Sunday, June 14, 2026

’ਬੈਡਮਿੰਟਨ ਕਲੱਬ’ ਪੱਟੀ ਦੇ ਮੈਂਬਰਾਂ ਕੈਰੋਂ ਦਾ ਕੀਤਾ ਧੰਨਵਾਦ

PPN1712201516

ਪੱਟੀ 16 ਦਸੰਬਰ (ਅਵਤਾਰ ਸਿੰਘ ਢਿੱਲੋਂ) – ਆਦੇਸ਼ ਪ੍ਰਤਾਪ ਸਿੰਘ ਕੈਰੋਂ ਕੈਬਨਿਟ ਮੰਤਰੀ ਪੰਜਾਬ ਵੱਲੋਂ ਪੱਟੀ ਵਿੱਚ ਬਣਵਾਏ ਜਾ ਰਹੇ ਆਧੁਨਿਕ ਖੇਡ ਸਟੇਡੀਅਮ ਨਾਲ ਇਲਾਕੇ ਦੇ ਨੌਜਵਾਨਾਂ ਨੂੰ ਵੱਡੀ ਸਹੂਲਤ ਮਿਲੇਗੀ ਅਤੇ ਉਹ ਖੇਡਾ ਪ੍ਰਤੀ ਜਾਗਰੂਕ ਹੋਣਗੇ। ਇਨਾਂ ਸ਼ਬਦਾਂ ਦਾ ਪ੍ਰਗਟਾਵਾ ‘ਬੈਡਮਿੰਟਨ ਕਲੱਬ’ ਪੱਟੀ ਦੇ ਪ੍ਰਧਾਨ ਰਾਜਨਪ੍ਰੀਤ ਸਿੰਘ (ਕੌਂਸਲਰ) ਅਤੇ ਸਮੂਹ ਮੈਂਬਰਾਂ ਨੇ ਮੰਤਰੀ ਕੈਰੋਂ ਦਾ ਖੇਡ ਸਟੇਡੀਅਮ ਬਣਵਾਉਣ ਲਈ ਧੰਨਵਾਦ ਕਰਦਿਆਂ ਕੀਤਾ। ਰਾਜਨਪ੍ਰੀਤ ਸਿੰਘ ਨੇ ਦੱਸਿਆ ਕਿ ਖੇਡ ਸਟੇਡੀਅਮ ਤੋਂ ਇਲਾਵਾ ਕੈਰੋਂ ਵੱਲੋਂ ‘ਪੁਰਾਣੀ ਬੈਡਮਿੰਟਨ ਕਲੱਬ’ ਵਿਖੇ ਇੱਕ ‘ਇਨਡੋਰ ਬੈਡਮਿੰਟਨ ਕੋਰਟ’ ਦਾ ਵੀ ਨਿਰਮਾਣ ਕਰਵਾਇਆ ਜਾ ਰਿਹਾ ਹੈ, ਜਿਸ ਲਈ ਅਸੀਂ ਸਦਾ ਮੰਤਰੀ ਕੈਰੋਂ ਦੇ ਰਿਣੀ ਰਹਾਂਗੇ। ਇਸ ਮੌਕੇ ਮਨਮੀਤ ਸਿੰਘ ਰਿੰਕਾ, ਮਨਜੀਤ ਸਿੰਘ, ਸੁਖਮਨਜੀਤ ਸਿੰਘ, ਅੰਕੁਸ਼ ਖੰਨਾ, ਸੌਰਭ ਸ਼ਰਮਾ, ਅਨਕੇਤ ਨਰੂਲਾ, ਸ਼ੈਰੀ, ਵੈਭਵ, ਵਿਦਿਤ, ਮਇੰਕ, ਗੁਰਪ੍ਰੀਤ ਸਿੰਘ ਬਰਾੜ, ਹਰਮਨਦੀਪ ਬੇਦੀ, ਸ਼ਮਸ਼ੇਰ ਸਿੰਘ ਉਪਲ, ਹਰਪ੍ਰੀਤ ਦਾਸੂਵਾਲ, ਲਖਵਿੰਦਰ ਸਿੰਘ ਕਾਲਾ, ਗੁਰਕੀਰਤ ਸਾਹਿਬ, ਸ਼ਿਵਦੀਪ ਮਹਿਤਾ, ਸਿਮਰਜੀਤ ਸਰਾਫ, ਗੁਰਪ੍ਰੀਤ ਸਿੰਘ ਸੱਗੂ, ਸੰਦੀਪ ਸਿੰੰਘ ਸੱਗੂ, ਗਗਨਦੀਪ ਸਿੰਘ ਅਤੇ ਸੰਨੀ ਬਰਾੜ ਆਦਿ ਹਾਜ਼ਿਰ ਸਨ।

Check Also

ਗੁਰਦੁਆਰਾ ਸ਼ਹੀਦ ਬਾਬਾ ਗੁਰਬਖਸ਼ ਸਿੰਘ ਵਿਖੇ ਬੇਅਦਬੀ ਕਰਨ ਦੀ ਕੋਸ਼ਿਸ਼ ਦਾ ਐਡਵੋਕੇਟ ਧਾਮੀ ਨੇ ਲਿਆ ਸਖ਼ਤ ਨੋਟਿਸ

ਅੰਮ੍ਰਿਤਸਰ, 11 ਜਨ (ਜਗਦੀਪ ਸਿੰਘ) – ਸੱਚਖੰਡ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਅੰਦਰ ਸਥਿਤ ਗੁਰਦੁਆਰਾ ਸ਼ਹੀਦ …

Leave a Reply