਿੰਦਰ ਸਿੰਘ ਆਦਿ ਉਚੇਚੇ ਤੌਰ ਤੇ ਹਾਜਰ ਸਨ।ਪ੍ਰਬੰਧਕਾਂ ਨੇ ਦੱਸਿਆ ਕਿ ਕਬੱਡੀ ਇਕ ਪਿੰਡ ਓਪਨ ਵਿਚ ਕਬੱਡੀ ਇਕ ਪਿੰਡ ਓਪਨ ਦੇ ਮੁਕਾਬਲੇ ਵਿਚ ਲਸਾੜਾ ਦੀ ਟੀਮ ਨੇ ਪਹਿਲਾ ਅਤੇ ਹਿੰਮਤਪੁਰਾ ਦੀ ਟੀਮ ਨੇ ਦੂਜਾ ਸਥਾਨ ਹਾਸਲ ਕੀਤਾ।ਇਸ ਮੌਕੇ ਕਲੱਬ ਦੇ ਸਾਰੇ ਮੈਂਬਰ ਅਤੇ ਵੱਡੀ ਗਿਣਤੀ ਵਿਚ ਦਰਸਕ ਹਾਜਰ ਸਨ।
Check Also
ਖਾਲਸਾ ਕਾਲਜ ਗਰਲਜ਼ ਸੀ: ਸੈਕੰ: ਸਕੂਲ ਦੀ ਵਿਦਿਆਰਥਣ ਨੇ ਨਗਦ ਇਨਾਮ ਪ੍ਰਾਪਤ ਕੀਤਾ
ਅੰਮ੍ਰਿਤਸਰ, 5 ਮਾਰਚ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਗਵਰਨਿੰਗ ਕੌਸਲ ਅਧੀਨ ਖਾਲਸਾ ਕਾਲਜ ਗਰਲਜ਼ …
Punjab Post Daily Online Newspaper & Print Media