Monday, July 8, 2024

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾ. ਵਿਕਰਮ ਚੱਢਾ ਨੇ ਚੀਨ ਵਿਖੇ ਪਰਚਾ ਪੇਸ਼ ਕੀਤਾ

ਅੰਮ੍ਰਿਤਸਰ, 10 ਦਸੰਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਣੀਆ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬ ਸਕੂਲ ਆਫ ਇਕਨਾਮਿਕਸ ਦੇ ਸੀਨੀਅਰ ਪ੍ਰ੍ਰੋਫੈਸਰ, ਡਾ. ਵਿਕਰਮ ਚੱਢਾ ਨੇ ਚੀਨ ਵਿਖੇ ਹੋਈ ਉਭਰਦੇ ਅਰਥਚਾਰੇ ਦਾ ਵਿਕਾਸ ਤੇ ਪ੍ਰਬੰਧ ਵਿਸ਼ੇ ‘ਤੇ 5ਵੀਂ ਆਈ.ਆਈ.ਐਮ.ਐਸ. ਇੰਟਰਨੈਸ਼ਨਲ ਕਾਨਫਰੰਸ ਵਿਖੇ ਭਾਰਤ ਦੇ ਇਨਫਰਮੇਸ਼ਨ ਕਮਿਊਨੀਕੇਸ਼ਨ ਟੈਕਨਾਲੋਜੀ ਸੈਕਟਰ ਵਿਚ ਟੈਕਨੀਕਲ ਮੈਨਪਾਵਰ ਦੀ ਲੋੜ ਅਤੇ ਰੁਜ਼ਗਾਰੀ ਵਿਸ਼ੇ ‘ਤੇ ਪਰਚਾ ਪੇਸ਼ ਕੀਤਾ। ਇਸ ਕਾਨਫਰੰਸ ਦਾ ਆਯੋਜਨ ਜ਼ੂਜੋ ਇੰਸਟੀਚਿਊਟ ਆਫ ਟੈਕਨਾਲੋਜੀ, ਜ਼ੂਜੋ, ਚੀਨ ਵੱਲੋਂ ਕੀਤਾ ਗਿਆ। ਪੜੇ ਗਏ ਪਰਚੇ ਦੇ ਸਹਾਇਕ ਲੇਖਕਾਂ ਵਿਚ ਖੋਜਾਰਥੀ ਹਿਨਾ ਸਚਦੇਵਾ ਅਤੇ ਪੂਜਾ ਚੌਧਰੀ ਸ਼ਾਮਿਲ ਹਨ।  ਪ੍ਰੋ. ਚੱਢਾ ਨੇ ਇਸ ਪਰਚੇ ਵਿਚ ਦੋ ਵਿਰੋਧੀ ਨੁਕਤਿਆਂ ਨੂੰ ਪੇਸ਼ ਕੀਤਾ ਹੈ ਜਿਸ ਵਿਚ ਭਾਰਤ ਦੇ ਇਨਫਰਮੇਸ਼ਨ ਕਮਿਊਨੀਕੇਸ਼ਨ ਟੈਕਨਾਲੋਜੀ ਸੈਕਟਰ ਵਿਚ ਕਿੱਤਾਮੁਖੀ ਨਿਪੁੰਨ ਕਾਮਿਆਂ ਦੀ ਮੰਗ ਅਤੇ ਇਸ ਦੇ ਨਾਲ-ਨਾਲ ਸੂਚਨਾ ਤਕਨਾਲੋਜੀ ਦੇ ਇੰਜੀਨੀਅਰਾਂ ਅਤੇ ਤਕਨੀਕੀ ਕਾਮਿਆਂ ਦੀ ਬੇਰੁਜ਼ਗਾਰੀ ਸ਼ਾਮਿਲ ਹੈ। ਇਸ ਦਾ ਕਾਰਨ ਉਨ੍ਹਾਂ ਨੇ ਨਿਮਨ-ਮਿਆਰੀ ਤਕਨੀਕੀ ਸਿਖਿਆ ਦੱਸਿਆ ਹੈ। ਇਸ ਕਾਨਫਰੰਸ ਵਿਚ ਨਾਮਵਰ ਅਰਥਸ਼ਾਸਤਰੀਆਂ ਨੇ ਭਾਗ ਲਿਆ ਜਿਸ ਵਿਚ ਏ.ਆਈ.ਐਸ. ਆਕਲੈਂਡ ਤੋਂ ਪੀਟਰ ਗੇਰਾਰਡ, ਜੌਨ ਵੁਡ ਅਤੇ ਇਰਸ਼ਾਦ ਅਲੀ; ਆਸਟਰੇਲੀਆ ਤੋਂ ਅਲੇਸ਼ਾ ਲਿਓ; ਯੂਨੀਵਰਸਿਟੀ ਆਫ ਟੈਕਨਾਲੋਜੀ, ਮਲੇਸ਼ੀਆ ਤੋਂ ਗੀਤਾ ਸੁਬਰਾਮਨੀਅਮ; ਯੂਨੀਵਰਸਿਟੀ ਆਫ ਟੈਕਸ, ਯੂ.ਐਸ.ਏ. ਤੋਂ ਐਮ. ਬਾਲਾਸੁਬਰਾਮਨੀਅਮ ਨਾਂ ਸ਼ਾਮਿਲ ਹਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply