Thursday, September 10, 2026

ਮਾੜੀ ਕੰਬੋਕੇ ਵਿਖੇ ਨਗਰ ਕੀਰਤਨ ਦਾ ਕੀਤਾ ਗਿਆ ਭਰਵਾਂ ਸਵਾਗਤ

PPN0901201606

ਭਿੱਖੀਵਿੰਡ, 9 ਜਨਵਰੀ (ਕੁਲਵਿੰਦਰ ਸਿੰਘ ਕੰਬੋਕੇ)- ਅੱਡਾ ਭਿੱਖੀਵਿੰਡ ਦੇ ਨਾਲ ਲੱਗਦੇ ਪਿੰਡ ਪਹੂਵਿੰਡ ਤੋਂ ਧੰਨ-ਧੰਨ ਬਾਬਾ ਦੀਪ ਸਿੰਘ ਜੀ ਸ਼ਹੀਦ ਦੇ ਜਨਮ ਦਿਹਾੜੇ ਨੂੰ ਸਮਰਪਿਤ ਮਹਾਨ ਨਗਰ ਕੀਰਤਨ ਕੱਢਿਆ ਗਿਆ, ਜੋ ਕਿ ਗੁਰਦੁਆਰਾ ਜਨਮ ਅਸਥਾਨ ਪਹੁਵਿੰਡ ਤੋਂ ਅਰੰਭ ਹੋ ਕੇ ਵੀਰਮ, ਨਾਰਲਾ, ਮਾੜੀ ਮੇਘਾ, ਮਾੜੀ ਊਧੋਕੇ ਹੁੰਦਾ ਹੋਇਆ ਜਦੋਂ ਪਿੰਡ ਮਾੜੀ ਕੰਬੋਕੇ ਵਿਖੇ ਪਹੁੰਚਿਆ ਤਾਂ ਉਥੇ ਧੰਨ-ਧੰਨ ਬਾਬਾ ਨਰੈਣ ਦਾਸ ਜੀ ਦੇ ਸਥਾਨਾਂ ਦੇ ਮੁੱਖ ਸੇਵਾਦਾਰ ਬਾਬਾ ਮੌਜ ਦਾਸ ਵੱਲੋਂ ਭਰਵਾਂ ਸਵਾਗਤ ਕੀਤਾ ਗਿਆ। ਇਸ ਸਮੇਂ ਬਾਬਾ ਜੀ ਵੱਲੋਂ ਸੰਗਤਾਂ ਨੂੰ ਚਾਹ ਅਤੇ ਚੌਲਾਂ ਦਾ ਲੰਗਰ ਛਕਾਇਆ ਗਿਆ ਅਤੇ ਬਾਬਾ ਮੌਂ ਦਾਸ ਵੱਲੋਂ ਸੱਜੇ ਹੋਏ ਪੰਜ ਪਿਆਰਿਆਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ ਗਿਆ।ਸ਼ਹੀਦ ਬਾਬਾ ਸੁੱਖਾ ਸਿੰਘ ਜੀ ਗੁਰਦੁਆਰਾ ਢਾਬ ਸਾਹਿਬ ਵਿਖੇ ਸੰਗਤਾਂ ਲਈ ਬਾਬਾ ਬਲਵਿੰਦਰ ਸਿੰਘ ਜੀ ਵੱਲੋਂ ਵੀ ਗੁਰੂ ਕਾ ਲੰਗਰ ਵਰਤਾਇਆ ਗਿਆ।ਇਸ ਤੋਂ ਬਾਅਦ ਵਾਂ ਤਾਰਾ ਸਿੰਘ, ਬਾਸਰਕੇ, ਭੈਣੀ ਮੱਸਾ ਸਿੰਘ, ਚੂਘ, ਮਾੜੀ ਗੋੜ ਸਿੰਘ ਤੋਂ ਹੁੰਦਾ ਹੋਇਆ ਭਿੱਖੀਵਿੰਡ ਵਿਖੇ ਪਹੁੰਚਿਆ ਅਤੇ ਉਸ ਤੋਂ ਬਾਅਦ ਪਿੰਡ ਪਹੂਵਿੰਡ ਵਿਖੇ ਪਹੁੰਚ ਕੇ ਸਮਾਪਤੀ ਕੀਤੀ ਗਈ।ਰਸਤੇ ਵਿੱਚ ਹਰੇਕ ਪਿੰਡ ਦੀਆਂ ਸੰਗਤਾਂ ਵੱਲੋਂ ਜੋਸ਼ ਨਾਲ ਸਵਾਗਤ ਕੀਤਾ ਗਿਆ।

Check Also

ਕਰਮਜੀਤ ਸਿੰਘ ਰਿੰਟੂ ਨੇ ‘ਮਾਵਾਂ-ਧੀਆਂ ਸਤਿਕਾਰ ਯੋਜਨਾ’ ਦੀਆਂ ਮਿਹਨਤੀ ਸਖੀਆਂ ਦਾ ਕੀਤਾ ਸਨਮਾਨ

ਅੰਮ੍ਰਿਤਸਰ, 10 ਸਤੰਬਰ (ਜਗਦੀਪ ਸਿੰਘ) – ਵਿਧਾਨ ਸਭਾ ਹਲਕਾ ਉੱਤਰੀ ਵਿੱਚ ਆਮ ਆਦਮੀ ਪਾਰਟੀ ਦੀ …

Leave a Reply