
ਅੰਮ੍ਰਿਤਸਰ, 4 ਦਸੰਬਰ (ਗੁਰਚਰਨ ਸਿੰਘ, ਜਗਦੀਪ ਸਿੰਘ ਸੱਗੂ) – ਜਿਲ੍ਹਾ ਅਕਾਲੀ ਜਥਾ ਸ਼ਹਿਰੀ ਸਪੋਰਟਸ ਵਿੰਗ ਦੇ ਪ੍ਰਧਾਨ ਲਖਬੀਰ ਸਿੰਘ ਮੋਨੀ ਵੇਰਕਾ ਨੇ ਸੀ.ਪੀ.ਐਸ. ਡਾ. ਨਵਜੋਤ ਕੌਰ ਸਿੱਧੂ ਵੱਲੋਂ ਅਕਾਲੀ ਦਲ ਵੱਲੋਂ ਕੀਤੀਆ ਗਈਆ ਸਦਭਾਵਾਨ ਰੈਲੀਆਂ ਦਾ ਵਿਰੋਧ ਕਰਨ ਤੇ ਮੈਡਮ ਸਿੱਧੂ ਨੂੰ ਅਨਾੜੀ ਸਿਆਸਤਦਾਨ ਕਰਾਰ ਦਿੰਦੇ ਕਿਹਾ ਕਿ ਮੈਡਮ ਨੇ ਫਿਰ ਤੋਂ ਬੇਤੁੰਕੀ ਗੱਲ ਕਰ ਦਿੱਤੀ ਹੈ।ਉਨਾਂ ਕਿਹਾ ਕਿ ਸਦਭਾਵਨਾ ਰੈਲੀਆਂ ਲੋਕਤੰਤਰ ਦਾ ਅਧਾਰ ਹੁੰਦੀਆ ਹਨ ਜਿਸਦੇ ਨਾਲ ਜਨਤਾ ਅਤੇ ਨੇਤਾ ਇੱਕ ਦੂਜੇ ਦੇ ਨੇੜੇ ਆਉਂਦੇ ਹਨ ਜਿਸ ਨਾਲ ਆਪਸੀ ਦੂਰੀਆ ਘੱਟਦੀਆ ਹਨ ਅਤੇ ਪ੍ਰੇਮ ਦੀ ਭਾਵਨਾ ਵੱਧਦੀ ਹੈ। ਦੂਸਰੇ ਪਾਸੇ ਜਨਤਾ ਨੂੰ ਵੀ ਇਹ ਸਮਝਣ ਦਾ ਮੌਕਾ ਮਿਲਦਾ ਹੈ ਕਿ ਸਾਡੇ ਆਗੂ ਸਾਡੇ ਲਈ ਕੀ ਕਰ ਰਹੇ ਹਨ ਅਤੇ ਕੀ ਕਰਨਾ ਚਾਹੁੰਦੇ ਹਨ ਅਤੇ ਇਸ ਦੇ ਨਾਲ ਪਾਰਟੀਆ ਅੱਗੇ ਵੀ ਇਸ ਗੱਲ ਦਾ ਸ਼ੀਸਾ ਸਾਹਮਣੇ ਆਉਂਦਾ ਹੈ ਕਿ ਜਨਤਾ ਉਨਾਂ ਦੇ ਨਾਲ ਕਿਨੀ ਸਹਿਮਤ ਹੈ। ਉਨਾਂ ਕਿਹਾ ਕਿ ਲੋਕਤੰਤਰ ਦੀ ਇਸ ਕੜੀ ਨੁੰ ਤੋੜਣ ਵਾਸਤੇ ਮੈਡਮ ਸਿੱਧੂ ਬਿਆਨਬਾਜ਼ੀ ਤੇ ਕਰ ਦਿੰਦੀ ਹੈ ਜਦਕਿ ਉਨਾਂ ਨੂੰ ਇਸ ਗੱਲ ਇਹਸਾਸ ਹੋਣਾ ਚਾਹੀਦਾ ਹੈ ਕਿ ਜਨਤਾ ‘ਚ ਵਿਚਰਣਾ ਕੋਈ ਬੂਰੀ ਗੱਲ ਨਹੀ ਬਲਕਿ ਜਨਤਾ ਨਾਲ ਲੰਬੇ ਲੰਬੇ ਵਾਅਦੇ ਕਰਕੇ, ਗੁਰੂ ਦੀ ਨਗਰੀ ਦੇ ਨਾਂ ਤੇ ਕਸਮਾਂ ਖਾ ਕੇ ਮੁੰਬਈ ਭੱਜ ਜਾਣਾ ਕਿਨੀ ਕੂ ਨੇਕ ਨਿਤੀ ਹੈ? ਮੋਨੀ ਵੇਰਕਾ ਨੇ ਕਿਹਾ ਕਿ ਸਿੱਧੂ ਭਾਜੀ ਨੇ ਪਟਿਆਲੇ ਤੋਂ ਅੰਮ੍ਰਿਤਸਰ ਆਉਂਦੇ ਹੀ ਕਸਮ ਖਾਂਦੀ ਸੀ ਕਿ ਮੈਂ ਗੁਰੂ ਦੀ ਨਗਰੀ ਦਾ ਸੇਵਕ ਹਾਂ ਅਤੇ ਸੇਵਾ ਹੀ ਕਰਾਂਗਾ।ਇੱਥੋਂ ਤੱਕ ਕਿ ਉਨਾਂ ਇਹ ਵੀ ਕਿਹਾ ਕਿ ਮੈ ਗੁਰੂ ਦੀ ਨਗਰੀ ਦੇ ਵਾਸੀਆ ਨਾਲ ਕਦੇ ਧੋਖਾ ਨਹੀ ਕਰਾਂਗਾ ਅਤੇ ਅੰਮ੍ਰਿਤਸਰ ਛੱਡ ਕੇ ਆਪਣੇ ਸ਼ਹਿਰ ਪਟਿਆਲੇ ਵੀ ਕਦੇ ਨਹੀ ਜਾਵਾਂਗਾ।ਪਰ ਹੁਣ ਗੁਰੁ ਦੀ ਨਗਰੀ ਦੇ ਵਾਸੀਆਂ ਨੂੰ ਛੱਡ ਕੇ ਮੁੰਬਈ ਕਿਉਂ ਦੋੜ ਲਾ ਲਈ ਹੈ।ਉਨਾਂ ਕਿਹਾ ਕਿ ਮੈਡਮ ਸਿੱਧੂ ਨੇ ਇਹ ਤੜੀ ਵੀ ਦਿੱਤੀ ਹੈ ਕਿ ਮੈਂ ਰੈਲੀ ਵਿਚ ਜਾਣ ਲਈ ਆਪਣੇ ਸਮੱਰਥਕਾਂ ਨੂੰ ਰੋਕੀਆ ਸੀ ਇਸਨੂੰ ਹਾਸੋਹੀਣਾ ਕਰਾਰ ਦਿੰਦੇ ਹੋਏ ਕਿਹਾ ਕਿ ਮੈਡਮ ਜੀ ਸਮਰੱਥਕ ਸ਼ਬਦ ਤੁਹਾਨੂੰ ਸੋਭਾ ਨਹੀ ਦਿੰਦਾ ਕਿਉਂੁਕਿ ਨਾ ਤੁਸੀ ਕਿਸੇ ਨੂੰ ਸਮਰਥਨ ਦਿੱਤਾ ਹੈ ਅਤੇ ਨਾ ਹੀ ਤੁਹਾਨੂੰ ਕਿਸੇ ਨੇ ਸਮਰਥਨ ਦੇਣਾ ਹੈ।ਇਸ ਮੌਕੇ ਮੋਨੀ ਵੇਰਕਾ ਨਾਲ ਹਰਵਿੰਦਰ ਸਿੰਘ ਸੰਧੂ, ਮਲਕੀਤ ਸਿੰਘ ਵੱਲਾ, ਕਸ਼ਮੀਰ ਸਿੰਘ ਸੋਹਲ, ਕਵਲਪ੍ਰੀਤ ਸਿੰਘ ਰਿੰਕੂ ਮਾਨ, ਸੁਖਰਾਜ ਸਿੰਘ ਨੰਬਰਦਾਰ,ਕੁਲਦੀਪ ਸਿੰਘ ਰੰਮਾ, ਹਰਜਿੰਦਰ ਸਿੰਘ ਗੋਲਡੀ ਆਦਿ ਹਾਜ਼ਰ ਸਨ।
Punjab Post Daily Online Newspaper & Print Media