Tuesday, November 24, 2026

ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਬਚਾਉ ਅਪਰੇਸ਼ਨ ਦਾ ਅਭਿਆਸ ਪ੍ਰੋਗਰਾਮ ਤੇ ਰਿਫਰੈਸ਼ਰ ਕੋਰਸ

PPN1012201509ਅੰਮ੍ਰਿਤਸਰ, 10 ਦਸੰਬਰ (ਚਰਨਜੀਤ ਸਿੰਘ ਛੀਨਾ, ਸੁਖਬੀਰ ਖੁਰਮਣੀਆ)- ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂ.ਜੀ.ਸੀ. ਹਿਊਮਨ ਰਿਸੋਰਸ ਡਿਵੈਲਪਮੈਂਟ ਸੈਂਟਰ ਵੱਲੋਂ ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ (ਐਨ.ਡੀ.ਆਰ.ਐਫ.), 7ਵੀਂ ਬੀ.ਐਨ. ਬਠਿੰਡਾ ਦਾ ਬਚਾਉ ਅਪਰੇਸ਼ਨ ਦਾ ਅਭਿਆਸ ਪ੍ਰੋਗਰਾਮ ਤੇ ਰਿਫਰੈਸ਼ਰ ਕੋਰਸ ਆਯੋਜਿਤ ਕੀਤਾ ਗਿਆ। ਇਸ ਮੌਕੇ ਉੱਚੀਆਂ ਬਿਲਡਿੰਗਾਂ ਤੋਂ ਉਤਰਨ, ਤਬਾਹੀ ਮੌਕੇ ਮਰੀਜ਼ਾਂ ਦੀ ਦੇਖਭਾਲ, ਫਸਟ ਏਡ, ਅੱਗ, ਭੁਚਾਲ ਤੇ ਹੋਰ ਕੁਦਰਤੀ ਆਫਤਾਂ ਮੌਕੇ ਬਚਾਉ ਦੇ ਤਰੀਕੇ ਸਿਖਾਏ ਗਏ। ਇਸ ਮੌਕੇ ਚਾਰ ਰਾਜਾਂ ਤੋਂ ਅਧਿਆਪਕਾਂ ਨੇ ਭਾਗ ਲਿਆ ਅਤੇ ਬਚਾਉ-ਰਾਹਤ ਦੇ ਤਰੀਕੇ ਸਿੱਖੇ। ਇਸ ਕੋਰਸ ਦੀ ਸਮਾਪਤੀ 16 ਦਸੰਬਰ ਨੂੰ ਹੋਵੇਗੀ।  ਨੈਸ਼ਨਲ ਡਿਜ਼ਾਸਟਰ ਰਿਸਪਾਂਸ ਫੋਰਸ ਦੀ ਟੀਮ ਜਿਸ ਦੀ ਅਗਵਾਈ ਅਸਿਸਟੈਂਟ ਕਮਾਂਡੈਂਟ ਸ੍ਰੀ ਪ੍ਰਦੀਪ ਕੁਮਾਰ ਅਤੇ ਸਾਥੀਆਂ ਨੇ ਕੀਤੀ। ਉਨ੍ਹਾਂ ਬਚਾਉ ਸਮੇਂ ਵਰਤੇ ਜਾਣ ਵਾਲੇ ਸੰਦਾਂ ਬਾਰੇ ਵੀ ਜਾਣਕਾਰੀ ਦਿੱਤੀ। ਆਈ.ਟੀ.ਬੀ.ਪੀ. ਕੈਂਪਸ ਬਠਿੰਡਾ ਵਿਚ 7ਵੀਂ ਬਟਾਲੀਅਨ ਦੀਆਂ 12 ਬਚਾਉ ਅਤੇ ਰਾਹਤ ਟੀਮਾਂ ਤੈਨਾਤ ਹਨ ਜੋ ਕਿ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ਰਾਜਾਂ ਲਈ ਹਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply