Monday, July 8, 2024

ਐਸ. ਐਸ. ਏ ਤੇ ਰਮਸਾ ਅਧਿਆਪਕ ਯੂਨੀਅਨ ਦੀ ਜਿਲ੍ਹਾ ਪੱਧਰ ‘ਤੇ ਭੁੱਖ ਹੜਤਾਲ 16 ਦਸੰਬਰ ਨੂੰ

PPN1212201501

ਬਠਿੰਡਾ, 12 ਦਸੰਬਰ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਟੀਚਰਜ਼ ਹੋਮ ਵਿਖੇ ਐਸ. ਐਸ ਏ/ ਰਮਸਾ ਅਧਿਆਪਕ ਯੂਨੀਅਨ ਦੀ ਜਿਲ੍ਹਾ ਪੱਧਰ ਦੀ ਮੀਟਿੰਗ ਵਿਚ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ 16 ਦਸੰਬਰ ਨੂੰ ਸਥਾਨਕ ਡੀ ਸੀ ਦਫ਼ਤਰ ਸਾਹਮਣੇ ਇਕ ਰੋਜਾ ਭੁੱਖ ਹੜਤਾਲ ਸੰਬੰਧੀ ਰੂਪ ਰੇਖਾ ਨੂੰ ਅੰਤਿਮ ਛੂਹ ਦਿੰਦੇ ਹੋਏ ਡਿਉਟੀਆਂ ਲਾਈਆਂ ਗਈਆਂ। ਮੀਟਿੰਗ ਵਿੱਚ ਹਾਜ਼ਰੀਨਾਂ ਨੂੰ ਸੰਬੋਧਨ ਕਰਦਿਆਂ ਆਗੂਆਂ ਨੇ ਦੱਸਿਆ ਕਿ ਐਸ ਐਸ ਏ/ ਰਮਸਾ ਅਧਿਆਪਕ, ਲੈਬ ਅਟੈਡੈਂਟ, ਹੈਂਡਮਾਸਟਰ ਪਿਛਲੇ 7 ਸਾਲਾਂ ਤੋਂ ਆਪਣੀਆਂ ਸੇਵਾਵਾਂ ਨੂੰ ਰੈਗੁਲਰ ਕਰਾਉਣ ਲਈ ਸੰਘਰਸ਼ ਕਰ ਰਹੇ ਹਨ ਪ੍ਰੰਤੂ ਮੁੱਖ ਮੰਤਰੀ ਪੰਜਾਬ, ਸਿੱਖਿਆਂ ਮੰਤਰੀ ਅਤੇ ਹੋਰ ਅਧਿਕਾਰੀਆਂ ਨਾਲ ਦਰਜਨਾਂ ਮੀਟਿੰਗਾਂ ਹੋਣ ਦੇ ਬਾਵਜੂਦ ਬਿਨ੍ਹਾਂ ਭਰੋਸੇ ਤੋਂ ਕੁਝ ਨਹੀ ਮਿਲਿਆਂ। ਪਿਛਲੇ 22 ਨਵੰਬਰ ਨੂੰ ਹੋਈ ਸਿੱਖਿਆ ਮੰਤਰੀ ਅਤੇ ਪੈਨਲ ਨਾਲ ਮੀਟਿੰਗ ਵਿੱਚ ਜਲਦੀ ਇਨ੍ਹਾਂ ਨੂੰ ਮਹਿਕਮੇ ਵਿਚ ਲੈ ਕੇ ਰੈਗੁਲਰ ਕਰਨ ਦੀ ਸਹਿਮਤੀ ਦਿੱਤੀ ਗਈ ਲੇਕਿਨ ਹੁਣ ਤੱਕ ਕੋਈ ਕਾਰਵਾਈ ਨਹੀ ਹੋਈ ਜਿਸ ਕਾਰਨ ਝੂਠੇ ਭਰੋਸੇ ਤੋਂ ਤੰਗ ਆਕੇ ਐਸ ਐਸ ਏ /ਰਮਸਾ ਅਧਿਆਪਕਾਂ ਨੇ ਆਪਣੇ ਆਪਣੇ ਜਿਲਿਆਂ ਵਿਚ ਇਕ ਰੋਜ਼ਾ ਭੁੱਖ ਹੜਤਾਲ ਰੱਖਣ ਦਾ ਫੈਸਲਾ ਕੀਤਾ ਹੈ। ਜਿਸ ਤਹਿਤ ਬਠਿੰਡੇ ਜਿਲ੍ਹੇ ਵਿਚੋਂ ਜਿਲ੍ਹਾ ਪ੍ਰਧਾਨ ਬੇਅੰਤ ਸਿੰਘ ਫੁਲੇਵਾਲ, ਜਤਿੰਦਰ ਕੁਮਾਰ, ਨਰੇਸ਼ ਕੁਮਾਰ, ਨਛੱਤਰ ਸਿੰਘ ,ਮੈਡਮ ਜਸਮੀਤ ਕੌਰ, ਕੋਮਲ ਮੈਡਮ ਆਦਿ ਅਧਿਆਪਕ ਰੋਸ ਵਿਚ 16 ਦਸੰਬਰ ਨੂੰ ਆਪਣੇ ਸਾਰੇ ਜਿਲ੍ਹੇ ਦੇ ਸਾਥੀਆਂ ਨਾਲ ਭੁੱਖ ਹੜਤਾਲ ‘ਤੇ ਬੈਠਣਗੇ। ਇਸ ਸਮੇਂ ਉਨ੍ਹਾਂ ਦੇ ਨਾਲ ਅਵਤਾਰ ਸਿੰਘ, ਮਨਿੰਦਰ ਸਿੰਘ, ਨਰਿੰਦਰ ਸਿੰਘ, ਅਮਨਦੀਪ ਸਿੰਘ ਸਿੱਧੂ, ਮੈਡਮ ਅਨਾਮਿਕਾ ਵੀ ਹਾਜ਼ਰ ਸਨ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply