Tuesday, November 24, 2026

ਪੰਜਾਬ ਸਰਕਾਰ ਵੱਲੋਂ ਅਧਿਆਪਕਾਂ ਦੀ ਤਰੱਕੀਆਂ ‘ਤੇ ਰੋਕ ਜਾਰੀ – ਲਹੌਰੀਆ

PPN1401201612ਜੰਡਿਆਲਾ ਗੁਰੂ, 14 ਜਨਵਰੀ (ਹਰਿੰਦਰਪਾਲ ਸਿੰਘ)- ਐਲੀਮੈਂਟਰੀ ਟੀਚਰਜ ਯੁਨੀਅਨ ਪੰਜਾਬ ਦੇ ਸੁਬਾਈ ਪ੍ਰੈਸ ਸਕੱਤਰ ਦਲਜੀਤ ਸਿੰਘ ਲਹੌਰੀਆ ਨੇ ਜਾਰੀ ਬਿਆਨ ‘ਚ ਦੱਸਿਆ ਕਿ ਪਿਛਲੇ 2 ਸਾਲਾਂ ਤੋ ਸਰਕਾਰ ਦੇ ਸਿਖਿਆ ਵਿਭਾਗ ਨੇ ਏ.ਸੀ.ਪੀ ਕੇਸ ਬੰਦ ਕੀਤੇ ਹੋਏ ਹਨ,ਇਹਨਾ ਕੇਸਾਂ ਵਿੱਚ ਮੁਲਾਜਮਾਂ ਨੂੰ 4 ਸਾਲ,9 ਸਾਲ ਅਤੇ 14 ਸਾਲਾਂ ਦੀ ਨੌਕਰੀ ਦੋਰਾਨ ਤਰੱਕੀਆਂ ਮਿਲਦੀਆਂ ਹਨ ਪ੍ਰੰਤੂ ਸਿਖਿਆ ਵਿਭਾਗ ਨੇ ਇਹਨਾ ਕੇਸਾਂ ਤੇ ਰੋਕ ਲਗਾਈ ਹੋਈ ਹੈ।ਲਹੌਰੀਆ ਨੇ ਅੱਗੇ ਦੱਸਿਆ ਕਿ ਸਰਕਾਰ ਨੇ ਰਾਈਟ ਆਫ ਐਜੂਕੇਸ਼ਨ ਕਨੂੰਨ ਬਣਾ ਕੇ ਅਧਿਆਪਕਾਂ ਦੀਆਂ ਐਚ.ਟੀ.ਸੀ, ਸੀ. ਐਚ.ਟੀ ਤੇ ਬੀ.ਈ.ਈ.ਓਜ ਦੀਆਂ ਤਰੱਕੀਆਂ ਬਿੱਲਕੁਲ ਖਤਮ ਕਰ ਦਿੱਤੀਆਂ ਹਨ।ਇਸ ਨੂੰ ਤਹਿਤ 150 ਵਿਦਿਆਰਥੀਆਂ ਵਾਲੇ ਸਕੂਲ ਵਿੱਚ ਐਚ ਟੀ ਦੀ ਪੋਸਟ ਤੇ 15 ਤੋ 20 ਸਕੂਲਾਂ ਤੇ ਐਚ ਟੀ ਦੀ ਪੋਸਟ ਹੋਵੇਗੀ ਪਰ ਅੱਜ ਕੱਲ ਦੇ ਯੁਗ ਵਿੱਚ 150 ਬੱਚੇ ਕਿਸੇ ਹੀ ਸਕੂਲ ਵਿੱਚ ਮਿਲਣਗੇ।ਉਹਨਾ ਕਿਹਾ ਕਿ ਨਾ ਇੰਨੇ ਬੱਚੇ ਕਿਸੇ ਸਕੂਲ ਵਿੱਚ ਹੋਣ ਤੇ ਨਾ ਕਿਸੇ ਨੂੰ ਪ੍ਰਮੋਸ਼ਨ ਮਿਲੇ।ਉਹਨਾ ਸਰਕਾਰ ਤੇ ਜੋਰ ਦਿਦਿੰਆ ਕਿਹਾ ਕਿ ਇਸ ਕਨੂੰਨ ਵਿੱਚ ਸੋਧ ਕੀਤੀ ਜਾਵੇ ਤਾਂ ਜੋ ਅਧਿਆਪਕਾਂ ਦੀਆਂ ਰੁਕੀਆਂ ਤਰੱਕੀਆ ਬਹਾਲ ਹੋ ਸਕਣ ਤੇ ਏ ਸੀ ਪੀ ਤਰੱਕੀਆਂ ਵੀ ਚਾਲੂ ਕਰਨ ਦੀ ਮੰਗ ਕੀਤੀ।ਇਸ ਮੌਕੇ ਸੁਰਿੰਦਰ ਸਿੰਘ ਬਾਠ, ਹਰਮਿੰਦਰ ਸਿੰਘ ਕੰਗ, ਮਨਜੀਤ ਸਿੰਘ ਰਟੌਲ, ਸਰਬਜੀਤ ਸਿੰਘ ਮਾਂਗਟ, ਹਰਜੀਤ ਸਿੰਘ ਗੁਰੂ, ਮਲਕੀਤ ਸਿੰਘ ਬੋਪਾਰਾਏ ਆਦਿ ਅਧਿਆਪਕ ਆਗੂ ਲਹੌਰੀਆ ਦੇ ਨਾਲ ਸਨ।

Check Also

ਖਾਲਸਾ ਕਾਲਜ ਵਿਖੇ “ਮਲਟੀਪਲ ਰਿਗ੍ਰੈਸ਼ਨ ਵਿਸ਼ਲੇਸ਼ਣ” ਵਿਸ਼ੇ ’ਤੇ ਵਰਕਸ਼ਾਪ

ਅੰਮ੍ਰਿਤਸਰ, 24 ਨਵੰਬਰ (ਸੁਖਬੀਰ ਸਿੰਘ ਖੁਰਮਣੀਆਂ) – ਖਾਲਸਾ ਕਾਲਜ ਦੇ ਕਾਮਰਸ ਅਤੇ ਬਿਜ਼ਨਸ ਐਡਮਿਨਿਸਟ੍ਰੇਸ਼ਨ ਵਿਭਾਗ …

Leave a Reply