
ਬਠਿੰਡਾ, 29 ਨਵੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ) – ਸਥਾਨਕ ਸ਼ਹਿਰ ਦੇ ਸੀਨੀਅਰ ਕਪਤਾਨ ਪੁਲਿਸ ਸਵੱਪਨ ਸ਼ਰਮਾਂ ਆਈ ਪੀ ਐਸ, ਕਪਤਾਨ ਪੁਲਿਸ ਸਿਟੀ ਅਤੇ ਉਪ ਕਪਤਾਨ ਪੁਲਿਸ ਸਿਟੀ -1 ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਸ਼ਹਿਰ ਵਿਚ ਚੋਰੀ ਦੀਆਂ ਹੋ ਰਹੀਆਂ ਘਟਨਾਵਾਂ ਨੂੰ ਰੋਕਣ ਲਈ ਤੇ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿੱਢੀ ਗਈ ਮੁਹਿੰਮ ਦੌਰਾਨ, ਐਸ ਆਈ ਗੁਰਦੀਪ ਸਿੰਘ ਦੀ ਨਿਰਗਾਨੀ ਹੇਠ ਏ ਐਸ ਆਈ ਰਾਜਪਾਲ ਥਾਨਾ ਕੋਤਵਾਲੀ ਦੀ ਅਗਵਾਈ ਹੇਠ ਪੁਲਿਸ ਪਾਰਟੀ ਵਲੋਂ ਦੋਸ਼ੀ ਰਾਜੇਸ਼ ਕੁਮਾਰ ਉਰਫ ਰਾਜੂ ਪੁੱਤਰ ਮੋਹਣ ਲਾਲ ਰਾਜਪੂਤ ਵਾਸੀ 5107, ਗਲੀ ਨੰਬਰ 6 ਨਵੀਂ ਬਸਤੀ ਬਠਿੰਡਾ ਨੂੰ ਕਾਬੂ ਕਰਕੇ ਇਸ ਦੇ ਕਬਜੇ ਵਿਚੋਂ 6 ਐਲ ਈ ਡੀਆਂ ਬਰਮਾਦ ਕੀਤੀਆਂ, ਇਹ ਐਲ ਈ ਡੀਆਂ ਗੁਰਸੇਵਕ ਸਿੰਘ ਪੁੱਤਰ ਮਹਿੰਦਰ ਸਿੰਘ ਵਾਸੀ ਸੁਰਖਪੀਰ ਰੋਡ ਦੀ ਦੁਕਾਨ ”ਦੀਪ ਇਲੈਕਟਰੋਨਿਕਸ” ਸਿਰਕੀ ਬਜ਼ਾਰ ਨੇੜੇ ਬਿਜਲੀ ਦਫ਼ਤਰ ਤੋਂ 25 ਨਵੰਬਰ ਦੀ ਰਾਤ ਸਟਰ ਤੋੜ ਕੇ ਚੋਰੀ ਕੀਤੀਆਂ ਸਨ।ਇਸ ਤੋਂ ਇਲਾਵਾ ਦੋਸ਼ੀ ਰਾਜੇਸ਼ ਕੁਮਾਰ ਪਾਸੋ 2 ਪੀਪੇ ਰਿਫਾਈਡ 15/15 ਕਿਲੋਂ, ਦੋ ਥੈਲੇ ਬਾਸਪਤੀ ਚੋਲ 10/10 ਕਿਲੋਂ 14 ਪੈਕਟ ਬਿਸਕੁਟ 140 ਪੈਕੇਟ, 25 ਡੱਬੀਆਂ ਸਿਗਰੇਟ, 2 ਬੰਡਲ ਬੀੜੀਆਂ, 10 ਕਿਲੋਂ ਖੰਡ ਤੋਂ ਇਲਾਵਾ ਹੋਰ ਘਰੇਲੂ ਸਮਾਨ ਬਰਾਮਦ ਹੋਇਆ ਹੈ।ਇਹ ਸਮਾਨ ਦੋਸ਼ੀ ਨੇ ਸੁਖਦਰਸ਼ਨ ਸਿੰਘ ਪੁੱਤਰ ਅਮੀਰ ਚੰਦ ਵਾਸੀ ਪੁਖਰਾਜ ਕਲੋਨੀ ਬਠਿੰਡਾ ਦੀ ਦੁਕਾਨ ”ਪੰਤਾਜਲੀ ਸਟੋਰ” ਗੋਨਿਆਣਾ ਰੋਡ ਤੋਂ 13 ਅਗਸਤ2015 ਦੀ ਰਾਤ ਨੂੰ ਚੋਰੀ ਕੀਤੇ ਸਨ। ਦੋਸ਼ੀ ਵਲੋਂ ਬਰਾਮਦ ਸਮਾਨ ਦੀ ਬਾਜ਼ਾਰੀ ਕੀਮਤ ਕਰੀਬ ਡੇਢ ਲੱਖ ਰੁਪਏ ਹੋਵੇਗੀ। ਇਸ ਤੋਂ ਇਲਾਵਾ ਦੋਸ਼ੀ ਰਾਜੇਸ਼ ਕੁਮਾਰ ‘ਤੇ ਪਹਿਲਾ ਵੀ ਚੋਰੀ ,ਲੁੱਟ ਖੋਹ ਅਤੇ ਨਸ਼ੀਲੇ ਪਦਾਰਥਾਂ ਦੇ 15 ਤੋਂ ਵੱਧ ਕੇਸ ਵੱਖ ਵੱਖ ਥਾਨਿਆਂ ਵਿਚ ਦਰਜ ਹਨ।
Check Also
26 ਤੋਂ 28 ਸਤੰਬਰ ਤੱਕ ਰਣਜੀਤ ਐਵਨਿਊ ਵਿਖੇ ਲੱਗੇਗਾ ‘ਪੰਜਾਬ ਸਖੀ ਸ਼ਕਤੀ ਮੇਲਾ’
ਅੰਮ੍ਰਿਤਸਰ, 24 ਸਤੰਬਰ (ਜਗਦੀਪ ਸਿੰਘ) – ਜਿਲ੍ਹਾ ਪ੍ਰਸ਼ਾਸਨ ਅੰਮ੍ਰਿਤਸਰ ਵੱਲੋਂ ਮਹਿਲਾਵਾਂ ਨੂੰ ਆਰਥਿਕ ਤੌਰ ’ਤੇ …
Punjab Post Daily Online Newspaper & Print Media