Monday, July 8, 2024

ਈਸਾਈਆਂ ਦੀਆਂ ਦੋਵੇਂ ਧਿਰਾਂ ਪ੍ਰੋਟੈਸਟੈਂਟ ਅਤੇ ਰੋਮਨ ਕੈਥੋਲਿਕ ਦੇ ਮੁਖੀਆਂ ਵੱਲੋਂ ਵਾਤਾਵਰਨ ਪ’ਖੀ ਅਹਿਮ ਫੈਸਲਾ

PPN2112201512

ਅੰਮ੍ਰਿਤਸਰ, 21 ਦਸੰਬਰ (ਜਗਦੀਪ ਸਿੰਘ ਸੱਗੂ)- ਦਿਲਬੀਰ ਫਾਊਂਡੇਸ਼ਨ ਅਤੇ ਵਰਲਡ ਵਾਈਡ ਫੰਡ ਫਾਰ ਨੇਚਰ, ਪੰਜਾਬ ਵੱਲੋਂ ਕਰਵਾਈ ਗਈ ਮਹੱਤਵਪੂਰਨ ਮੀਟਿੰਗ ਦੇ ਵਿੱਚ ਈਸਾਈ ਧਰਮ ਦੀਆਂ ਦੋਵੇਂ ਧਿਰਾਂ ਦੇ ਮੁਖੀਆਂ ਵੱਲੋਂ 2016 ਲਈ ਵਾਤਾਵਰਨ ਪੱਖੀ ਇੱਕ ਅਹਿਮ ਫੈਸਲਾ ਲਿਆ ਗਿਆ। ਇਸ ਮੀਟਿੰਗ ਵਿੱਚ ਮੋਸਟ ਰੈਵਰਨਡ ਪੀ.ਕੇ. ਸਾਮੰਤਰਾਏ ਜੋ ਕਿ ਚਰਚ ਆਫ ਨਾਰਥ ਇੰਡੀਆ ਦੇ ਮੁਖੀ ਹਨ ਅਤੇ ਡੀਉਸਿਸ ਆਫ ਅੰਮ੍ਰਿਤਸਰ ਦੇ ਬਿਸ਼ਪ ਵੀ ਹਨ, ਨੇ ਉੱਤਰੀ ਭਾਰਤ ਦੀਆਂ ਸਾਰੀਆਂ ਚਰਚਾਂ ਦੀ ਨੁਮਾਇਂਦਗੀ ਕੀਤੀ। ਇਸ ਮੀਟਿੰਗ ਨੂੰ ਮੋਸਟ ਰੈਵਰਨਡ ਬਿਸ਼ਪ ਫਰੈਂਕੋ ਮੁਲੱਕਲ ਜੋ ਕਿ ਰੋਮਨ ਕੈਥੋਲਿਕ ਚਰਚਾਂ ਦੇ ਇਸ ਇਲਾਕੇ ਦੇ ਮੁਖੀ ਹਨ, ਦੀਆਂ ਦੁਆਵਾਂ ਵੀ ਮਿਲੀਆਂ। ਉਹਨਾਂ ਦੀ ਨੁਮਾਇਂਦਗੀ ਰੇਵਰੈਨਡ ਫਾਦਰ ਜੋਨ੍ਹ ਏਡੀਅਨ ਨੇ ਕੀਤੀ।ਈਸਾਈ ਧਰਮ ਨੂੰ ਮੰਨਣ ਵਾਲਿਆਂ ਦੀ ਗਿਣਤੀ 28 ਮਿਲੀਅਨ ਦੇ ਕਰੀਬ ਹੈ।ਇਸ ਮੀਟਿੰਗ ਵਿੱਚ ਲਿਆ ਗਿਆ ਗਰੀਨ ਕ੍ਰਿਸਮਿਸ ਮਨਾਉਣ ਦਾ ਸੁਨੇਹਾ ਉੱਤਰੀ ਭਾਰਤ ਦੀਆਂ ਸਾਰੀਆਂ ਚਰਚਾਂ ਅਤੇ ਹੋਰ ਵੀ ਥਾਵਾਂ ਤੇ ਪੁੱਜੇਗਾ।
ਮੋਸਟ ਰੈਵਰਨਡ ਬਿਸ਼ਪ ਸਾਮੰਤਰਾਏ ਨੇ ਆਪਣੇ ਅਧੀਨ ਆਉਂਦੀਆਂ 27 ਡੀਉਸਿਸ ਅਤੇ ਉਹਨਾਂ ਦੇ ਅਧੀਨ ਆਉਂਦੀਆਂ ਸਾਰੀਆਂ ਚਰਚਾਂ ਨੂੰ ਗਰੀਨ ਕ੍ਰਿਸਮਿਸ ਮਨਾਉਣ ਦਾ ਨਿਰਦੇਸ਼ ਦਿੱਤਾ ਹੈ।ਜਿਨ੍ਹਾਂ ਵਿੱਚ ਉਹਨਾਂ ਕਿਹਾ ਕਿ ਅਸੀਂ ਪਲਾਸਟਿਕ ਦੀ ਵਰਤੋਂ ਨਹੀਂ ਕਰਾਂਗੇ, ਪਾਣੀ ਅਤੇ ਊਰਜਾ ਬਚਾਵਾਂਗੇ ਅਤੇ ਸੁਚੱਜੀ ਜੀਵਨ ਜਾਚ ਅਪਣਾ ਕੇ ਕੁਦਰਤ ਦਾ ਭਲਾ ਕਰਨ ਬਾਰੇ ਸੋਚਾਂਗੇ। ਉਹਨਾਂ ਗਿਰਜਾਂ ਘਰਾਂ, ਸਕੂਲ਼ਾਂ, ਕਾਲਜਾਂ ਅਤੇ ਕਬਰਿਸਤਾਨਾਂ ਨੂੰ ਜਨਵਰੀ ਅਤੇ ਜੁਲਾਈ ਦੇ ਮਹੀਨੇ ਵਿੱਚ ਪੇੜ ਲਾਉਣ ਦੀ ਮੁਹਿੰਮ ਸ਼ੁਰੂ ਕਰਨ ਬਾਰੇ ਵੀ ਕਿਹਾ ਹੈ। ਇਸ ਮਿਸ਼ਨ ਦੇ ਅਧੀਨ ਚਲ ਰਹੇ ਸਕੂਲਾਂ, ਕਾਲਜਾਂ ਵਿੱਚ ਵਾਤਾਵਰਨ ਸੰਬੰਧੀ ਪ੍ਰੈਕਟੀਕਲ ਨੇਚਰ ਵਰਕਸ਼ਾਪਾਂ ਰਾਹੀਂ ਸਿੱਖਿਆ ਦਿੱਤੀ ਜਾਵੇਗੀ। ਉਹਨਾਂ ਵਰਲਡ ਵਾਈਡ ਫੰਡ ਫਾਰ ਨੇਚਰ ਅਤੇ ਦਿਲਬੀਰ ਫਾਊਂਡੇਸ਼ਨ ਨੁੰ ਕੁਦਰਤੀ ਕਾਰਜਾਂ ਦੀ ਵਿਧੀ ਦਰਸਾਉਣ ਲਈ ਬੇਣਤੀ ਕੀਤੀ। ਇਸ ਮੁਹਿੰਮ ਅਧੀਨ ਪੱਤਲਾਂ ਦੀ ਵਰਤੋਂ, ਕਾਗਜਾਂ ਦੀ ਮੁੜਵਰਤੋਂ ਅਤੇ ਰੁੱਖਾਂ ਦੀਆਂ ਕਿਸਮਾਂ ਬਾਰੇ ਜਾਣਕਾਰੀ ਦਿੱਤੀ ਜਾਵੇਗੀ। ਉਹਨਾਂ ਨੇ ਭਰੋਸਾ ਦਿਵਾਇਆ ਕਿ ਭਵਿੱਖ ਵਿੱਚ ਈਸਾਈ ਧਰਮ ਦੀ ਡੀਉਸਿਸ ਵਾਤਾਵਰਨ ਪ੍ਰਤੀ ਮੁੱਢਲੇ ਕਦਮ ਚੁੱਕੇਗੀ ਅਤੇ ਇੱਕ ਗਰੀਨ ਡੀਉਸਿਸ ਅਖਵਾਏਗੀ। ਰੈਵਰੈਨਡ ਫਾਦਰ ਜੋਨ੍ਹ ਏਡੀਅਨ ਨੇ ਰੋਮਨ ਕੈਥੋੋਲਿਕ ਈਸਾਈਆਂ ਵੱਲੋਂ ਵੀ ਭਰੋਸਾ ਦਿਵਾਇਆ। ਉਹਨਾਂ ਅਖਿਆ ਕਿ ਰੋਮਨ ਕੈਥੋਲਿਕ ਅਧੀਨ 120 ਗਿਰਜਾ ਘਰ ਅਤੇ ਅਨੇਕ ਵਿੱਦਿਅਕ ਅਦਾਰੇ ਇੱਕ ਗਰੀਨ ਅਜੋਂਡਾ ਅਪਨਾਉਣਗੇ। ਉਹਨਾਂ ਪੋਪ ਫਰਾਂਸਿਸ ਤੋਂ ਸਿ’ਖਿਆ ਲੈਂੋਦਿਆਂ ਅਖਿਆ ਕਿ ਅਸੀਂ ਸਭ ਧਰਤੀ ਦੇ ਰਾਖੇ ਹਾਂ। ਮਨੁੱਖਤਾ ਨੂੰ ਬਚਾਉਣਾ ਅਤੇ ਕੁਦਰਤ ਦਾ ਸਨਮਾਨ ਕਰਨਾ ਸਾਡੀ ਜਿੰਮੇਵਾਰੀ ਹੈ। ਉਹਨਾਂ ਇਹ ਵੀ ਆਖਿਆ ਕਿ ਧਰਤੀ ਸਾਡੀ ਮਾਂ ਹੈ ਅਤੇ ਇਸਦੀ ਬੇਢੰਗੀ ਵਰਤੋਂ ਅਤੇ ਬਲਾਤਕਾਰ ਨਹੀਂ ਹੋਣ ਦਿੱਤਾ ਜਾਵੇਗਾ। ਉਹਨਾਂ ਅਖਿਆ ਕਿ ਅ’ਜ ਦੀ ਇਹ ਅਵਾਜ ਭਵਿੱਖ ਦੇ ਬਚਾਉ ਲਈ ਇੱਕ ਉਮੀਦ ਬਣੀ ਹੈ।
ਗੁਨਬੀਰ ਸਿੰਘ ਪ੍ਰਧਾਨ ਦਿਲਬੀਰ ਫਾਊਂਡੇਸ਼ਨ ਅਤੇ ਚੇਅਰਪਰਸਨ ਵਰਲਡ ਵਾਈਡ ਫੰਡ ਫਾਰ ਨੇਚਰ, ਪੰਜਾਬ ਨੇ ਅਖਿਆ ਕਿ ਈਸਾਈ ਧਰਮ ਦੇ ਮੁਖੀਆਂ ਦੇ ਅਸੀਂ ਰਿਣੀ ਹਾਂ। ਉਹਨਾਂ ਆਖਿਆ ਕਿ ਸਾਰਾ ਈਸਾਈ ਜਗਤ ਇੱਕਜੁਟ ਹੋਕੇ ਕੁਦਰਤ ਨੂੰ ਬਚਾਉਣ ਲਈ ਲੱਖਾਂ ਯੋਧੇ ਤਿਆਰ ਕਰੇਗਾ। ਇਸ ਪ੍ਰੋਗਰਾਮ ਦਾ ਆਗਾਜ ਉੱਤਰੀ, ਪੱਛਮੀ ਅਤੇ ਪੂਰਵੀ ਭਾਰਤ ਵਿੱਚ ਗਰੀਨ ਕ੍ਰਿਸਮਿਸ ਤੋਂ ਹੋਵੇਗਾ। 2016 ਦੇ ਸਾਲ ਵਿੱਚ ਇਸ ਕਾਰਜ ਦੇ ਤਹਿਤ ਰਾਸਾਇਨਿਕ ਪਦਾਰਥਾਂ ਰਹਿਤ ਭੋਜਨ, ਪਾਣੀ ਤੇ ਊਰਜਾ ਦਾ ਬਚਾਉ, ਪਲਾਸਟਿਕ ਦੀ ਵਰਤੋਂ ਤੇ ਪਾਬੰਦੀ, ਹਰਿਆ ਭਰਿਆ ਅਤੇ ਸਵੱਛ ਵਾਤਾਵਰਨ ਲਈ ਪ੍ਰੋਗਰਾਮ ਚਲਾਏ ਜਾਣਗੇ।ਉਹਨਾਂ ਕਿਹਾ ਕਿ ਇੱਕ ਸੋਹਣੇ ਅਤੇ ਸੁਨਿਹਰੀ ਭਵਿ’ਖ ਲਈ ਈਸਾਈ ਕੌਮ ਦੇ ਸਾਥ ਲਈ ਅਸੀਂ ਧੰਨਵਾਦੀ ਹਾਂ।

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply