Monday, July 8, 2024

 ਆਮ ਆਦਮੀ ਪਾਰਟੀ ਵਲੋਂ ਕਿਸਾਨ ਅਤੇ ਮਜਦੂਰ ਵਿੰਗ ਦੇ ਸੰਗਠਨਾਤਮਕ ਢਾਂਚੇ ਦਾ ਐਲਾਨ

ਬਠਿੰਡਾ, 12 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਆਮ ਆਦਮੀ ਪਾਰਟੀ ਵਲੋਂ ਕਿਸਾਨ ਅਤੇ ਮਜਦੂਰ ਵਿੰਗ ਪੰਜਾਬ ਦੇ ਲਈ ਸੰਗਠਾਨਤਮਕ ਬਣਤਰ ਦੀ ਘੋਸ਼ਣਾ ਕੀਤੀ ਗਈ। ਸੰਜੇ ਸਿੰਘ ਆਮ ਆਦਮੀ ਪਾਰਟੀ ਪੰਜਾਬ ਆਬਜ਼ਰਵਰ, ਦੁਰਗੇਸ਼ ਪਾਠਕ ਪ੍ਰਭਾਰੀ ਆਯੋਜਿਨ ਸਮਿਤੀ ਪੰਜਾਬ ਦੀ ਹਾਜ਼ਰੀ ਵਿੱਚ ਆਯੋਜਿਤ ਇੱਕ ਬੈਠਕ ਵਿੱਚ ਸੁਬਾ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੀ ਸਹਿਮਤੀ ਦੇ ਨਾਲ ਇਹ ਘੋਸ਼ਣਾ ਕੀਤੀ ਗਈ ਕਿ ਕੈਪਟਨ ਗੁਰਬਿੰਦਰ ਸਿੰਘ ਕੰਗ ਸੁਬਾ ਪ੍ਰਧਾਨ ਹਨ ਅਤੇ ਅਹਿਬਾਬ ਸਿੰਘ ਗਰੇਵਾਲ ਨੂੰ ਸਕੱਤਰ ਨਿਯੁਕਤ ਕੀਤਾ ਗਿਆ ਹੈ। ਜਦੋਂਕਿ ਕਰਣਵੀਰ ਸਿੰਘ ਟਿਵਾਣਾ ਸੀਨੀਅਰ ਉੱਪ ਪ੍ਰਧਾਨ ਹੋਣਗੇ। ਮੋਹਨ ਸਿੰਘ ਵਿਰਕ, ਦਵਿੰਦਰ ਸਿੰਘ ਸੇਖੋਂ, ਕਰਮਜੀਤ ਸਿੰਘ ਜੱਟਣਾ, ਡਾਕਟਰ ਕੁਲਦੀਪ ਸਿੰਘ ਗਿੱਲ, ਸਰੂਪ ਸਿੰਘ ਢਿੱਲੋਂ ਅਤੇ ਸਰਬਜੀਤ ਸਿੰਘ ਚਿੰਨਾ ਨੂੰ ਉੱਪ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ। ਰਛਪਾਲ ਸਿੰਘ ਰਾਏ, ਹਰਦੀਪ ਸਿੰਘ ਡੋਡ, ਜਸਵੰਤ ਸਿੰਘ ਮਠਾਰੂ ਅਤੇ ਕਸ਼ਮੀਰ ਸਿੰਘ ਢਿਲੋਂ ਨੂੰ ਸਹਿ ਸਕੱਤਰ ਨਿਯੁਕਤ ਕੀਤਾ ਗਿਆ ਹੈ। ਨਾਜਰ ਸਿੰਘ ਨੂੰ ਖਜਾਨਚੀ ਅਤੇ ਅਹਿਬਾਬ ਸਿੰਘ ਗਰੇਵਾਲ ਅਤੇ ਕਰਣਵੀਰ ਸਿੰਘ ਟਿਵਾਣਾ ਇਸ ਵਿੰਗ ਦੇ ਬੁਲਾਰੇ ਇਸ ਦੇ ਨਾਲ ਹੀ ਨਾਜਰ ਸਿੰਘ ਮੰਸ਼ੀ (ਬਠਿੰਡਾ), ਗੁਰਜੀਤ ਸਿੰਘ ਗਿੱਲ (ਲੁਧਿਆਣਾ), ਕਮਲਜੀਤ ਸਿੰਘ ਭੱਟੀ (ਜਲੰਧਰ), ਗੁਰਵਿੰਦਰ ਸਿੰਘ ਪਾਬਲਾ (ਹੁਸ਼ਿਆਰਪੁਰ), ਕਮਲਜੀਤ ਸਿੰਘ ਕੂਕੀ (ਸੰਗਰੂਰ), ਕੁਲਵਿੰਦਰ ਸਿੰਘ ਗੁਣੋਪੁਰ (ਗੁਰਦਾਸਪੁਰ), ਗੁਰਮੇਲ ਸਿੰਘ ਬਾਰਾ (ਆਨੰਦਪੁਰ ਸਾਹਿਬ), ਜੋਗਾ ਸਿੰਘ ਛਪਾਰ (ਪਟਿਆਲਾ), ਹਰਪ੍ਰੀਤ ਸਿੰਘ ਝੱਜ (ਫਤੇਹਗੜ੍ਹ ਸਾਹਿਬ), ਸ਼ਿਵਜੀਤ ਸਿੰਘ ਖੋਸਾ (ਫਿਰੋਜ਼ਪੁਰ), ਨਛੱਤਰ ਸਿੰਘ ਸਿੱਧੂ (ਫਰੀਦਕੋਟ), ਨਰਿੰਦਰ ਸਿੰਘ ਜੋਹਲ (ਅਮ੍ਰਿਤਸਰ) ਅਤੇ ਸਰਤਾਜ ਸਿੰਘ ਹਰੀਕੇ (ਖਡੂਰ ਸਾਹਿਬ) ਕਿਸਾਨ ਵਿੰਗ ਦੇ ਜ਼ੋਨ ਪੱਧਰ ਦੇ ਕਨਵੀਨਰ ਕੈਪਟਨ ਗੁਰਬਿੰਦਰ ਸਿੰਘ ਕੰਗ ਨੇ ਕਿਹਾ ਕਿ ਆਮ ਆਦਮੀ ਪਾਰਟੀ ਦਾ ਕਿਸਾਨ ਅਤੇ ਮਜਦੂਰ ਵਿੰਗ ਹੁਣ ਵਿਧਾਨ ਸਭਾ ਅਤੇ ਬੂਥ ਸਤਰ ਤੇ ਵਿਆਪਕ ਸੰਗਠਨਾਤਮਕ ਢਾਂਚੇ ਦਾ ਨਿਰਮਾਣ ਕਰੇਗੀ ਅਤੇ ਸੈਕਟਰ ਸੰਯੋਜਕਾਂ ਦੇ ਨਾਵਾਂ ਨੂੰ ਵੀ ਕੁੱਝ ਦਿਨਾਂ ਤੱਕ ਘੋੋਸ਼ਿਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਅਕਾਲੀ, ਬੀਜੇਪੀ ਗਠਜੋੜ ਅਤੇ ਕਾਂਗਰਸ ਪਾਰਟੀਆਂ ਰਾਜ ਦੇ ਕਿਸਾਨ ਅਤੇ ਮਜਦੂਰ ਸਮੂਦਾਏ ਦੀ ਹਿੱਤਾ ਦੀ ਰਾਖੀ ਕਰਨ ਵਿੱਚ ਨਾਕਾਮ ਹੋਈ ਹੈ। ਉਨ੍ਹਾਂ ਦੇ ਭ੍ਰਿਸ਼ਟ ਅਤੇ ਨਿਕੰਮੇ ਰਾਜ ਕਰਕੇ ਹੀ ਕਿਸਾਨ ਅਤੇ ਮਜਦੂਰ ਸਮੂਦਾਏ ਨੂੰ ਅਣਗਿਣਤ ਮੂਸੀਬਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਆਮ ਆਦਮੀ ਪਾਰਟੀ 2017 ਵਿੱਚ ਪੰਜਾਬ ਵਿੱਚ ਸਰਕਾਰ ਬਣਾਉਣ ਤੋਂ ਬਾਅਦ ਕਿਸਾਨਾਂ ਅਤੇ ਮਜਦੂਰਾਂ ਦੇ ਹਿੱਤਾ ਦੀ ਰਾਖੀ ਲਈ ਢੁੱਕਵੇਂ ਕਦਮ ਚੁੱਕਕੇ ਉਨ੍ਹਾਂ ਨੂੰ ਉਨ੍ਹਾਂ ਦੇ ਹੱਕ ਪ੍ਰਦਾਨ ਕਰੇਗੀ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply