Sunday, April 26, 2026

ਯੂ.ਜੀ.ਸੀ ਵੱਲੋਂ ਯੂਨੀਵਰਸਿਟੀ ਨੂੰ ਪੰਜਾਬ ‘ਚ ਸਿਹਤ ਭਲਾਈ ਸੇਵਾਵਾਂ ਸਬੰਧੀ 10 ਲੱਖ 22 ਹਜ਼ਾਰ ਦਾ ਖੋਜ ਪ੍ਰੋਜੈਕਟ

ਅੰਮ੍ਰਿਤਸਰ, 10 ਦਸੰਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਣੀਆ)- ਯੂ.ਜੀ.ਸੀ. ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਨੀਵਰਸਿਟੀ ਬਿਜ਼ਨੈਸ ਸਕੂਲ ਦੇ ਅਧਿਆਪਕਾਂ ਪ੍ਰੋ. ਅਮਰਜੀਤ ਸਿੰਘ ਸਿੱਧੂ ਅਤੇ ਡਾ. ਗੁਰਪ੍ਰੀਤ ਰੰਧਾਵਾ ਨੂੰ ਪੰਜਾਬ ਵਿਚ ਲੋਕ ਸਿਹਤ ਭਲਾਈ ਸੇਵਾਵਾਂ ਸਬੰਧੀ ਖੋਜ ਕਰਨ ਲਈ 10 ਲੱਖ 22 ਹਜ਼ਾਰ ਦਾ ਮੇਜਰ ਖੋਜ ਪ੍ਰੋਜੈਕਟ ਪ੍ਰਦਾਨ ਕੀਤਾ ਹੈ। ਇਹ ਪ੍ਰੋਜੈਕਟ ਤਿੰਨ ਸਾਲਾਂ ਦੇ ਸਮੇਂ ਲਈ ਹੋਵੇਗਾ। ਇਸ ਪ੍ਰੋਜੈਕਟ ਵਿਚ ਪ੍ਰੋ. ਸਿੱਧੂ ਅਤੇ ਡਾ.ਰੰਧਾਵਾ ਪੰਜਾਬ ਵਿਚ ਸਿਹਤ ਸੇਵਾਵਾਂ ਸਬੰਧੀ ਮੁਸ਼ਕਲਾਂ ਅਤੇ ਮੌਜੂਦਾਂ ਹਾਲਾਤਾਂ ਬਾਰੇ ਘੋਖ ਪੜਤਾਲ ਕਰਨਗੇ। ਇਸ ਤੋਂ ਇਲਾਵਾ ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੀ ਕਾਰਗੁਜ਼ਾਰੀ ‘ਤੇ ਵੀ ਅਧਿਐਨ ਤੋਂ ਇਲਾਵਾ ਸਿਹਤ ਸੇਵਾਵਾਂ ਵਰਤਣ ਵਾਲਿਆਂ ਦੀ ਸੰਤੁਸ਼ਟਤਾ ਬਾਰੇ ਵੀ ਸਟੱਡੀ ਕੀਤੀ ਜਾਵੇਗੀ।

Check Also

ਈ.ਟੀ.ਓ ਵੱਲੋਂ ਜੰਡਿਆਲਾ ਗੁਰੂ ਵਿੱਚ ਬਿਜਲੀ ਪ੍ਰਣਾਲੀ `ਚ ਸੁਧਾਰ ਅਤੇ ਸ਼ਹਿਰੀ ਸੁੰਦਰੀਕਰਨ ਲਈ ਵੱਡਾ ਪ੍ਰੋਜੈਕਟ ਸ਼ੁਰੂ

ਅੰਮ੍ਰਿਤਸਰ, 25 ਅਪ੍ਰੈਲ (ਸੁਖਬੀਰ ਸਿੰਘ) – ਸੂਬੇ ਦੇ ਲੋਕ ਨਿਰਮਾਣ ਮੰਤਰੀ ਹਰਭਜਨ ਸਿੰਘ ਈ.ਟੀ.ਓ ਵੱਲੋਂ …

Leave a Reply