Saturday, April 11, 2026

ਮੰਤਰੀ ਅਨਿਲ ਜੋਸ਼ੀ ਨੇ ਜਿਲਾ ਸ਼ਾਪਿੰਗ ਕੰਪਲੈਕਸ ਕੰਪਲੈਕਸ ਦਾ ਕੀਤਾ ਦੌਰਾ

PPN2112201513

ਅੰਮ੍ਰਿਤਸਰ, 21 ਦਸੰਬਰ (ਜਗਦੀਪ ਸਿੰਘ ਸੱਗੂ) ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਸ੍ਰੀ ਅਨਿਲ ਜੋਸ਼ੀ ਵਲੋਂ ਰਣਜੀਤ ਐਵਨਿਊ ਸਥਿਤ ਡਿਸਟ੍ਰਿਕ ਸ਼ਾਪਿੰਗ ਕੰਪਲੈਕਸ ਦਾ ਦੌਰਾ ਕੀਤਾ ਅਤੇ ਇਲਾਕਾ ਵਾਸੀਆਂ ਤੇ ਦੁਕਾਨਦਾਰਾਂ ਦੀਆਂ ਮੁਸ਼ਕਲਾਂ ਸੁਣੀਆਂ ਅਤੇ ਸਬੰਧਤ ਅਧਿਕਾਰੀਆਂ ਨੂੰ ਮਾਰਕੀਟ ਦੇ ਪਿਛਲ਼ੇ ਪਾਸੇ ਪਾਰਕਿੰਗ ਠੀਕ ਕਰਨ ਅਤੇ ਇੱਕ ਬਾਥਰੂਮ ਬਣਉਣ ਦੀਆਂ ਹਦਾਇਤਾਂ ਦਿੱਤੀਆਂ।ਸ੍ਰੀ ਜੋਸ਼ੀ ਨੇ ਇਸ ਮੌਕੇ ਕਿਹਾ ਕਿ ਗਠਜੋੜ ਸਰਕਾਰ ਲੋਕਾਂ ਨੂੰ ਸੁਖ ਸਹੂਲਤਾਂ ਉਪਲੱਬਧ ਕਰਵਾਉਣ ਲਈ ਹਰ ਸੰਭਵ ਉਪਰਾਲਾ ਕਰ ਰਹੀ ਹੈ। ਉਨਾਂ ਕਿਹਾ ਕਿ ਪਰਕਿੰਗ ਠੀਕ ਹੋਣ ਅਤੇ ਬਾਥਰੂਮ ਬਨਣ ਨਾਲ ਮਾਰਕੀਟ ਵਿੱਚ ਆਉੁਣ ਵਾਲੇ ਗ੍ਰਾਹਕਾਂ ਤੋਂ ਇਲਾਵਾ ਦੁਕਾਨਦਾਰਾਂ ਨੂੰ ਵੱਡੀ ਰਾਹਤ ਮਿਲੇਗੀ। ਸ੍ਰੀ ਜੋਸ਼ੀ ਨੇ ਮਾਰਕੀਟ ਅੇਸੋਸੀਏਸ਼ਨ ਨੂੰ ਅਪੀਲ ਕੀਤੀ ਕਿ ਉਹ ਲੋੜੀਂਦੇ ਕੰਮ ਸਰਕਾਰ ਦੇ ਧਿਆਨ ਵਿੱਚ ਲਿਆਵੇ ਅਤੇ ਸਾਰੇ ਮਿਲ ਕੇ ਸਾਫ ਸਫਾਈ ਦਾ ਪੂਰਾ ਧਿਆਨ ਰੱਖਣ, ਕਿਉਂਕਿ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਸਰਕਾਰ ਦਾ ਕੋਈ ਵੀ ਕਾਰਜ਼ ਸਫਲ ਨਹੀਂ ਹੋ ਸਕਦਾ।ਇਸ ਮੌਕੇ ਜਤਿੰਦਰ ਨਾਗਪਾਲ, ਵੀਨ ਮਿੱਤਲ, ਨਮਿਸ਼ ਨਾਗਪਾਲ, ਪ੍ਰਿਪਾਲ ਸਿੰਘ ਫੌਜੀ, ਵਿਕਾਸ ਮਹਿਰਾ, ਆਸ਼ੀਸ਼ ਮੋਹਰਾ, ਅਮਰਦੀਪ ਸਿੰਘ ਬੇਦੀ, ਭੁਪਿੰਦਰ ਸਿੰਘ, ਵਿਕਰਾਂਤ, ਮੋਹਨ ਸਿੰਘ ਅੜੀ, ਪਲਵਿੰਦਰ ਕੁਮਾਰ ਅਤੇ ਗੌਰਾਂਗ ਆਦਿ ਮੌਜੂਦ ਸਨ।

Check Also

ਖਾਲਸਾ ਕਾਲਜ ਨਰਸਿੰਗ ਦੇ ਵਿਦਿਆਰਥੀਆਂ ਨੇ ਫਲਾਵਰ ਸ਼ੋਅ ’ਚ ਹਾਸਲ ਕੀਤਾ ਸ਼ਾਨਦਾਰ ਸਥਾਨ

ਅੰਮ੍ਰਿਤਸਰ, 10 ਅਪ੍ਰੈਲ (ਸੁਖਬੀਰ ਸਿੰਘ ਖੁਰਮਣੀਆਂ) – ਖ਼ਾਲਸਾ ਕਾਲਜ ਆਫ਼ ਨਰਸਿੰਗ ਦੇ ਵਿਦਿਆਰਥੀਆਂ ਨੇ ਖ਼ਾਲਸਾ …

Leave a Reply