Monday, April 6, 2026

ਸੀ ਸੀ ਟੀ ਵੀ ਕੈਮਰਿਆਂ ਨੂੰ ਲੈਸ ਮਾਡਲ ਸਕੂਲ ਦੀਨਾਨਗਰ

ਡਾਇਰੈਕਟਰ ਜਨਰਲ ਸਕੂਲਜ਼ ਦੀ ਨਿਯੂਕਤ ਟੀਮ ਵੱਲੋਂ ਕੀਤਾ ਗਿਆ ਨਿਰੀਖਣ

PPN0812201504

ਗੁਰਦਾਸਪੁਰ, 8 ਦਸੰਬਰ (ਨਰਿੰਦਰ ਸਿੰਘ ਬਰਨਾਲ)- ਸਿਖਿਆ ਵਿਭਾਂਗ ਵਿਚ ਗੁਣਾਮਿਤ ਸਿੱਖਿਆ ਦੇਣ ਵਾਸਤੇ ਕਈ ਕੋਸਿਸਾ ਕੀਤੀਆਂ ਰਹੀਆਂ ਹਨ, ਵੱਖ ਵੱਖ ਪ੍ਰੋਜੈਕਟਾਂ ਰਹੀ ਕੀਤੇ ਜਾ ਰਹੇ ਸਕਾਰਾਤਮਕ ਕੰਮਾਂ ਪ੍ਰਤੀ ਸਿਖਿਆ ਵਿਭਾਗ ਵੱਲੋ ਪੰਜਾਬ ਭਰ ਵਿੱਚ ਨਿਰੀਖਣ ਟੀਮਾਂ ਦਾ ਗਠਨ ਕੀਤਾ ਗਿਆ ਹੈ, ਡਾਇਰੈਕਟਰ ਜਨਰਲ ਪੰਜਾਬ ਤੇ ਜਿਲ੍ਹਾਂ ਸਿਖਿਆ ਅਫਸਰ ਸ੍ਰੀ ਅਮਰਦੀਪ ਸਿੰਘ ਸੈਣੀ ਦੇ ਦਿਸ਼ਾ ਨਿਰਦੇਸ਼ਾ ਤਹਿਤ ਡਾਇਰੈਕਟਰ ਜਨਰਲ ਦੀ ਟੀਮ ਵੱਲੋ ਸਰਕਾਰੀ ਮਾਡਲ ਸੀਨੀਅਰ ਸੰਕੈਡਰੀ ਸਕੂਲ ਦੀਨਾ ਨਗਰ ਦਾ ਸਲਾਨਾ ਨਿਰੀਖਣ ਕੀਤਾ ਗਿਆ। ਟੀਮ ਇੰਚਾਰਜ਼ ਸ੍ਰੀ ਅਮਰਜੀਤ ਸਿੰਘ ਭਾਟੀਆਂ ਸਾਬਕਾ ਡੀ ਈ ੳ (ਜਿਲ੍ਹਾਂ ਪ੍ਰੀਸ਼ਦ) ਨੇ ਵਿਦਿਆਰਥੀਆ ਨੂੰ ਸਕੂਲ ਦੇ ਸਵੇਰ ਦੀ ਸਭਾਂ ਦੌਰਾਨ ਮਨ ਕੀ ਬਾਤ ਪ੍ਰੋਜੈਕਟਰ ਸੁਰੂ ਕਰਦਿਆ ਕਿਹਾ , ਜਿੰਦਗੀ ਵਿੱਚ ਮਿਹਨਤ ਕਰਕੇ ਸਫਲ ਹੋਣਾ ,ਸਾਡੇ ਜੀਵਨ ਦਾ ਮਨੋਰਥ ਹੋਣਾ ਚਾਹੀਦਾ , ਭਾਵੇ ਸਕੂਲ ਦੇ ਵਿਦਿਅਰਥੀਆਂ ਨੇ ਬਲਾਕ ਪੱਧਰੀ, ਜਿਲ੍ਹਾ ਪੱਧਰੀ,ਤੇ ਨੈਸ਼ਨਲ ਪੱਧਰ ਤੇ ਬਹੁਤ ਮੱਲਾਂ ਮਾਰੀਆਂ ਹਨ,ਪਰ ਸਾਰੇ ਵਿਦਿਅਰਥੀਆਂ ਫਰਜ਼ ਬਣਦਾ ਹੈ ਕਿ ਸਕੂਲ ਦੇ ਅਗਾਂਹਵਧੂ ਵਿਦਿਆਰਥੀਆਂ ਤੋ ਸੇਧ ਲੈਂਦਿਆ ਸਾਰਿਆਂ ਨੂੰ ਮਿਹਨਤ ਕਰਨੀ ਚਾਹੀਦੀ ਹੈ, ਤਾਂ ਹੀ ਸਕੂਲ ਅਧਿਆਪਕਾਂ ਤੇ ਮਾਤਾ ਪਿਤਾ ਦਾ ਸਮਾਜ ਵਿੱਚ ਅਹਿਮ ਸਥਾਂਨ ਬਣੇਗਾ। ਇਸ ਮੌਕੇ ਸਵੇਰ ਦੀ ਸਭਾ ਦੌਰਾਨ ਸਕੂਲ ਦੀ ਸਾਫ ਸਫਾਈ ਦੇ ਮੁਕਾਬਲਿਆਂ ਦੀ ਨਤੀਜਾ ਐਲਾਇਆ ਗਿਆ। ਛੇਵੀਂ ਜਮਾਤ ਇਸ ਸਫਾਂਈ ਅਭਿਆਨ ਸਿੰਘ ਪਹਿਲੇ ਸਥਾਨ ਤੇ ਰਹੀ । ਪ੍ਰਿੰਸੀਪਲ ਜਸਕਰਨਜੀਤ ਸਿੰਘ ਤੇ ਸਮੁਚੀ ਟੀਮ ਵੱਲੋ ਵਿਦਿਆਰਥੀਆਂ ਨੂੰ ਇਨਾਮਾ ਦੀ ਵੰਡ ਕੀਤੀ ਗਈ। ਖੇਡਾ ਵਿੱਚ ਮੋਹਰੀ ਤੇ ਖਾਸ ਕਰਕੇ ਸਕੂਲ ਦੀ ਗਿੱਧਾ ਟੀਮ ਦਾ ਵਿਸ਼ੇਸ਼ ਸਨਮਾਨ ਵੀ ਕੀਤਾ ਗਿਆ। ਇਸ ਉਪਰੰਤ ਸਕੂਲ ਦਾ ਸਲਾਨਾ ਨਿਰੀਖਣ ਕੀਤਾ ਗਿਆ। ਜਿਸ ਦੌਰਾਨ ਅਧਿਆਪਕ ਡਾਇਰੀਆਂ, ਸੀ ਸੀ ਈ ਰਜਿਸਟਰ, ਸਾਂਇੰਸ ਲੈਬਜ,ਰਮਸਾ , ਮਿਡ ਡੇ ਮੀਲ ਤੇ ਐਸ ਐਸ ਏ ਅਭਿਆਨ ਤਹਿਤ ਪ੍ਰਾਪਤ ਗਰਾਟਾ ਚੈਕ ਕੀਤੀਆਂ ਗਈਆਂ । ਮਿਡ ਡੇ ਮੀਲ ਇਚਾਰਜ ਵੱਲੋ ਸੁਚੱਜੇ ਤੇ ਵਧੀਆਂ ਕੰਮ ਦੀ ਸਲਾਘਾ ਕੀਤੀ ਗਈ। ਸਾਂਇੰਸ ਲੇਬ , ਵੋਕੇਸ਼ਨ ਰੂਪ ਦੇ ਰੱਖ ਰਖਾਵ ਤੇ ਤਸੱਲੀ ਦਾ ਪ੍ਰਗਟਾਅ ਕੀਤਾ ਗਿਆ। ਕੁਝ ਕੁ ਕਮੀਆਂ ਸਕੂਲ ਮੁੱਖੀ ਨੂੰ ਨੋਟ ਕਰਵਾ ਦਿਤੀਆਂ ਗਈ। ਜਿਕਰਯੋ ਗ ਹੈ ਸਰਕਾਰੀ ਮਾਡਲ ਸੀ ਸੈ ਸਕੂਲ ਦੀਨਾਨਗਰ, ਸੀ ਸੀ ਟੀਵੀ ਕੈਮਰਿਆਂ ਨਾਲ ਲੈਸ ਸਕੂਲ ਤੇ ਸਕੂਲ ਨੂੰ ਦਫਤਰ ਵਿੱਚ ਬੈਠ ਕੇ ਹੀ ਵਾਚਿਆ ਜਾ ਸਕਦਾ ਹੈ। ਗਿਆਰਵੀਂ ਤੇ ਬਾਰਵੀਂ ਦੀ ਗਿਣਤੀ ੧੩੫੦ ਦੇ ਕਰੀਬ ਹੋਣ ਕਾਰਨ ਵੀ ਇਹ ਸਕੂਲ ਗਿਣਤੀ ਪੱਖੋ ਵਧੀਆਂ ਸੰਸਥਾ ਬਣ ਚੁੱਕੀ ਹੈ। ਭਾਵੇ ਇਸ ਸਕੂਲ ਵਿੱਚ ਕਾਫੀ ਜਿਆਦਾ ਅਸਾਮੀਆਂ ਖਾਲੀ ਹਨ, ਪਰ ਸਟਾਫ ਦੇ ਪ੍ਰਭਾਵਸ਼ਾਲੀ ਸਹਿਯੋਗ ਨਾਲ ਵਧੀਆਂ ਨਜੀਤੇ ਆ ਰਹੇ ਹਨ, ਸਕੂਲ ਦੇ ਟੀਮ ਵਰਕ ਦੀ ਨਿਰੀਖਣ ਟੀਮ ਵੱਲੋ ਂਸਲਾਘਾ ਕੀਤੀ ਗਈ। ਸਕੂਲ ਪ੍ਰਿੰਸੀਪਲ ਜਸਕਰਨਜੀਤ ਸਿੰਘ ਤੋ ਇਲਾਵਾ ਸੀ ਅਮਰਜੀਤ ਸਿੰਘ ਭਾਟੀਅ, ਰਜਿੰਦਰ ਸਿੰਘ, ਨਰਿਦਰ ਸਿੰਘ ਤੇ ਸਸ਼ੀ ਭੂਸ਼ਨ ਇਸ ਮੌਕੇ ਹਾਜ਼ਰ ਸਨ।

Check Also

ਮੁੱਖ ਮੰਤਰੀ ਸਿਹਤ ਯੋਜਨਾ ਦੇ ਬਣ ਰਹੇ ਕਾਰਡਾਂ ਦੇ ਕੰਮ ਦਾ ਵਿਧਾਇਕਾ ਜੀਵਨਜੋਤ ਕੌਰ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 5 ਅਪ੍ਰੈਲ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਅੰਮ੍ਰਿਤਸਰ ਪੂਰਬੀ ਤੋਂ ਵਿਧਾਇਕਾ ਜੀਵਨਜੋਤ ਕੌਰ …

Leave a Reply