Monday, July 8, 2024

ਨਵੇਂ ਸਾਲ ਦੇ ਸ਼ੁਭ-ਆਗਮਨ ਮੌਕੇ ਪਵਿੱਤਰ ਵੈਦਿਕ ਮੰਤਰਾਂ ਦੇ ਉਚਾਰਨ ਨਾਲ ”ਹਵਨ” ਕਰਵਾਇਆ

ਬਠਿੰਡਾ, 2 ਜਨਵਰੀ (ਜਸਵਿੰਦਰ ਸਿੰਘ ਜੱਸੀ, ਅਵਤਾਰ ਸਿੰਘ ਕੈਂਥ)- ਸਥਾਨਕ ਆਰ.ਵੀ.ਡੀ.ਏ.ਵੀ.ਪਬਲਿਕ.ਸਕੂਲ ਵਿਖੇ ਨਵੇਂ ਸਾਲ ਦੇ ਸ਼ੁਭ-ਆਗਮਨ ਨੂੰ ਮੁੱਖ ਰੱਖ ਕੇ ਪਵਿੱਤਰ ਵੈਦਿਕ ਮੰਤਰਾਂ ਦੇ ਉਚਾਰਨ ਨਾਲ ”ਹਵਨ”ਕਰਵਾਇਆ ਗਿਆ। ਜਿਸ ਵਿੱਚ ਸਕੂਲ ਦੇ ਪ੍ਰਿੰਸੀਪਲ, ਵਾਇਸ-ਪ੍ਰਿੰਸੀਪਲ, ਅਧਿਆਪਿਕਾਂ ਤੋਂ ਇਲਾਵਾ ਸਕੂਲ ਦੇ ਸਾਰੇ ਕਰਮਚਾਰੀਆਂ ਨੇ ਸ਼ਿਰਕਤ ਕਰਕੇ ਨਵੇਂ ਵਰ੍ਹੇ ਦੀ ਖੁਸ਼ਆਮਦੀਦ ਪ੍ਰਭੂ ਦਾ ਗੁਣਗਾਨ ਕਰਕੇ ਅਤੇ ਆਸ਼ੀਰਵਾਦ ਲੈ ਕੇ ਕੀਤੀ। ਇਸ ਮੌਕੇ ਪ੍ਰਿੰਸੀਪਲ ਡਾ.ਸਤਵੰਤ ਭੁੱਲਰ ਨੇ ਪੂਰੇ ਸਟਾਫ ਨੂੰ ਨਵੇਂ ਵਰ੍ਹੇ ਦੀ ਮੁਬਾਰਕਵਾਦ ਦਿੰਦੇ ਹੋਏ ਕਿਹਾ ਕਿ ਤਬਦੀਲੀ ਕੁਦਰਤ ਦਾ ਨਿਯਮ ਹੈ।ਇਸ ਨੂੰ ਇੱਕ ਰਵਾਇਤ ਵਾਂਗ ਮਨਾਉਣਾ ਮਨੁੱਖ ਨੂੰ ਆਸ਼ਾਵਾਦੀ ਬਣਾਈ ਰੱਖਣ ਵਿੱਚ ਸਹਾਈ ਹੁੰਦਾ ਹੈ। ਬੀਤਿਆ ਸਮਾਂ ਹਮੇਸ਼ਾ ਵਰਤਮਾਨ ਨੂੰ ਰਾਹ ਦਿਖਾਉਦਾ ਹੈ ਅਤੇ ਉਸ ਵਿੱਚੋਂ ਭਵਿੱਖ ਨੂੰ ਦੇਖਣ ਦੀ ਕਾਬਲੀਅਤ ਬਖਸ਼ਦਾ ਹੈ।ਨਵਾਂ ਨਵਾਂ ਸਾਲ ਹਮੇਸ਼ਾਂ ਮੁਬਾਰਕ ਹੁੰਦਾ ਹੈ ਕਿਉਕਿ ਇਹ ਸਾਨੂੰ ਗਲਤ ਸੋਚ, ਗਲਤ ਕਦਮ ਅਤੇ ਅਣਜਾਣੇ ਵਿੱਚ ਕੋਈ ਗਲਤ ਕਾਰ-ਵਿਹਾਰ ਨੂੰ ਠੀਕ ਕਰਨ ਦਾ ਮੌਕਾ ਦਿੰਦਾ ਹੈ। ਉਨ੍ਹਾਂ ਪੂਰੇ ਡੀ.ਏ.ਵੀ ਪਰਿਵਾਰ, ਸ਼ਹਿਰ ਵਾਸੀਆਂ ਨੂੰ 2016 ਨੂੰ ਖੁਸ਼ਆਮਦੀਦ ਕਹਿੰਦਿਆਂ ਇੱਕ-ਦੂਜੇ ਨੂੰ ਸਿਹਤਮੰਦ ਹੁਣ ਅਤੇ ਪਰਿਵਾਰਿਕ ਸੁੱਖ-ਸ਼ਾਂਤੀ ਦੀਆਂ ਦੁਆਵਾਂ ਦਿੰਦੇ ਹੋਏ ਪ੍ਰਮਾਤਮਾ ਦੀ ਮਿਹਰ ਦੀ ਕਾਮਨਾ ਕੀਤੀ। ਜਲਦੀ ਉਠਣਾ, ਈਸ਼ਵਰ ਵੰਦਨਾ ਆਦਿ ਸਾਤਵਿਕ ਗੁਣਾਂ ਨੂੰ ਅਪਣਾਉਣਾ ਚਾਹੀਦਾ ਹੈ,ਤਾਂ ਕਿ ਸਮਾਜ ਵਿੱਚ ਇੱਕ ਪਵਿੱਤਰ ਅਤੇ ਪzzੇਰਨਾਦਾਇਕ ਮਾਹੌਲ ਸਿਰਜਿਆ ਜਾ ਸਕੇ। ਸ਼ਲੋਕ ਦੇ ਉਚਾਰਨ ਅਤੇ ਸ਼ਾਂਤੀ ਪਾਠ ਨਾਲ ਸਮਾਜ ਭਲਾਈ ਲਈ ਪ੍ਰਰਾਥਨਾ ਕੀਤੀ

Check Also

ਤੁੰਗ ਢਾਬ ਡਰੇਨ ਦੀ ਚੱਲ ਰਹੀ ਸਫਾਈ ਕਾਰਜ਼ਾਂ ਦਾ ਕੈਬਨਿਟ ਮੰਤਰੀ ਧਾਲੀਵਾਲ ਨੇ ਲਿਆ ਜਾਇਜ਼ਾ

ਅੰਮ੍ਰਿਤਸਰ, 7 ਜੁਲਾਈ (ਸੁਖਬੀਰ ਸਿੰਘ) – ਪੰਜਾਬ ਦੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਵੇਰਕਾ …

Leave a Reply