Thursday, July 4, 2024

ਸਾਂਝ ਕੇਦਰ ਜੰਡਿਆਲਾ ਗੁਰੂ ਵੱਲੋਂ ਸੰਤ ਡੇਅ ਬੋਰਡਿੰਗ ਸਕੂਲ ‘ਚ ਉਪਲੱਬਧ ਸਹੂਲਤਾਂ ਬਾਰੇ ਕੈਂਪ

PPN1401201613ਜੰਡਿਆਲਾ ਗੁਰੂ, 14 ਜਨਵਰੀ (ਹਰਿੰਦਰਪਾਲ ਸਿੰਘ)- ਸਬ ਡਵੀਜਨ ਸਾਂਝ ਕਮਿਊਨਟੀ ਪੁਲਿਸਿੰਗ ਸੋਸਾਇਟੀ, ਜੰਡਿਆਲਾ ਗੁਰੂ, ਅੰਮ੍ਰਿਤਸਰ ਦਿਹਾਤੀ ਵੱਲੋਂ ਸਥਾਨਕ ਸੰਤ ਡੇਅ ਬੋਰਡਿੰਗ ਸੀਨੀਅਰ ਸਕੈਂਡਰੀ ਸਕੂਲ ਵਿਖੇ ਵਿਦਿਆਰਥੀਆਂ ਨੂੰ ਸੁਵਿਧਾ ਸੈਂਟਰ ਦੁਆਰਾ ਦਿੱਤੀਆਂ ਜਾਂਦੀਆ ਸਹੂਲਤਾਂ ਤੋ ਜਾਣੂ ਕਰਵਾਉਣ ਲਈ ਇੱਕ ਕੈਂਪ ਦਾ ਅਯੋਜਨ ਕੀਤਾ ਗਿਆ ।ਇਸ ਮੌਕੇ ਹੈਡ ਕਾਂਸਟੇਬਲ ਰਣਜੀਤ ਸਿੰਘ ਮੱਲੀ ਨੇ ਦੱਸਿਆ ਕਿ ਨੌਕਰੀ ਲੈਣ ਲਈ ਪੁਲਿਸ ਵੈਰੀਫਿਕੇਸ਼ਨ, ਚੋਰੀ ਹੋਏ ਵਾਹਨ ਦੀ ਰਿਪੋਰਟ, ਅਸਲਾ ਲਾਇਸੈਂਸ ਲੈਣ ਲਈ, ਪਾਸਪੋਰਟ ਵੈਰੀਫਾਈ ਲਈ, ਮੇਲੇ, ਪ੍ਰਦਰਸ਼ਨੀਆ, ਖੇਡਾਂ, ਸਮਾਗਮਾਂ ਲਈ ਅਤੇ ਕਿਸੇ ਤਰਾਂ ਦੀ ਵੀ ਗੁੰਮਸ਼ੁਧਾ ਚੀਜ਼ ਦੀ ਰਿਪੋਰਟ ਲਿਖਵਾਉਣ ਲਈ ਸਰਕਾਰੀ ਫੀਸ ਜਮਾਂ ਕਰਵਾ ਕੇ ਬਿਨਾ ਰਿਸਵਤ ਦਿਤਿਆਂ ਆਪਣਾ ਕੰਮ ਕਰਵਇਆ ਜਾ ਸਕਦਾ ਹੈ। ਉਹਨਾ ਦੱਸਿਆ ਕਿ ਕੋਈ ਵੀ ਕੰਮ ਕਰਵਾਉਣਾ ਹੋਵੇ ਆਪ ਨੂੰ ਸਰਕਾਰੀ ਫੀਸ ਦੀ ਰਸੀਦ ਦਿੱਤੀ ਜਾਂਦੀ ਹੈ ਅਤੇ ਸਮਾਂ ਦੱਸਿਆ ਜਾਂਦਾ ਹੈ ਕਿ ਤਹਾਡਾ ਕੰਮ ਕਿੰਨੇ ਸਮੇਂ ਵਿੱਚ ਹੋਵੇਗਾ ਆਪ ਨੂੰ ਵਾਰ ਵਾਰ ਚੱਕਰ ਨਹੀ ਕੱਟਣੇ ਪੈਣਗੇ।ਉਹਨਾ ਵਿਦਿਆਰਥੀਆਂ ਵਿੱਚ ਪਰਚੇ ਵੀ ਵੰਡੇ ਜਿੰਨਾ ਵਿੱਚ ਸੁਵਿਧਾ ਕੇਂਦਰ ਵੱਲੋਂ ਦਿਤਿਆਂ ਜਾਣ ਵਾਲੀਆਂ ਲੱਗਭੱਗ 41 ਸੇਵਾਵਾਂ ਦਾ ਵੇਰਵਾ ਸ਼ਾਮਲ ਸੀ।ਇਸ ਮੌਕੇ ਸਕੂਲ ਦੇ ਡਾਇਰੈਕਟਰ ਅਮੋਲਕ ਸਿੰਘ ਨੇ ਆਈ ਹੋਈ ਟੀਮ ਦਾ ਧੰਨਵਾਦ ਕੀਤਾ।ਇਸ ਮੌਕੇ ਹੈਡਕਾਂਸਟੇਬਲ ਸਤਬੀਰ ਸਿੰਘ, ਹੈਡਕਾਂਸਟੇਬਲ ਰਣਜੀਤ ਸਿੰਘ ਮੱਲੀ੍ਹ,ਬ ਾਪੂ ਰਾਮ ਸਿੰਘ, ਸ਼ੀਲਾ ਸ਼ਰਮਾ, ਲਖਬੀਰ ਕੌਰ, ਗੁਰਦੀਪ ਸਹੋਤਾ ਅਤੇ ਸਕੂਲ ਦਾ ਸਟਾਫ ਹਾਜਰ ਸੀ।

Check Also

ਡਾ. ਮਨਿੰਦਰ ਲਾਲ ਸਿੰਘ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾਇਰੈਕਟਰ ਖੋਜ ਨਿਯੁੱਕਤ

ਅੰਮ੍ਰਿਤਸਰ, 3 ਜੁਲਾਈ (ਸੁਖਬੀਰ ਸਿੰਘ ਖੁਰਮਣੀਆਂ) – ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਇਲੈਕਟ੍ਰੋਨਿਕਸ ਟੈਕਨਾਲੋਜੀ ਵਿਭਾਗ …

Leave a Reply