ਬਠਿੰਡਾ, 2 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਆਰ.ਵੀ.ਡੀ.ਏ.ਵੀ.ਪਬਲਿਕ.ਸਕੂਲ ਵਿਖੇ ਨਵੇਂ ਸਾਲ ਦੇ ਸ਼ੁਭ-ਆਗਮਨ ਨੂੰ ਮੁੱਖ ਰੱਖ ਕੇ ਪਵਿੱਤਰ ਵੈਦਿਕ ਮੰਤਰਾਂ ਦੇ ਉਚਾਰਨ ਨਾਲ ”ਹਵਨਕਰਵਾਇਆ ਗਿਆ। ਜਿਸ ਵਿੱਚ ਸਕੂਲ ਦੇ ਪ੍ਰਿੰਸੀਪਲ, ਵਾਇਸ-ਪ੍ਰਿੰਸੀਪਲ, ਅਧਿਆਪਿਕਾਂ ਤੋਂ ਇਲਾਵਾ ਸਕੂਲ ਦੇ ਸਾਰੇ ਕਰਮਚਾਰੀਆਂ ਨੇ ਸ਼ਿਰਕਤ ਕਰਕੇ ਨਵੇਂ ਵਰ੍ਹੇ ਦੀ ਖੁਸ਼ਆਮਦੀਦ ਪ੍ਰਭੂ ਦਾ ਗੁਣਗਾਨ ਕਰਕੇ ਅਤੇ ਆਸ਼ੀਰਵਾਦ ਲੈ ਕੇ ਕੀਤੀ। ਇਸ ਮੌਕੇ ਪ੍ਰਿੰਸੀਪਲ ਡਾ.ਸਤਵੰਤ ਭੁੱਲਰ ਨੇ ਪੂਰੇ ਸਟਾਫ ਨੂੰ ਨਵੇਂ ਵਰ੍ਹੇ ਦੀ ਮੁਬਾਰਕਵਾਦ ਦਿੰਦੇ ਹੋਏ ਕਿਹਾ ਕਿ ਤਬਦੀਲੀ ਕੁਦਰਤ ਦਾ ਨਿਯਮ ਹੈ।ਇਸ ਨੂੰ ਇੱਕ ਰਵਾਇਤ ਵਾਂਗ ਮਨਾਉਣਾ ਮਨੁੱਖ ਨੂੰ ਆਸ਼ਾਵਾਦੀ ਬਣਾਈ ਰੱਖਣ ਵਿੱਚ ਸਹਾਈ ਹੁੰਦਾ ਹੈ। ਬੀਤਿਆ ਸਮਾਂ ਹਮੇਸ਼ਾ ਵਰਤਮਾਨ ਨੂੰ ਰਾਹ ਦਿਖਾਉਦਾ ਹੈ ਅਤੇ ਉਸ ਵਿੱਚੋਂ ਭਵਿੱਖ ਨੂੰ ਦੇਖਣ ਦੀ ਕਾਬਲੀਅਤ ਬਖਸ਼ਦਾ ਹੈ।ਨਵਾਂ ਨਵਾਂ ਸਾਲ ਹਮੇਸ਼ਾਂ ਮੁਬਾਰਕ ਹੁੰਦਾ ਹੈ ਕਿਉਕਿ ਇਹ ਸਾਨੂੰ ਗਲਤ ਸੋਚ, ਗਲਤ ਕਦਮ ਅਤੇ ਅਣਜਾਣੇ ਵਿੱਚ ਕੋਈ ਗਲਤ ਕਾਰ-ਵਿਹਾਰ ਨੂੰ ਠੀਕ ਕਰਨ ਦਾ ਮੌਕਾ ਦਿੰਦਾ ਹੈ। ਉਨ੍ਹਾਂ ਪੂਰੇ ਡੀ.ਏ.ਵੀ ਪਰਿਵਾਰ, ਸ਼ਹਿਰ ਵਾਸੀਆਂ ਨੂੰ 2016 ਨੂੰ ਖੁਸ਼ਆਮਦੀਦ ਕਹਿੰਦਿਆਂ ਇੱਕ-ਦੂਜੇ ਨੂੰ ਸਿਹਤਮੰਦ ਹੁਣ ਅਤੇ ਪਰਿਵਾਰਿਕ ਸੁੱਖ-ਸ਼ਾਂਤੀ ਦੀਆਂ ਦੁਆਵਾਂ ਦਿੰਦੇ ਹੋਏ ਪ੍ਰਮਾਤਮਾ ਦੀ ਮਿਹਰ ਦੀ ਕਾਮਨਾ ਕੀਤੀ। ਜਲਦੀ ਉਠਣਾ, ਈਸ਼ਵਰ ਵੰਦਨਾ ਆਦਿ ਸਾਤਵਿਕ ਗੁਣਾਂ ਨੂੰ ਅਪਣਾਉਣਾ ਚਾਹੀਦਾ ਹੈ,ਤਾਂ ਕਿ ਸਮਾਜ ਵਿੱਚ ਇੱਕ ਪਵਿੱਤਰ ਅਤੇ ਪzzੇਰਨਾਦਾਇਕ ਮਾਹੌਲ ਸਿਰਜਿਆ ਜਾ ਸਕੇ। ਸ਼ਲੋਕ ਦੇ ਉਚਾਰਨ ਅਤੇ ਸ਼ਾਂਤੀ ਪਾਠ ਨਾਲ ਸਮਾਜ ਭਲਾਈ ਲਈ ਪ੍ਰਰਾਥਨਾ ਕੀਤੀ
Check Also
ਰੰਗਮੰਚ ਕਲਾਕਾਰ ਕੈਲਾਸ਼ ਕੌਰ ਦੇ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ
ਸੰਗਰੂਰ, 5 ਅਕਤੂਬਰ (ਜਗਸੀਰ ਲੌਂਗੋਵਾਲ) – ਤਰਕਸ਼ੀਲ ਸੁਸਾਇਟੀ ਪੰਜਾਬ ਨੇ ਪ੍ਰਸਿੱਧ ਲੋਕਪੱਖੀ ਨਾਟਕਕਾਰ ਅਤੇ ਚਿੰਤਕ …