
ਜੰਡਿਆਲਾ ਗੁਰੂ, 29 ਨਵੰਬਰ (ਹਰਿੰਦਰ ਪਾਲ ਸਿੰਘ) – ਸੀਨੀਅਰ ਕਾਂਗਰਸ ਆਗੂਆਂ ਦਾ ਇਕੱਠ ਵਿਕਾਸ ਪਾਲ ਪ੍ਰਿੰਸ ਦੇ ਦਫਤਰ ਅਨਾਜ ਮੰਡੀ ਵਿਖੇ ਹੋਇਆ, ਜਿਸ ਵਿਚ ਮਹਾਰਾਜਾ ਕੈਪਟਨ ਅਮਰਿੰਦਰ ਸਿੰਘ ਦੇ ਪੰਜਾਬ ਕਾਂਗਰਸ ਦਾ ਪ੍ਰਦਾਨ ਬਣਨ ਦੀ ਖੁਸ਼ੀ ਵਿੱਚ ਪਟਾਕੇ ਚਲਾਏ ਤੇ ਲੱਡੁ ਵੰਡੇ ਗਏ ।ਇਸ ਮੌਕੇ ਸੀਨੀਅਰ ਕਾਂਗਰਸ ਲੀਡਰਾਂ ਨੇ ਕਿਹਾ ਕਿ ਅਕਾਲੀ ਬਾਜਪਾ ਸਰਕਾਰ ਦਾ ਹੁਣ ਅੰਤ ਆ ਗਿਆ ਹੈ ਅਤੇ ਆਉਣ ਵਾਲੀਆਂ 2017 ਵਿਧਾਨ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਹੂੰਝਾ ਫੇਰ ਜਿਤ ਹਾਸਿਲ ਕਰੇਗੀ । ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਦੇ ਪ੍ਰਧਾਨ ਬਣਨ ‘ਤੇ ਜਿਥੇ ਅਕਾਲੀਆਂ ਵਿਚ ਘਬਰਾਹਟ ਪਾਈ ਜਾ ਰਹੀ ਹੈ, ਉਥੇ ਹੀ ਕਾਂਗਰਸੀ ਵਰਕਰਾਂ ਵਿਚ ਉਤਸ਼ਾਹ ਬਣਿਆ ਹੋਇਆ ਹੈ ।ਇਸ ਮੌਕੇ ਬਲਾਕ ਪ੍ਰਧਾਨ ਹਰਪਾਲ ਸਿੰਘ, ਜਤਿੰਦਰ ਸਿੰਘ ਨਾਟੀ, ਵਿਕਾਸ ਪਾਲ ਪ੍ਰਿੰਸ, ਸੁਖਚੈਨ ਸਿੰਘ ਪਹਲਵਾਨ, ਇਕਬਾਲ ਸਿੰਘ ਸ਼ਾਹ, ਰਛਪਾਲ ਕੋਟਲਾ, ਬਲਬੀਰ ਸਿੰਘ ਧਰਦੇਓ, ਇੰਦਰਜੀਤ ਵਿਰਦੀ, ਪ੍ਰਿੰਸ ਕੋਟਲਾ, ਅਮਨ ਦੇਵੀਦਾਸਪੁਰਾ, ਜੋਗਿੰਦਰ ਸਿੰਘ, ਹੈਪੀ, ਰਿੰਕੂ ਮਹਿਤਾ, ਪਰਮਿੰਦਰ ਸਿੰਘ, ਮੇਜਰ ਸਿੰਘ, ਸੁਖਵਿੰਦਰ ਸਿੰਘ ਉਦੋਨੰਗਲ, ਪਟਵਾਰੀ ਉਦੋਨੰਗਲ, ਹਰਜੀਤ ਸਿੰਘ ਕਾਕਾਞ , ਗੁਰਪ੍ਰੀਤ ਸਿੰਘ ਸੋਨੂ, ਗੈਵੀ ਸਿੰਘ, ਮਨਜਿੰਦਰ ਸਿੰਘ ਹੈਪੀ, ਜਤਿੰਦਰ ਸਿੰਘ ਲਾਖਨ, ਰਾਮਸ਼ਰਨ ਬਾਬਾ ਤੇ ਵਡੀ ਗਿਣਤੀ ਵਿਚ ਕਾਂਗਰਸ ਦੇ ਵਰਕਰ ਹਾਜਿਰ ਸਨ ।
Check Also
ਛੀਨਾ ਨੇ ਖਾਲਸਾ ਯੂਨੀਵਰਸਿਟੀ ਦਾ ਆਨਲਾਈਨ ‘ਐਡਮਿਸ਼ਨ ਪੋਰਟਲ’ ਕੀਤਾ ਜਾਰੀ
ਅੰਮ੍ਰਿਤਸਰ, 9 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਯੂਨੀਵਰਸਿਟੀ ਦਾ ਨਵਾਂ ‘ਐਡਮਿਸ਼ਨ ਪੋਰਟਲ’ ਵਿਦਿਆਰਥੀਆਂ ਲਈ …
Punjab Post Daily Online Newspaper & Print Media