ਬਠਿੰਡਾ, 12 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਪੰਜਾਬ ਵਿੱਚ ਅਪਣੀ ਸੇਵਾਵਾਂ ਦਾ ਵਿਸਤਾਰ ਕਰਦੇ ਹੋਏ ਟਾਟਾ ਡੋਕੋਮੋ ਨੇ ਆਪਣੇ ਸਾਰੇ ਪ੍ਰੀ ਪੇ ਗਾਹਕਾਂ ਦੇ ਲਈ ਪੰਜ ਸਮਾਰਟ ਲਾਇਫ਼ ਪਲਾਨ (ਐਸਐਲਪੀ) ਅਤੇ ਇੱਕ ਸਪੈਸ਼ਲ ਟੈਰਿਫ਼ ਵਾਊਚਰ (ਐਸਟੀਵੀ) ਦੀ ਸ਼ੁਰੂਆਤ ਕੀਤੀ। ਨਵੇਂ ਪਲਾਨ ਦੀ ਰੇਂਜ 251 ਰੁਪਏ ਤੋਂ 999 ਰੁਪਏ ਦੇ ਵਿਚਕਾਰ ਹੈ ਅਤੇ ਇਸ ਵਿੱਚ ਡਾਟਾ ਅਤੇ ਵੋਆਇਸ ਦੋਨਾਂ ਦੇ ਫਾਇਦੇ ਪੇਸ਼ ਕੀਤੇ ਜਾਂਦੇ ਹਨ। ਗੁਰਿੰਦਰ ਸਿੰਘ ਸੰਧੂ ਹੈਡ ਮਾਰਕੀਟਿੰਗ, ਮੋਬਿਲਿਟੀ ਐਟ ਟਾਟਾ ਡੋਕੋਮੋ ਨੇ ਟੈਰਿਫ਼ ਪਲਾਨ ਦਾ ਐਲਾਨ ਕਰਦੇ ਹੋਏ ਕਿਹਾ ਕਿ ”ਗਾਹਕਾਂ ਦੀ ਲਗਾਤਾਰ ਵਧਦੀਆਂ ਜਰੂਰਤਾਂ ਨੁੂੰ ਸਮਝਦੇ ਹੋਏ ਲਗਾਤਾਰ ਯਤਨ ਕੀਤੇ ਹਨ ਅਤੇ ਉਨ੍ਹਾਂ ਦੇ ਲਈ ਫਿਰ ਸਭ ਤੋਂ ਜਿਆਦਾ ਫਾਇਦੇਮੰਦ ਵੋਆਇਸ ਅਤੇ ਡਾਟਾ ਸਪੇਸ ਦੋਨੋਂ ਪ੍ਰੋਡਕਟ ਲਿਆਂਦੇ ਹਨ। ਤਿਓਹਾਰਾਂ ਦੇ ਇਸ ਮੌਸਮ ਵਿੱਚ ਹਰੇਕ ਗਾਹਕ ਦੀ ਗੱਲ ਕਰਨ ਅਤੇ ਲੰਬੀ ਸਰਫਿੰਗ ਦੀਆਂ ਜਰੂਰਤਾਂ ਦੇ ਅਨੁਸਾਰ 6 ਅਨੋਖੇ ਕਸਟਮਾਇਜ਼ਡ ਡਿਜ਼ਾਇਨ ਵਾਲੇ ਪਲਾਨ ਪੇਸ਼ ਕੀਤੇ ਹਨ। ਲੰਬੀ ਵੈਲੀਡਿਟੀ ਦੇ ਨਾਲ ਆਪਣੇ ਰੁਕਾਵਟ ਰਹਿਤ 3ਜੀ ਨੈਟਵਰਕ ਪੇਸ਼ ਕਰਦੇ ਹੋਏ ਕੰਪਨੀ ਦਾ ਟੀਚਾ ਗਾਹਕਾਂ ਨੂੰ ਫਾਇਦਾ ਦੇਣਾ ਹੈ।”ਪੰਜ ਸਮਾਰਟ ਲਾਇਫ਼ ਪਲਾਨ ਤੋਂ ਇਲਾਵਾ, ਕੰਪਨੀ ਨੇ ਆਪਣੇ ਗਾਹਕਾਂ ਦੇ ਲਈ ਡਬਲ ਡਾਟਾ ਆਫ਼ਰ ਵੀ ਪੇਸ਼ ਕੀਤਾ ਹੈ। ਟਾਟਾ ਡੋਕੋਮੋ ਪੰਜਾਬ ਅਤੇ ਹਰਿਆਣਾ ਦੇ ਮਨ ਪਸੰਦ ਟੈਲੀਕੌਮ ਆਪਰੇਟਰਾਂ ਵਿਚੋਂ ਇੱਕ ਹੈ ਅਤੇ ਤੇਜੀ ਨਾਲ ਅੱਗੇ ਵੱਧ ਰਿਹਾ ਹੈ ਅਤੇ ਕੰਪਨੀ ਟਾਇਰ 2 ਅਤੇ ਟਾਇਰ 3 ਸ਼ਹਿਰਾਂ ਵਿੱਚ ਆਪਣੀ ਮੌਜੂਦਗੀ ਮਜ਼ਬੂਤੀ ਨਾਲ ਦਰਜ ਕਰਵਾਈ ਹੈ।
Check Also
ਯੂਨੀਵਰਸਲ ਪੀਸ ਫੈਡਰੇਸ਼ਨ ਵੱਲੋਂ ਡਾ. ਐਸ.ਪੀ ਸਿੰਘ ਉਬਰਾਏ ‘ਅੰਬੈਸਡਰ ਫਾਰ ਪੀਸ’ ਐਵਾਰਡ ਨਾਲ ਸਨਮਾਨਿਤ
ਅੰਮ੍ਰਿਤਸਰ, 28 ਸਤੰਬਰ ਸਤੰਬਰ (ਜਗਦੀਪ ਸਿੰਘ) – ਆਪਣੀ ਨਿਵੇਕਲੀ ਸੇਵਾ ਕਾਰਜਸ਼ੈਲੀ ਕਾਰਨ ਪੂਰੀ ਦੁਨੀਆਂ ਅੰਦਰ …
Punjab Post Daily Online Newspaper & Print Media