
ਰਈਆ, 12 ਜਨਵਰੀ (ਬਲਵਿੰਦਰ ਸੰਧੂ)- ਯੂਥ ਵਿੰਗ ਹਲਕਾ ਖਡੂਰ ਸਾਹਿਬ ਤੋਂ ਜ਼ੋਨ ਇੰਂਚਾਰਜ ਬਣਾਏ ਗਏ ਦਲਬੀਰ ਸਿੰਘ ਬਾਬਾ ਬਕਾਲਾ ਨੇ ਕਿਹਾ ਹੈ ਕਿ ਉਨਾਂ ਨੂੰ ਜੋ ਡਿਊਟੀ ਪਾਰਟੀ ਵਲੋਂ ਸੌਂਪੀ ਗਈ ਹੈ, ਉਹ ਪੂਰੀ ਤਨਦੇਹੀ ਨਾਲ ਨਿਭਾਉਣਗੇ ਅਤੇ ਮੇਲਾ ਮਾਘੀ ‘ਤੇ ਮੁਕਤਸਰ ਕਾਨਫਰੰਸ ਵਿੱਚ ਉਹ ਸਾਥੀਆਂ ਸਮੇਤ ਸ਼ਾਮਲ ਹੋਣਗੇ।ਉਨਾਂ ਕਿਹਾ ਕਿ ਪੰਜਾਬ ਪ੍ਰਧਾਨ ਦੇ ਕਨਵੀਨਰ ਸੁੱਚਾ ਸਿੰਘ ਛੋਟੇਪੁਰ ਦੀ ਦੇਖ ਰੇਖ ‘ਚ ਹੋ ਰਹੀ ਇਹ ਰੈਲੀ ਬੇਮਿਸਾਲ ਹੋਵੇਗੀ ਅਤੇ ਅਕਾਲੀ ਭਾਜਪਾ ਸਰਕਾਰ ਦੀਆਂ ਜੜਾਂ ਹਿਲਾ ਕੇ ਰੱਖ ਦੇਵੇਗੀ।ਇਸ ਸਮੇਂ ਸਬ ਡਵੀਜਨ ਹਲਕਾ ਬਾਬਾ ਬਕਾਲਾ ਤੋਂ ‘ਆਪ’ ਦੇ ਸੀਨੀਅਰ ਵਰਕਰ ਸ਼ਾਨ ਰਈਆ ਕਿਹਾ ਕਿ ਅੱਜ ਸਮੇ ਦੀ ਸਰਕਾਰ ਜੋ ਆਮ ਲੋਕਾਂ ਤੇ ਤਸ਼ੱਦਦ ਕਰ ਰਹੀ ਹੈ, ਉਸ ਦਾ ਹਿਸਾਬ 2017 ‘ਚ ‘ਆਪ’ ਦੀ ਸਰਕਾਰ ਆਉਣ ਤੇ ਜ਼ਰੂਰ ਲਿਆ ਜਾਵੇਗਾ।
ਇਸ ਮੋਕੇ ਬੋਲਦਿਆਂ ਦਲਬੀਰ ਸਿੰਘ ਬਾਬਾ ਬਕਾਲਾ ਨੇ ਦੱਸਿਆ ਕਿ ਇਸ ਮੋਕੇ ਜਥੇਦਾਰ ਅਵਤਾਰ ਸਿੰਘ ਮੀਕੇ,ਸਰਕਲ ਇਂਚਾਰਜ ਮਨਜੀਤ ਸਿੰਘ ਪੱਡੇ, ਬਲਜਿੰਦਰ ਦਕੋਹਾ, ਸ਼ਮਸ਼ੇਰ ਸਿੰਘ ਐਸ. ਸੀ ਵਿੰਗ ਰਈਆ, ਸੁਖਵਿੰਦਰ ਸਿੰਘ, ਰਾਜੂ ਮੁਨੀਮ, ਮੀਤ ਰਈਆ, ਸੰਦੀਪ ਮੀਆਵਿੰਡ, ਮੋਹਣੀ, ਅਨਿਲ ਕੁਮਾਰ ਅਤੇ ਕਈ ਹੋਰ ਸੱਜਣ ਹਾਜ਼ਰ ਸਨ।
Punjab Post Daily Online Newspaper & Print Media