

ਅੰਮ੍ਰਿਤਸਰ, 26 ਨਵੰਬਰ (ਗੁਰਚਰਨ ਸਿੰਘ)- ਜਿਲਾ ਸਿਖਿਆ ਅਫਸਰ ਸ. ਸਤਿੰਦਰਬੀਰ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਕੋਟ ਬਾਬਾ ਦੀਪ ਸਿੰਘ (ਲੜਕੇ) ਵਿਖੇ ਪ੍ਰਿਸੀਪਲ ਸ੍ਰੀਮਤੀ ਮੋਨਿਕਾ ਦੀ ਅਗਵਾਈ ਹੇਠਾ ਸੰਵਿਧਾਨ ਦਿਵਸ ਮਨਾਇਆ ਗਿਆ, ਜਿਸ ਦੌਰਾਨ ਪ੍ਰਿੰਸੀਪਲ ਨੇ ਵਿਦਿਆਰਥੀਆਂ ਨੂੰ ਦੱਸਿਆ ਕਿ ਸਾਡੇ ਦੇਸ਼ ਦੀ ਸੰਵਿਧਾਨ ਸਭਾ ਦੇ ਮੁੱਖੀ ਡਾ: ਅੰਬੇਡਕਰ ਸਨ ਅਤੇ 26 ਨਵੰਬਰ 1949 ਵਿਚ ਸੰਵਿਧਾਨ ਦੀ ਰਚਨਾ ਕੀਤੀ ਗਈ ਪਰ ਦੇਸ਼ ਵਿਚ ਸੰਵਿਧਾਨ ਨੂੰ ਲਾਗੂ 26 ਜਨਵਰੀ 1950 ਵਿਚ ਕੀਤਾ ਗਿਆ।ਸ੍ਰੀਮਤੀ ਮਨਪ੍ਰੀਤ ਕੋਰ ਨੇ ਸੰਵਿਧਾਨ ਦੀਆਂ ਵਿਸ਼ੇਸ਼ਤਾਵਾਂ ਬਾਰੇ ਦੱਸਿਆ।ਇਸ ਮੌਕੇ ਸਕੂਲ ਵਿਚ ਕੁਇਜ਼ ਮੁਕਾਬਲੇ ਵੀ ਕਰਵਾਏ ਗਏ।ਇਸ ਪ੍ਰੋਗਰਾਮ ਦਾ ਸੰਚਾਲਨ ਸ੍ਰੀਮਤੀ ਮਨਜੀਤ ਕੋਰ ਨੇ ਵਧਿਆ ਤਰੀਕੇ ਨਾਲ ਕੀਤਾ।ਇਸ ਮੌਕੇ ਸ੍ਰੀਮਤੀ ਜਸਵਿੰਦਰ ਕੋਰ ਡੀ.ਆਰ.ਪੀ (ਸ.ਸ), ਦਲਜੀਤ ਸਿੰਘ, ਸੁਨੀਲ ਗੁਪਤਾ, ਸੰਤੋਖ ਸਿੰਘ ਅਤੇ ਸਕੂਲ ਸਟਾਫ ਮੌਜੂਦ ਸੀ।
Punjab Post Daily Online Newspaper & Print Media